CBSEComprehension PassageEducationਅਣਡਿੱਠਾ ਪੈਰਾ

ਅਣਡਿੱਠਾ ਪੈਰਾ : ਵਿੱਦਿਆਰਥੀ ਜੀਵਨ ਦਾ ਮਹੱਤਵ


ਲਿਖੇ ਵਾਰਤਕ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਹੇਠਾਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰਾਂ ਲਿਖੋ :


ਵਿਦਿਆਰਥੀ ਜੀਵਨ ਮਨੁੱਖ ਦੇ ਜੀਵਨ ਦਾ ਕੀਮਤੀ ਭਾਗ ਹੈ। ਇਹ ਅਵਸਰ ਉਹ ਬੁਨਿਆਦ ਹੈ, ਜਿਸ ਉੱਪਰ ਆਉਣ ਵਾਲੀ ਜ਼ਿੰਦਗੀ ਦਾ ਮਹੱਲ ਉਸਾਰਿਆ ਜਾਂਦਾ ਹੈ। ਜਿੰਨਾ ਕੋਈ ਇਸ ਨੀਂਹ ਨੂੰ ਪੱਕਾ ਕਰ ਲੈਂਦਾ ਹੈ, ਓਨਾ ਹੀ ਉਹ ਆਪਣਾ ਜੀਵਨ ਤਰੱਕੀ ਦੀਆਂ ਲੀਹਾਂ ‘ਤੇ ਪਾ ਕੇ ਸੁਆਰ ਲੈਂਦਾ ਹੈ ਬਹੁਤ ਸਾਰੇ ਵਿਦਿਆਰਥੀ ਇਸ ਜੀਵਨ ਨੂੰ ਮੌਜ-ਮੇਲਾ, ਐਸ਼-ਪ੍ਰਸਤੀ ਤੇ ਖੇਡਣ ਦਾ ਸਮਾਂ ਸਮਝਦੇ ਹਨ ਅਤੇ ਇਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕਰਦੇ। ਉਹ ਸਮੇਂ ਨੂੰ ਐਵੇਂ ਵਿਅਰਥ ਗੁਆ ਦਿੰਦੇ ਹਨ। ਇਸ ਲਾਪਰਵਾਹੀ ਲਈ ਉਹਨਾਂ ਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ, ਜਿਵੇਂ ਲੰਘ ਗਿਆ ਪਾਣੀ ਦੁਬਾਰਾ ਉਹਨਾਂ ਦੇ ਹੱਥ ਨਹੀਂ ਆਉਂਦਾ। ਫਿਰ ਉਹ ਲਾਪਰਵਾਹ ਵਿਦਿਆਰਥੀ ਸੱਖਣੇ ਹੱਥ ਰਹਿ ਜਾਂਦੇ ਹਨ ਕਿਉਂਕਿ ਜ਼ਿੰਦਗੀ ਦੀਆਂ ਕੌੜੀਆਂ ਅਸਲੀਅਤਾਂ ਦਾ ਸਾਹਮਣਾ ਕਰਨ ਲਈ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ ਹੁੰਦਾ। ਵਿਦਿਆਰਥੀ ਦਾ ਸਭ ਤੋਂ ਵੱਡਾ ਫ਼ਰਜ਼ ਵਿੱਦਿਆ ਹਾਸਲ ਕਰਨਾ ਹੁੰਦਾ ਹੈ। ਉਹ ਵਿੱਦਿਆ ਪ੍ਰਾਪਤੀ ਲਈ ਹੀ ਸਕੂਲ, ਕਾਲਜ ਵਿੱਚ ਆਉਂਦਾ ਹੈ। ਦੂਜੇ ਪਾਸੇ ਨਿਰਾ ਕਿਤਾਬੀ ਕੀੜਾ ਬਣ ਜਾਣਾ ਵੀ ਪੜ੍ਹਾਈ ਦਾ ਮਨੋਰਥ ਨਹੀਂ। ਵਿੱਦਿਆ ਦਾ ਅਰਥ ਸਿਰਫ਼ ਦਿਮਾਗੀ ਵਿਕਾਸ ਹੀ ਨਹੀਂ ਸਗੋਂ ਮਨੁੱਖ ਦਾ ਸਮੁੱਚਾ ਵਿਕਾਸ ਹੈ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਦਿਮਾਗੀ ਵਿਕਾਸ ਦੇ ਨਾਲ ਨਾਲ ਆਪਣੇ ਸਰੀਰ ਤੇ ਆਤਮਾ ਨੂੰ ਵੀ ਵਿਕਸਿਤ ਕਰਨ। ਜਿੰਨਾ ਕੋਈ ਵਿਦਿਆਰਥੀ ਇਸ ਸਮੇਂ ਵਿੱਚ ਆਪਣੀ ਸ਼ਖਸੀਅਤ ਨੂੰ ਵਧੇਰੇ ਨਿਖਾਰ ਲਵੇਗਾ, ਓਨਾਂ ਹੀ ਵੱਧ ਸਤਿਕਾਰ ਉਹ ਸਮਾਜ ਵਿੱਚ ਪਾ ਲਵੇਗਾ।


ਪ੍ਰਸ਼ਨ. ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਕਿਹੋ ਜਿਹਾ ਭਾਗ ਹੈ?

ਪ੍ਰਸ਼ਨ. ਪੈਰੇ ਵਿੱਚ ਕਿਹੜੀ ਨੀਂਹ ਨੂੰ ਪੱਕਾ ਕਰਨ ਲਈ ਕਿਹਾ ਗਿਆ ਹੈ?

ਪ੍ਰਸ਼ਨ. ਕਿਹੜੇ ਵਿਦਿਆਰਥੀ ਪਛਤਾਉਂਦੇ ਹਨ?

ਪ੍ਰਸ਼ਨ. ਵਿਦਿਆਰਥੀ ਦਾ ਸਭ ਤੋਂ ਵੱਡਾ ਫ਼ਰਜ਼ ਕਿਹੜਾ ਦੱਸਿਆ ਗਿਆ ਹੈ?

ਪ੍ਰਸ਼ਨ. ਵਿੱਦਿਆ ਦਾ ਅਸਲ ਅਰਥ ਕੀ ਹੈ?

ਪ੍ਰਸ਼ਨ. ਵਿਦਿਆਰਥੀਆਂ ਨੂੰ ਦਿਮਾਗੀ ਵਿਕਾਸ ਦੇ ਨਾਲ-ਨਾਲ ਹੋਰ ਕੀ-ਕੀ ਵਿਕਸਿਤ ਕਰਨਾ ਚਾਹੀਦਾ ਹੈ?

ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।

(ੳ) ਵਿਦਿਆਰਥੀ

(ਅ) ਵਿੱਦਿਆ ਤੇ ਵਿਕਾਸ

(ੲ) ਵਿਦਿਆਰਥੀ ਜੀਵਨ ਦਾ ਮਹੱਤਵ

(ਸ) ਜੀਵਨ ਵਿਕਾਸ