ਅਣਡਿੱਠਾ ਪੈਰਾ – ਨੌਜਵਾਨਾਂ ਦੀ ਸਥਿਤੀ
ਨੌਜਵਾਨਾਂ ਦੀ ਸਥਿਤੀ
ਅਨੇਕਾਂ ਨੌਜਵਾਨ ਕਿੱਤੇ ਦੀ ਚੋਣ ਵਿੱਚ ਅਨਿਸ਼ਚਿਤ ਰਹਿੰਦੇ ਹਨ। ਉਨ੍ਹਾਂ ਸਾਹਮਣੇ ਕਿੱਤਾ – ਚੋਣ ਦੇ ਮੌਕੇ ਘੱਟ ਹਨ। ਉਨ੍ਹਾਂ ਨੂੰ ਠੀਕ ਕਿੱਤਾ ਚੁਣਨਾ ਵੀ ਔਖਾ ਲੱਗਦਾ ਹੈ। ਕਿੱਤਾ -ਚੋਣ ਜੀਵਨ ਦਾ ਇੱਕ ਮਹੱਤਵਪੂਰਨ ਫ਼ੈਸਲਾ ਹੈ। ਕਿੰਨੇ ਹੀ ਲੋਕ ਕਿੱਤੇ ਦੀ ਗ਼ਲਤ ਚੋਣ ਕਰਨ ਨਾਲ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੇ। ਉਨ੍ਹਾਂ ਨੂੰ ਆਪਣੇ ਕੰਮ।ਵਿੱਚੋਂ ਉਹ ਖੁਸ਼ੀ ਵੀ ਨਹੀਂ ਮਿਲਦੀ ਜੋ ਮਨਭਾਉਂਦਾ ਕਿੱਤਾ ਕਰਨ ‘ਤੇ ਮਿਲਦੀ ਹੈ। ਸਫਲ ਜੀਵਨ ਲਈ ਇਸ ਖੇੜੇ ਜਾਂ ਖੁਸ਼ੀ ਦੀ ਬੜੀ ਲੋੜ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਕਿੱਤੇ ਦੀ ਚੋਣ ਸੰਬੰਧੀ ਨੌਜਵਾਨਾਂ ਦੀ ਕੀ ਸੋਚ ਹੈ?
(ੳ) ਪੂਰੀ ਤਰ੍ਹਾਂ ਸੁਚੇਤ ਹਨ
(ਅ) ਪੈਸੇ ਕਮਾਉਣਾ
(ੲ) ਪੂਰੀ ਤਰ੍ਹਾਂ ਸੁਚੇਤ ਨਹੀਂ ਹਨ
(ਸ) ਲਾਲਚ ਵਾਲੀ
ਪ੍ਰਸ਼ਨ 2 . ਕਿੱਤੇ ਦੀ ਚੋਣ ਸੰਬੰਧੀ ਨੌਜਵਾਨਾਂ ਨੂੰ ਕੀ ਲੱਗਦਾ ਹੈ?
(ੳ) ਸੌਖਾ
(ਅ) ਔਖਾ
(ੲ) ਦਿਲਚਸਪ
(ਸ) ਤਨਾਅ ਪੂਰਵਕ
ਪ੍ਰਸ਼ਨ 3 . ਕਿੱਤੇ ਦੀ ਗ਼ਲਤ ਚੋਣ ਦਾ ਕੀ ਨਤੀਜਾ ਨਿਕਲਦਾ ਹੈ?
(ੳ) ਸੰਤੁਸ਼ਟੀ ਨਹੀਂ ਮਿਲਦੀ
(ਅ) ਸੰਤੁਸ਼ਟ ਹੁੰਦੇ ਹਨ
(ੲ) ਪ੍ਰਭਾਵਿਤ ਹੁੰਦੇ ਹਨ
(ਸ) ਨਿਕੰਮੇ ਬਣ ਜਾਂਦੇ ਹਨ
ਪ੍ਰਸ਼ਨ 4 . ਸਫਲ ਜੀਵਨ ਲਈ ਕਿਸ ਦੀ ਵਧੇਰੇ ਲੋੜ ਹੁੰਦੀ ਹੈ?
(ੳ) ਫੈਸ਼ਨ ਦੀ
(ਅ) ਦਿਖਾਵੇ ਦੀ
(ੲ) ਯੋਗਤਾ ਦੀ
(ਸ) ਠੀਕ ਕਿੱਤਾ ਚੋਣ ਦੀ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਨੌਜਵਾਨਾਂ ਦੀ ਸਥਿਤੀ
(ਅ) ਮਨਭਾਉਂਦਾ ਕਿੱਤਾ
(ੲ) ਸਫ਼ਲ ਜੀਵਨ
(ਸ) ਕਿੱਤਾ ਚੋਣ ਦੀ ਮਹੱਤਤਾ