ਸੰਖੇਪ ਰਚਨਾ : ਅੱਗ ਦੀ ਉਪਯੋਗੀ ਵਰਤੋਂ।


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਨਾਲ ਹੀ ਢੁੱਕਵਾਂ ਸਿਰਲੇਖ
ਵੀ ਦਿਓ :

ਅੱਗ ਦੀ ਸੁਵਰਤੋਂ ਇਨਸਾਨ ਕਰਦੇ ਰਹੇ ਹਨ, ਜਿਸ ਦੀ ਪਰਤਾਪੀ ਸ਼ਕਤੀ ਕਾਰਨ ਹੀ ਅੱਗ ਨੂੰ ਅਗਿਨ ਦੇਵਤਾ ਕਿਹਾ ਹੈ। ਜਦਕਿ ਜਦ ਕਦੇ ਅੱਗ, ਰਾਕਸ਼ਸ਼ਾਂ, ਦੈਤਾਂ, ਬਘਿਆੜਾਂ, ਬਾਂਦਰਾਂ ਦੇ ਹੱਥ ਆਉਂਦੀ ਰਹੀ ਹੈ। ਇਹ ਜੰਗਲ ਬੇਲੇ, ਧਰਤੀ ‘ਤੇ ਘੁੱਗ ਵਸਦੇ ਲੋਕਾਂ ਨੂੰ ਸਾੜਦੇ ਰਹੇ ਹਨ। ਐਟਮ-ਬੰਬ; ਬੰਦੂਕਾਂ, ਬੰਬਾਂ ਅਤੇ ਬਰੂਦਾਂ ਦੇ ਢੇਰਾਂ ਨੂੰ ਇਹ ਬਰਬਾਦੀ ਤੇ ਉਜਾੜੇ ਲਈ ਵਰਤਦੇ ਰਹੇ ਹਨ। ਜੰਗਾਂ ਕੌਣ ਲੜਦਾ ਹੈ? ਜ਼ਾਲਮ ਹੁਕਮਰਾਨ। ਸਿਰਜਣਾ ਕੌਣ ਕਰਦਾ ਹੈ? ਮਿਹਨਤ ਕਸ਼; ਕਾਮੇ ਕਲਾਕਾਰ ਸਿਰਜਕ ਸਾਹਿਤਕਾਰ ਅਤੇ ਸੰਤ ਸਿਪਾਹੀ, ਬੁੱਧੀ ਸ਼ਕਤੀ ਵੰਡਣ ਵਾਲੇ। ਆਓ ਸਕਾਰਾਤਮਕ ਅੱਗ ਦੀ ਉਤਪੱਤੀ ਲੋਕ-ਮਾਨਸ ਵਿੱਚ ਕਰੀਏ। ਹਨੇਰੇ ਖਤਮ ਕਰੀਏ। ਜਾਗੋ ਵੰਡੀਏ। ਪਸ਼ੂਆਂ ਦੀ ਅਕਲ ਵਾਲੇ ਲੋਕਾਂ ਅੰਦਰ ਮਨੁੱਖ ਬਣਨ ਦੀ ਬੁੱਧੀ ਭਰੀਏ। ਇਹੋ ਕਮਾਲ ਦੀ ਕਰਾਮਤ ਹੈ, ਕਿ ਲੋਕ ਸਦਭਾਵਨਾ ਅੰਦਰ ਆਪਣੇ ਅੰਦਰ ਸਿਰਜਨਾਤਮਕ ਅੱਗ ਪੈਦਾ ਕਰਨ ਅਤੇ ਖ਼ੁਸ਼ੀ ਦੇ ਦੀਵੇ ਜਗਾਉਣ।

ਉੱਤਰ : ਸਿਰਲੇਖ : ਅੱਗ ਦੀ ਉਪਯੋਗੀ ਵਰਤੋਂ।

ਸੰਖੇਪ-ਰਚਨਾ : ਅਗਨੀ ਦੇਵਤਾ ਕਹਾਉਣ ਵਾਲੀ ਅੱਗ ਦੀ ਇਨਸਾਨਾਂ ਨੇ ਸੁਵਰਤੋਂ ਕੀਤੀ ਪਰ ਅਮਾਨਵੀਂ ਸ਼ਕਤੀਆਂ ਇਸ ਨਾਲ ਬਰਬਾਦੀ ਕਰਦੀਆਂ ਰਹੀਆਂ। ਇਸ ਦੇ ਉਲਟ ਮਿਹਨਤਕਸ਼, ਕਲਾਕਾਰ ਤੇ ਸੰਤਸਿਪਾਹੀ ਸਿਰਜਨਾ ਕਰਦੇ ਰਹੇ ਹਨ। ਸਾਨੂੰ ਲੋਕ-ਮਾਨਸ ਸਕਾਰਾਤਮਕ ਅੱਗ ਪੈਦਾ ਕਰਨੀ ਚਾਹੀਦੀ ਹੈ।