ਇਕਾਂਗੀ – ਦੂਜਾ ਵਿਆਹ – ਔਖੇ ਸ਼ਬਦਾਂ ਦੇ ਅਰਥ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ
ਕੁਵੇਲ਼ਾ – ਦੇਰ
ਧਰਨਾ – ਰੱਖਣਾ
ਟੱਬਰ – ਪਰਿਵਾਰ
ਟਿਲ ਲਾਉਣਾ – ਜ਼ੋਰ ਲਾਉਣਾ
ਬਥੇਰਾ – ਬਹੁਤ
ਕਸਰ – ਜ਼ੋਰ
ਅੱਛਨੇ – ਪਛਨੇ – ਖੇਖਣ
ਤੁਰਤ – ਫੌਰਨ, ਤਤਕਾਲ
ਡੰਗਰ – ਪਸ਼ੂ
ਨੁਕਸ – ਕਮੀ
ਫੁਰਤੀ – ਚੁਸਤੀ
ਅੱਧ ਰਿੱਝੀ – ਪੂਰੀ ਤਰ੍ਹਾਂ ਤਿਆਰ ਨਾ ਹੋਣੀ, ਕੱਚੀ – ਪੱਕੀ
ਭਾਜੀ – ਸਬਜ਼ੀ
ਗਲੋਟੇ – ਸੂਤਰ ਦਾ ਮੁੱਢਾ, ਚਰਖੇ ‘ਤੇ ਕੱਤ ਕੇ ਬਣਾਇਆ ਹੋਇਆ ਸੂਤ ਦਾ ਪਿੰਨਾ ਜੋ ਆਂਡੇ ਦੇ ਆਕਾਰ ਦਾ ਹੁੰਦਾ ਹੈ।
ਮੱਤਾਂ – ਅਕਲ
ਜੱਗ – ਸੰਸਾਰ
ਮੀਟਣ – ਮੀਟਿੰਗ, ਬੈਠਕ
ਖਸਮ – ਪਤੀ
ਲੈਕ – ਲਾਇਕ, ਯੋਗ, ਕਾਬਲ
ਮਨਸੂਬਾ – ਯੋਜਨਾ, ਇਰਾਦਾ, ਮਨਸਾ, ਸਕੀਮ
ਕਲੇਸ਼ – ਝਗੜਾ
ਅਰਗਾ – ਵਰਗਾ, ਵਾਂਗ
ਦਰਖ਼ਾਸਤ – ਅਰਜ਼ੀ
ਪੂਣੀਆਂ – ਕੱਤਣ ਲਈ ਪੂਣ – ਸਲਾਈ ‘ਤੇ ਵਲ੍ਹੇਟ ਕੇ ਤਿਆਰ ਕੀਤੀ ਹੋਈ ਪਿੰਜੀ ਰੂੰ
ਪਰਾਹੁਣਾ – ਮਹਿਮਾਨ
ਖ਼ਾਤਰਦਾਰੀ – ਮਹਿਮਾਨਨਵਾਜ਼ੀ
ਤਾਬਿਆਦਾਰ – ਆਗਿਆ ਵਿੱਚ ਰਹਿਣ ਵਾਲਾ
ਮੂਹਰਿਓਂ – ਅੱਗੋਂ
ਅਰਗੀਆਂ – ਵਰਗੀਆਂ
ਛੁੱਟੜ – ਤਿਆਗੀ ਜਾਂ ਛੱਡੀ ਹੋਈ ਔਰਤ
ਕਰੋਪੀ – ਗੁੱਸਾ
ਖੇਖਣਹਾਰੀ – ਪਖੰਡ ਜਾਂ ਮਕਰ ਕਰਨ ਵਾਲੀ ਚਲਾਕ ਔਰਤ
ਕੁਣਕੇ – ਕੜਾਹ
ਔਗੁਣ – ਦੋਸ਼, ਭੈੜ
ਤੀਵੀਂ – ਔਰਤ
ਥੁਆਡੇ – ਤੁਹਾਡੇ
ਪ੍ਰਬੰਧ – ਇੰਤਜ਼ਾਮ ਕਰਨਾ
ਲੇਖਾ – ਹਿਸਾਬ
ਸਟੇਜ – ਮੰਚ
ਗ਼ੁਸਲ ਕਰਨਾ – ਇਸ਼ਨਾਨ ਕਰਨਾ
ਅਟਕ – ਰੁਕ
ਤੇਹ – ਪਿਆਰ
ਉਡੀਕੇਂ – ਇੰਤਜ਼ਾਰ ਕਰੇਂ
ਤਕੜੇ ਦਾ ਸੱਤੀ ਵੀਹੀੰ ਸੌ – ਤਾਕਤਵਰ ਦੀ ਸਭ ਇੱਜਤ ਕਰਦੇ ਹਨ
ਘਾਟ – ਕਮੀ
ਫੁਲਕੇ – ਰੋਟੀਆਂ
ਇਸ਼ਨਾਨ – ਨ੍ਹਾਉਣਾ
ਹਮਾਤੜ – ਸਾਡੇ ਵਰਗਾ, ਸਿਧਾ ਸਾਦਾ, ਸਧਾਰਨ ਆਦਮੀ ਜੋ ਕਿਸੇ ਖ਼ੂਬੀ ਦਾ ਮਾਲਕ ਨਾ ਹੋਵੇ
ਨੁਕਤੇ – ਸਿਧਾਂਤ, ਨਿਯਮ
ਸੰਤਾਨ – ਔਲਾਦ
ਕਿਸਮਤ – ਭਾਗ
ਮਤਰੇਈ – ਸੌਤੇਲੀ
ਰੋਸ – ਗੁੱਸਾ
ਬੇਗੁਨਾਹ – ਨਿਰਦੋਸ਼
ਗੁਨਾਹ – ਅਪਰਾਧ, ਦੋਸ਼