‘ਹ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਹੱਥ ਅੱਡਣੇ – ਮੰਗਣਾ – ਦੂਜਿਆਂ ਅੱਗੇ ਹੱਥ ਅੱਡਣਾ ਬਹੁਤ ਬੁਰੀ ਗੱਲ ਹੈ।
2. ਹੱਥ ਚੁੱਕਣਾ – ਮਾਰਨਾ – ਜਿਉਂ ਹੀ ਮਨਦੀਪ ਉੱਤੇ ਉਸ ਦੇ ਦੋਸਤਾਂ ਨੇ ਹੱਥ ਚੁੱਕਿਆ ਤਾਂ ਉਹ ਅੱਗੋਂ ਬੋਲਣ ਲੱਗ ਪਿਆ।
3. ਹੱਥ ਪੀਲੇ ਕਰਨੇ – ਕੁੜੀ ਦਾ ਵਿਆਹ ਕਰਨਾ – ਰਵਨੀਤ ਨੇ ਆਪਣੀ ਛੋਟੀ ਕੁੜੀ ਦੇ ਵੀ ਹੱਥ ਪੀਲੇ ਕਰ ਦਿੱਤੇ ਹਨ।
4. ਹਰਨ ਹੋ ਜਾਣਾ – ਦੌੜ ਜਾਣਾ – ਚੋਰ ਸਿਪਾਹੀ ਨੂੰ ਵੇਖ ਕੇ ਹਰਨ ਹੋ ਗਿਆ।
5. ਹੱਥੀਂ ਪੈਣਾ – ਲੜ੍ਹਨ ਨੂੰ ਪੈਣਾ – ਰਮਨ ਨਾਲ ਜਦੋਂ ਵੀ ਗੱਲ ਕਰੋ ਉਹ ਤਾਂ ਹੱਥੀਂ ਪੈਣ ਲੱਗ ਜਾਂਦਾ ਹੈ।
6. ਹਵਾਈ ਕਿਲ੍ਹੇ ਉਸਾਰਨਾ – ਫ਼ਰਜ਼ੀ ਗੱਲਾਂ ਕਰਨੀਆਂ – ਅੱਜਕਲ ਰਾਜਨੀਤਿਕ ਪਾਰਟੀਆਂ ਕੰਮ ਕਰਨ ਨਾਲੋਂ ਹਵਾਈ ਕਿਲ੍ਹੇ ਉਸਾਰਨ ਵਿਚ ਜਿਆਦਾ ਧਿਆਨ ਦਿੰਦੀਆ ਹਨ।
7. ਹੱਡ ਭੰਨਣਾ – ਬਹੁਤ ਮਿਹਨਤ ਕਰਨੀ – ਹੱਡ ਭੰਨੇ ਬਿਨਾਂ ਕਾਮਯਾਬੀ ਹਾਸਿਲ ਨਹੀਂ ਕੀਤੀ ਜਾ ਸਕਦੀ।
8. ਹੱਥ ਪੈਰ ਮਾਰਨਾ – ਯਤਨ ਕਰਨਾ – ਉਸ ਨੇ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਹੱਥ ਪੈਰ ਮਾਰੇ, ਪਰ ਨੌਕਰੀ ਨਾ ਮਿਲੀ।