ਕਲਾਕਾਰ : ਅਬਦੁਲ ਰਹਿਮਨ ‘ਲੜੋਆ’
ਪ੍ਰਸ਼ਨ. ਬਾਨੂੰ ਮਦਾਰੀ ਆਪਣੇ ਉਸਤਾਦ ਕੋਲ ਕੀ ਕਰਨ ਜਾਂਦਾ ਹੈ? ਬਾਨੂੰ ਤੇ ਉਸਦੇ ਉਸਤਾਦ ਦੀ ਗੱਲਬਾਤ ਸੰਖੇਪ ਸ਼ਬਦਾਂ ਵਿੱਚ ਲਿਖੋ।
ਉੱਤਰ : ਬਾਨੂੰ ਮਦਾਰੀ ਆਪਣੇ ਉਸਤਾਦ ਕੋਲ ਆਪਣੀ ਪਰੇਸ਼ਾਨੀ ਦਾ ਹੱਲ ਲੱਭਣ ਲਈ ਜਾਂਦਾ ਹੈ। ਉਹ ਆਪਣੇ ਉਸਤਾਦ ਨੂੰ ਦੱਸਦਾ ਹੈ ਕਿ ਉਸ ਨੇ ਆਪਣੇ ਪੁੱਤਰ ਨੂੰ ਇੱਕ ਵਧੀਆ ਮਦਾਰੀ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੇ ਤਮਾਸ਼ੇ ਵਿੱਚ ਇੱਕ ਵਧੀਆ ਮਦਾਰੀ ਵਾਲੀ ਗੱਲ ਨਹੀਂ ਹੈ। ਉਸਦੇ ਉਸਤਾਦ ਨੇ ਬਾਨੂੰ ਦੀ ਗੱਲ ਸੁਣ ਕੇ ਅੱਖਾਂ ਭਰ ਲਈਆਂ ਤੇ ਕਿਹਾ ਕਿ ਉਹ ਉਸਦਾ ਦੋਸ਼ੀ ਹੈ ਤੇ ਉਸ ਨੇ ਬਾਨੂੰ ਵਰਗੇ ਸ਼ਗਿਰਦ ਦੀ ਕਦਰ ਨਹੀਂ ਕੀਤੀ। ਪੁੱਤਰ ਮੋਹ ਕਰਕੇ ਉਸ ਨੇ ਬਾਨੂੰ ਨੂੰ ਤਮਾਸ਼ੇ ਦੀਆਂ ਬਰੀਕੀਆਂ ਨਹੀਂ ਸਿਖਾਈਆਂ ਪਰ ਬਾਨੂੰ ਦੀ ਸਿੱਖਣ ਦੀ ਲਗਨ ਕਰਕੇ ਬਾਨੂੰ ਇੱਕ ਵਧੀਆ ਮਦਾਰੀ ਬਣ ਗਿਆ। ਉਸ ਨੇ ਬਾਨੂੰ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਪੁੱਛ ਲਵੇ ਕਿ ਉਹ ਜਿੰਦਗੀ ਵਿੱਚ ਕੀ ਕੰਮ ਕਰਨਾ ਚਾਹੁੰਦਾ ਹੈ। ਬਾਨੂੰ ਉਸ ਨੂੰ ਉਹ ਕੰਮ ਕਰਨ ਦੀ ਇਜਾਜ਼ਤ ਦੇਵੇ ਤਾਂ ਜੋ ਉਹ ਆਪਣੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰ ਸਕੇ।