ਸੋ ਕਿਉ ਮੰਦਾ ਆਖੀਐ – ਸ੍ਰੀ ਗੁਰੂ ਨਾਨਕ ਦੇਵ ਜੀ
ਜਮਾਤ ਦਸਵੀਂ
ਸਾਹਿਤ ਮਾਲਾ – ਪੰਜਾਬੀ ਕਵਿਤਾ ਤੇ ਵਾਰਤਕ
ਸੋ ਕਿਉ ਮੰਦਾ ਆਖੀਐ – ਸ੍ਰੀ ਗੁਰੂ ਨਾਨਕ ਦੇਵ ਜੀ
ਹੇਠ ਲਿਖੀ ਕਾਵਿ-ਟੁਕੜੀ ਦੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਾ ਸਹੀ ਵਿਕਲਪ ਚੁਣੋ :
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥
(ਵਾਰ ਆਸਾ, ਮਹਲਾ 1)
ਪ੍ਰਸ਼ਨ 1. ਉਪਰੋਕਤ ਕਾਵਿ-ਸਤਰਾਂ ਕਿਹੜੇ ਸਿਰਲੇਖ ਹੇਠ ਦਰਜ ਹਨ ?
(ੳ) ਸੋ ਕਿਉ ਮੰਦਾ ਆਖੀਐ
(ਅ) ਕਿਰਪਾ ਕਰਿ ਕੈ ਬਖਸਿ ਲੈਹੁ
(ੲ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 2. ‘ਭੰਡੁ’ ਸ਼ਬਦ ਤੋਂ ਕੀ ਭਾਵ ਹੈ ?
(ੳ) ਇਸਤਰੀ
(ਅ) ਇਸਤਰੀਆਂ
(ੲ) ਮਨੁੱਖੀ ਇਸਤਰੀਆਂ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 3. ਗੁਰੂ ਜੀ ਅਨੁਸਾਰ ਪਰਮਾਤਮਾ ਦੇ ਗੁਣ ਗਾਉਣ ਨਾਲ ਜੀਵ (ਮਨੁੱਖ) ਦੇ ਮੱਥੇ ਉੱਤੇ ਕੀ ਸੋਭਦਾ ਹੈ ?
(ੳ) ਭਾਗਾਂ ਦੀ ਮਣੀ
(ਅ) ਚੰਗੇ ਭਾਗਾਂ ਕਾਰਨ ਮੁੱਖ ਲਾਲ ਸੋਹਣਾ ਲੱਗਦਾ ਹੈ
(ੲ) ਚਾਰ ਰਤੀਆਂ ਜੁੜ ਜਾਂਦੀਆਂ ਹਨ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 4. ਉਪਰੋਕਤ ਕਾਵਿ-ਟੁਕੜੀ ਗੁਰੂ ਜੀ ਦੀ ਕਿਹੜੀ ਬਾਣੀ ਵਿੱਚੋਂ ਲਈ ਗਈ ਹੈ ?
(ੳ) ਜਪੁਜੀ ਸਾਹਿਬ ਵਿੱਚੋਂ
(ਅ) ਆਸਾ ਦੀ ਵਾਰ ਵਿੱਚੋਂ
(ੲ) ਸੁਖਮਨੀ ਸਾਹਿਬ ਵਿੱਚੋਂ
(ਸ) ਸ਼ਬਦ ਹਜ਼ਾਰੇ ਵਿੱਚੋਂ
ਪ੍ਰਸ਼ਨ 5. ਗੁਰੂ ਜੀ ਅਨੁਸਾਰ ਕੌਣ ਇਸਤਰੀ ਤੋਂ ਪੈਦਾ ਨਹੀਂ ਹੁੰਦਾ ?
(ੳ) ਮਨੁੱਖ
(ਅ) ਜੀਵ
(ੲ) ਪਰਮਾਤਮਾ
(ਸ) ਗੁਰੂ