CBSEclass 11 PunjabiClass 12 PunjabiEducationPunjab School Education Board(PSEB)ਸੰਖੇਪ ਰਚਨਾ (Precis writing)

ਸੰਖੇਪ ਰਚਨਾ : ਬਹੁਮੁਖੀ ਗਿਆਨ


ਹੇਠ ਲਿਖੇ ਪੈਰੇ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਨਾਲ ਹੀ ਢੁੱਕਵਾਂ ਸਿਰਲੇਖ ਵੀ ਦਿਓ :

ਬਹੁਮੁਖੀ ਗਿਆਨ ਲਈ, ਤਿੱਖੀ ਨਜ਼ਰ ਤੇ ਹਰ ਵਕਤ ਚੇਤਨਤਾ ਦੀ ਬੜੀ ਭਾਰੀ ਜ਼ਰੂਰਤ ਹੈ। ਇਸ ਤੋਂ ਛੁੱਟ ਨਿੱਝਕਤਾ ਦਾ ਹੋਣਾ ਵੀ ਜ਼ਰੂਰੀ ਹੈ। ਜੇ ਅਸੀਂ ਝਾਕਾ ਕੀਤਾ, ਤਾਂ ਕਿਸੇ ਪਾਸੋਂ ਕੋਈ ਗੱਲ ਪੁੱਛ ਨਹੀਂ ਸਕਦੇ। ਆਪਾ ਵਧਾਊ ਬਿਰਤੀ ਇਸ ਮਾਮਲੇ ਵਿਚ ਬੜੀ ਨੁਕਸਾਨਦੇਈ ਹੈ। ਜੇ ਆਪਣੇ ਆਪ ਨੂੰ ਤੀਸ ਮਾਰ ਖਾਂ ਸਮਝ ਛੱਡਿਆ, ਤਾਂ ਹੋਰ ਕਿਸੇ ਨਾਲ ਕੀ ਗੱਲ-ਬਾਤ ਕਰਨੀ ਹੈ। ਜਿਸ ਤਰ੍ਹਾਂ ਹਰ ਦਮ ਸਵਾਸ ਚਲਦੇ ਰਹਿੰਦੇ ਹਨ, ਇਸੇ ਤਰ੍ਹਾਂ ਬਹੁਮੁਖੀ ਗਿਆਨ ਦਾ ਦਰਬਾਰ ਲੱਗਾ ਰਹਿੰਦਾ ਹੈ। ਸਾਨੂੰ ਇਸ ਦਰਬਾਰ ਵਿਚ ਪੁੱਜਣ ਲਈ ਚਾਹ ਹੋਣੀ ਚਾਹੀਦੀ ਹੈ। ਕਿਤਾਬਾਂ ਜਾਂ ਮਹਾਨ-ਕੋਸ਼ ਵੀ ਇਹ ਗਿਆਨ ਦਿੰਦੇ ਹਨ। ਗੁਣ ਜਿੱਥੋਂ ਮਿਲੇ ਉਸੇ ਵੇਲੇ ਉੱਥੋਂ ਲੈ ਲੈਣਾ ਹੀ ਜੀਵਨ ਦਾ ਰਾਜ ਹੈ। ਜੀਵਨ ਐਕਟਰ ਹੈ ਤੇ ਬਹੁਮੁਖੀ ਗਿਆਨ ਨੂੰ ਡਰਾਮਾ ਕਹਿ ਲਵੋ। ਜਿਹੜਾ ਤਕੜਾ ਹੋ ਕੇ ਐਕਟ ਕਰੇਗਾ, ਉਸੇ ਦੇ ਪੌਂ ਬਾਰਾਂ। ਬਹੁਮੁਖੀ ਗਿਆਨ ਜਿਰਾਹ ਦੀ ਜਾਨ ਹੈ। ਕਈ ਗਵਾਹੀਆਂ ਤੇ ਜਿਰਾਹ ਨੂੰ ਦੇਖ ਕੇ ਜੱਜ ਜਾਂ ਮੈਜਿਸਟਰੇਟ ਭੰਬਲ-ਭੂਸਿਆਂ ਵਿਚ ਪੈ ਜਾਂਦਾ ਹੈ। ਕਾਨੂੰਨੀ ਨੁਕਤਾ ਨਹੀਂ ਅੜਿਆ ਹੁੰਦਾ, ਉੱਥੇ ਗਿਆਨ ਦੀ ਕਮੀ ਕਰਕੇ ਕੁੱਝ ਅਹੁੜਦਾ ਨਹੀਂ। ਪੰਝਤਰੀ ਲੱਗ ਜਾਂਦੀ ਹੈ, ਗੱਲ ਨਿਤਾਰੀ ਨਹੀਂ ਜਾਂਦੀ। ਬਹੁਮੁਖੀ ਗਿਆਨ ਹਾਈਕੋਰਟ ਦੇ ਜੱਜ ਵਾਂਗ ਬਣਾਉਣ ਤੇ ਕੂੜ ਦੀ ਪੇਸ਼ ਨਹੀਂ ਜਾਣ ਦਿੰਦੇ। ਸਾਹਿਤ ਵਿਚ ਸਭ ਤੋਂ ਵਧੇਰੇ ਮਾਨ ਬਹੁਮੁਖੀ ਗਿਆਨ ਦਾ ਹੈ। ਕਵੀ ਕਲਪਨਾ ਧੁਰੋਂ ਲੈ ਕੇ ਆਉਂਦੇ ਹਨ। ਉਸ ਨੂੰ ਸੰਵਾਰਨ, ਸ਼ਿੰਗਾਰਨ ਵਾਲਾ ਬਹੁਮੁਖੀ ਗਿਆਨ ਹੈ। ਕਲਪਨਾ ਅਣਡਿੱਠੀਆਂ ਝਾਕੀਆਂ ਬਣਾ ਦਿੰਦੀ ਹੈ। ਝਾਕੀਆਂ ਦੇ ਪਾਤਰ ਤੇ ਚੋਗਿਰਦੇ ਦੇ ਵਿਚ ਬਹੁਮੁਖੀ ਗਿਆਨ ਦਾ ਹੱਥ ਹੁੰਦਾ ਹੈ।

ਸਿਰਲੇਖ : ਬਹੁਮੁਖੀ ਗਿਆਨ

ਸੰਖੇਪ-ਰਚਨਾ : ਬਹੁਮੁਖੀ ਗਿਆਨ ਲਈ ਤਿੱਖੀ ਨਜ਼ਰ, ਚੇਤਨਤਾ, ਨਿੱਝਕਤਾ ਤੇ ਨਿਰਮਾਣਤਾ ਦੀ ਭਾਰੀ ਜ਼ਰੂਰਤ ਹੈ। ਗਿਆਨ ਦਾ ਦਰਬਾਰ ਹਰ ਵਕਤ ਲੱਗਾ ਰਹਿੰਦਾ ਹੈ। ਕਿਤਾਬਾਂ, ਮਹਾਨ ਕੋਸ਼ਾਂ ਜਾਂ ਜਿੱਥੋਂ ਵੀ ਗਿਆਨ ਮਿਲੇ ਲੈ ਲੈਣਾ ਚਾਹੀਦਾ ਹੈ। ਇਹ ਜਿੰਨਾ ਕੋਈ ਯਤਨ ਕਰੇ, ਓਨਾ ਹੀ ਮਿਲ ਸਕਦਾ ਹੈ l। ਇਹ ਜਿਰਾਹ ਦੀ ਜਿੰਦ-ਜਾਨ ਹੈ। ਇਸ ਦੇ ਸਾਹਮਣੇ ਬਣਾਵਟ ਤੇ ਕੂੜ ਟਿਕ ਨਹੀਂ ਸਕਦੇ। ਸਾਹਿਤ ਵਿਚ ਵੀ ਵਧੇਰੇ ਮਾਨ ਬਹੁਮੁਖੀ ਗਿਆਨ ਦਾ ਹੈ। ਕਵੀ ਦੀ ਧੁਰੋਂ ਆਈ ਕਲਪਨਾ ਨੂੰ ਬਹੁਮੁਖੀ ਗਿਆਨ ਹੀ ਸ਼ਿੰਗਾਰਦਾ-ਸੰਵਾਰਦਾ ਹੈ।