ਹੀਰ ਦਾ ਸਿਦਕ : ਵਸਤੁਨਿਸ਼ਠ ਪ੍ਰਸ਼ਨ
ਹੀਰ ਦਾ ਸਿਦਕ : ਵਾਰਿਸ ਸ਼ਾਹ
ਪ੍ਰਸ਼ਨ 1. ਜੋਗੀ ਕੌਣ ਸੀ ?
ਉੱਤਰ : ਰਾਂਝਾ ।
ਪ੍ਰਸ਼ਨ 2. ਹੀਰ ਕਿਸ ਦੇ ਵਿਛੋੜੇ ਵਿੱਚ ਤੜਫ਼ ਰਹੀ ਸੀ?
ਉੱਤਰ : ਰਾਂਝੇ ਦੇ ।
ਪ੍ਰਸ਼ਨ 3. ਹੀਰ ਦੇ ਜੀਉ (ਦਿਲ) ਦਾ ਰੋਗ ਕੀ ਸੀ?
ਉੱਤਰ : ਰਾਂਝੇ ਦਾ ਵਿਛੋੜਾ ।
ਪ੍ਰਸ਼ਨ 4. ਹੀਰ ਕਿਸ ਤੋਂ ਚਿਰਾਂ ਦੀ ਵਿਛੜੀ ਹੋਈ ਸੀ?
ਉੱਤਰ : ਰਾਂਝੇ ਤੋਂ ।
ਪ੍ਰਸ਼ਨ 5. ਹੀਰ ਕਿਸ ਨੂੰ ਮਿਲਣ ਲਈ ਤੜਫ ਰਹੀ ਸੀ?
ਉੱਤਰ : ਰਾਂਝੇ ਨੂੰ ।
ਪ੍ਰਸ਼ਨ 6. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-
ਜੋਗੀ ਬਣੇ ਰਾਂਝੇ ਅੱਗੇ ਹੀਰ ਆਪਣੇ ਪ੍ਰੇਮੀ ਰਾਂਝੇ ਨੂੰ ਮਿਲਣ ਦੀ ……… ਬਿਆਨ ਕਰ ਰਹੀ ਸੀ।
ਉੱਤਰ : ਤੜਫ਼ ।
ਹੀਰ ਦਾ ਸਿਦਕ : ਸਾਰ
ਪ੍ਰਸ਼ਨ 2. ‘ਹੀਰ ਦਾ ਸਿਦਕ’ ਕਵਿਤਾ ਦਾ ਅੰਤ੍ਰੀਵ (ਕੇਂਦਰੀ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ ।
ਉੱਤਰ : ਹੀਰ ਰਾਂਝੇ ਦੇ ਵਿਛੋੜੇ ਵਿੱਚ ਬੁਰੀ ਤਰ੍ਹਾਂ ਬੇਹਾਲ ਸੀ ਅਤੇ ਉਹ ਉਸ ਦਾ ਮਿਲਾਪ ਪ੍ਰਾਪਤ ਕਰਨ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਸੀ।
ਔਖੇ ਸ਼ਬਦਾਂ ਦੇ ਅਰਥ
ਜੀਉ : ਦਿਲ ।
ਵਿਛੁੰਨਿਆਂ : ਵਿਛੜਿਆਂ ਨੂੰ ।