ਇੱਕ – ਦੋ ਸ਼ਬਦਾਂ ਵਿੱਚ ਉੱਤਰ – ਧਰਤੀ ਹੇਠਲਾ ਬਲਦ
ਲੇਖਕ – ਕੁਲਵੰਤ ਸਿੰਘ ਵਿਰਕ
ਜਮਾਤ – ਦਸਵੀਂ
ਕਹਾਣੀ – ਧਰਤੀ ਹੇਠਲਾ ਬਲਦ
ਪ੍ਰਸ਼ਨ 1 . ਮਾਨ ਸਿੰਘ ਦੇ ਦੋਸਤ ਫ਼ੌਜੀ ਕਰਮ ਸਿੰਘ ਦੇ ਪਿੰਡ ਦਾ ਕੀ ਨਾਂ ਹੈ ?
ਉੱਤਰ – ਮਾਨ ਸਿੰਘ ਦੇ ਦੋਸਤ ਫ਼ੌਜੀ ਕਰਮ ਸਿੰਘ ਦੇ ਪਿੰਡ ਦਾ ਨਾਂ ਠੱਠੀ ਖਾਰ ਸੀ।
ਪ੍ਰਸ਼ਨ 2 . ਮਾਨ ਸਿੰਘ ਦਾ ਪਿੰਡ ਕਿਹੜਾ ਹੈ ?
ਉੱਤਰ – ਚੂਹੜਕਾਣਾ
ਪ੍ਰਸ਼ਨ 3 . ਕਰਮ ਸਿੰਘ ਦਾ ਕਿਹੜਾ ਨਿਸ਼ਾਨਾ ਮਸ਼ਹੂਰ ਸੀ ?
ਉੱਤਰ – ਕਰਮ ਸਿੰਘ ਦਾ ਰਾਈਫ਼ਲ ਦਾ ਨਿਸ਼ਾਨਾ ਮਸ਼ਹੂਰ ਸੀ।
ਪ੍ਰਸ਼ਨ 4 . ਕਰਮ ਸਿੰਘ ਦੇ ਨਿੱਕੇ ਭਰਾ ਦਾ ਕੀ ਨਾਂ ਹੈ ?
ਉੱਤਰ – ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਸੀ।
ਪ੍ਰਸ਼ਨ 5 .ਕਰਮ ਸਿੰਘ ਦੀ ਗੋਲੀ ਕਿਹੜੀ ਲੜਾਈ ਵਿੱਚ ਬਹੁਤ ਮਸ਼ਹੂਰ ਹੋਈ ਸੀ ?
ਉੱਤਰ – ਬਰ੍ਹਮਾ ਦੀ
ਪ੍ਰਸ਼ਨ 6 . ਕਰਮ ਸਿੰਘ ਦੇ ਅਕਾਲ ਚਲਾਣੇ ਬਾਰੇ ਮਾਨ ਸਿੰਘ ਨੂੰ ਕਿਸ ਤੋਂ ਪਤਾ ਲੱਗਾ ?
ਉੱਤਰ – ਕਰਮ ਸਿੰਘ ਦੇ ਅਕਾਲ ਚਲਾਣੇ ਬਾਰੇ ਮਾਨ ਸਿੰਘ ਨੂੰ ਡਾਕੀਏ ਤੋਂ ਪਤਾ ਲੱਗਾ ।
ਪ੍ਰਸ਼ਨ 7 . “ਆਹ ਪੈਨਸ਼ਨ ਆਈ ਏ ਵਿਚਾਰੇ ਕਰਮ ਸਿੰਘ ਦੀ”। ਇਹ ਸ਼ਬਦ ਕਿਸ ਨੇ ਕਹੇ ?
ਉੱਤਰ – ਡਾਕੀਏ ਨੇ।