ਸੰਖੇਪ ਰਚਨਾ
ਗੁਰੂ ਅਰਜਨ ਸਾਹਿਬ ਦੀ ਸ਼ਹਾਦਤ
ਗੁਰੂ ਅਰਜਨ ਸਾਹਿਬ ਦੀ ਗ੍ਰਿਫ਼ਤਾਰੀ ਤੇ ਉਨ੍ਹਾਂ ਨੂੰ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਬਾਦਸ਼ਾਹ ਜਹਾਂਗੀਰ ਨੇ ਆਪ ਦਿੱਤਾ ਤੇ ਉਹ ਵੀ ਉਹਨਾਂ ਉੱਤੇ ਲਗਾਏ ਗਏ ਦੋਸ਼ਾਂ ਦੀ ਪੁੱਛ-ਪੜਤਾਲ ਕੀਤੇ ਬਿਨਾਂ ਹੀ ਕਿ ਅਸਲੀਅਤ ਕੀ ਹੈ ? ਅਸਲ ਵਿੱਚ ਖ਼ੁਸਰੋ ਨੇ ਗੋਇੰਦਵਾਲੋਂ ਦਰਿਆ ਪਾਰ ਹੋ ਕੇ ਲੰਘਦੇ ਹੋਏ ਇੱਕ ਸਧਾਰਨ ਯਾਤਰੀ ਦੀ ਹੈਸੀਅਤ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ ਤੇ ਲੰਗਰੋਂ ਪ੍ਰਸ਼ਾਦ ਛਕ ਕੇ ਅਗਾਂਹ ਲੰਘ ਗਿਆ ਸੀ। ਗੁਰੂ ਸਾਹਿਬ ਵੱਲੋਂ ਨਾ ਤਾਂ ਉਸ ਨੂੰ ਕੋਈ ਤਿਲਕ ਹੀ ਦਿੱਤਾ ਗਿਆ ਸੀ ਤੇ ਨਾ ਹੀ ਉਸ ਦੀ ਜਿੱਤ ਲਈ ਕੋਈ ਖਾਸ ਦੁਆ (ਅਰਦਾਸ) ਉਸ ਦੇ
ਹੱਕ ਵਿੱਚ ਕੀਤੀ ਗਈ ਸੀ, ਸਿਵਾਏ ਉਸ ਅਸੀਸ ਦੇ, ਜੋ ਗੁਰੂ ਸਾਹਿਬ ਦਰਸ਼ਨ ਲਈ ਆਏ, ਹਰ ਕਿਸੇ ਦਰਸ਼ਕ ਨੂੰ ਦਿੰਦੇ ਸਨ। ਬਾਕੀ ਸਭ ਕੁਝ ਮਨਘੜਤ ਊਜਾਂ ਹਨ।
ਸਿਰਲੇਖ : ਗੁਰੂ ਅਰਜਨ ਸਾਹਿਬ ਦੀ ਸ਼ਹਾਦਤ
ਸੰਖੇਪ : ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਝੂਠੇ ਦੋਸ਼ਾਂ ਦੇ ਅਧਾਰ ‘ਤੇ ਕਤਲ ਕਰਨ ਦਾ ਹੁਕਮ ਦਿੱਤਾ। ਖ਼ੁਸਰੋ ਨੇ ਗੋਇੰਦਵਾਲ ਦਰਿਆ ਪਾਰ ਕਰਦੇ ਹੋਏ ਇੱਕ ਸਧਾਰਨ ਯਾਤਰੂ ਵਾਂਗ ਗੁਰੂ ਜੀ ਦੇ ਦਰਸ਼ਨ ਕੀਤੇ; ਤਿਲਕ ਲਾਉਣ ਤੇ ਜਿੱਤ ਲਈ ਅਰਦਾਸ ਦੀਆਂ ਗੱਲਾਂ ਮਨਘੜਤ ਹਨ।
ਮੂਲ-ਰਚਨਾ ਦੇ ਸ਼ਬਦ = 123
ਸੰਖੇਪ-ਰਚਨਾ ਦੇ ਸ਼ਬਦ = 43