ਪੁਸਤਕ-ਮੇਲੇ ਦੇ ਆਯੋਜਨ ਦੇ ਸੰਬੰਧ ਵਿੱਚ ਇੱਕ ਸੱਦਾ-ਪੱਤਰ ਲਿਖੋ।
ਪੁਸਤਕ-ਮੇਲਾ
ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਦੇਸ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਮਿਤੀ ………..ਤੋਂ ਮਿਤੀ ……….. ਤੱਕ ਇੱਕ ਪੁਸਤਕ-ਮੇਲੇ ਦਾ ਆਯੋਜਨ ਹੋ ਰਿਹਾ ਹੈ। ਇਸ ਮੇਲੇ ਵਿੱਚ ਪੰਜਾਬ ਭਰ ਦੇ ਪ੍ਰਕਾਸ਼ਕ ਪੁਸਤਕ-ਪ੍ਰਦਰਸ਼ਨੀ ਲਾਉਣਗੇ। ਇਸ ਮੇਲੇ ਦਾ ਉਦਘਾਟਨ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਨਗੇ। ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਪੁਸਤਕ-ਮੇਲੇ ਵਿੱਚ ਵੱਖ-ਵੱਖ ਵਿਸ਼ਿਆਂ ਉੱਤੇ ਵੱਖ-ਵੱਖ ਭਾਸ਼ਾਵਾਂ ਵਿੱਚ ਪੁਸਤਕਾਂ ਉਪਲਬਧ ਹੋਣਗੀਆਂ। ਇਸ ਮੌਕੇ ‘ਤੇ ਇੱਕ ਬਹੁ-ਭਾਸ਼ੀ ਕਵੀ ਦਰਬਾਰ ਦਾ ਵੀ ਆਯੋਜਨ ਹੋਵੇਗਾ।
ਆਪ ਸਭ ਨੂੰ ਇਸ ਪੁਸਤਕ-ਮੇਲੇ ਵਿੱਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਹੈ।
ਵੱਲੋ :
ਕੇਂਦਰੀ ਪੰਜਾਬੀ ਲੇਖਕ ਸਭਾ,
ਜਲੰਧਰ।