ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ
ਪ੍ਰਸ਼ਨ. ਸਿੱਖ ਮਿਸਲਾਂ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
ਉੱਤਰ—1. ਘੋੜਸਵਾਰ ਸੈਨਾ—ਘੋੜਸਵਾਰ ਸੈਨਾ ਮਿਸਲਾਂ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ। ਸਿੱਖ ਬਹੁਤ ਨਿਪੁੰਨ ਘੋੜਸਵਾਰ ਸਨ। ਸਿੱਖਾਂ ਦੇ ਤੇਜ਼ ਦੌੜਨ ਵਾਲੇ ਘੋੜੇ ਉਨ੍ਹਾਂ ਦੀ ਗੁਰੀਲਾ ਯੁੱਧ ਪ੍ਰਣਾਲੀ ਦੇ ਸੰਚਾਲਨ ਵਿੱਚ ਬਹੁਤ ਮੱਦਦਗਾਰ ਸਿੱਧ ਹੋਏ।
2. ਪੈਦਲ ਸੈਨਿਕ—ਮਿਸਲਾਂ ਦੇ ਸਮੇਂ ਪੈਦਲ ਸੈਨਾ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਪੈਦਲ ਸੈਨਿਕ ਕਿਲ੍ਹਿਆਂ ਵਿੱਚ ਪਹਿਰਾ ਦੇਣ, ਸੁਨੇਹੇ ਪਹੁੰਚਾਉਣ ਅਤੇ ਇਸਤਰੀਆਂ ਅਤੇ ਬੱਚਿਆਂ ਦੀ ਦੇਖ-ਭਾਲ ਕਰਦੇ ਸਨ
3. ਭਰਤੀ—ਮਿਸਲ ਸੈਨਾ ਵਿੱਚ ਭਰਤੀ ਹੋਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ। ਸੈਨਿਕਾਂ ਨੂੰ ਕੋਈ ਬਾਕਾਇਦਾ ਸਿਖਲਾਈ ਵੀ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਨਕਦ ਤਨਖ਼ਾਹ ਦੀ ਥਾਂ ‘ਤੇ ਯੁੱਧ ਦੌਰਾਨ ਕੀਤੀ ਗਈ ਲੁੱਟਮਾਰ ਵਿੱਚੋਂ ਹਿੱਸਾ ਮਿਲਦਾ ਸੀ।
4. ਸੈਨਿਕਾਂ ਦੇ ਸ਼ਸਤਰ ਅਤੇ ਸਾਮਾਨ—ਸਿੱਖ ਸੈਨਿਕ ਲੜਾਈ ਸਮੇਂ ਤਲਵਾਰਾਂ, ਤੀਰ ਕਮਾਨਾਂ, ਖੰਜਰਾਂ, ਢਾਲਾਂ ਅਤੇ ਬਰਛਿਆਂ ਦੀ ਵਰਤੋਂ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਉਹ ਬੰਦੂਕਾਂ ਦੀ ਵੀ ਵਰਤੋਂ ਕਰਦੇ ਸਨ।
5. ਲੜਾਈ ਦਾ ਢੰਗ—ਮਿਸਲਾਂ ਦੇ ਸਮੇਂ ਸੈਨਿਕ ਛਾਪਾਮਾਰ ਢੰਗ ਨਾਲ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ। ਇਸ ਦਾ ਕਾਰਨ ਇਹ ਸੀ ਕਿ ਦੁਸ਼ਮਣਾਂ ਦੇ ਮੁਕਾਬਲੇ ਸਿੱਖ ਸੈਨਿਕਾਂ ਦੇ ਸਾਧਨ ਬਹੁਤ ਸੀਮਿਤ ਸਨ। ‘ਮਾਰੋ ਅਤੇ ਭੱਜੋ’ ਇਸ ਯੁੱਧ ਨੀਤੀ ਦਾ ਮੁੱਖ ਅਧਾਰ ਸੀ। ਸਿੱਖਾਂ ਦੀ ਲੜਾਈ ਦਾ ਇਹ ਢੰਗ ਉਨ੍ਹਾਂ ਦੀ ਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਬਣਿਆ।
6. ਮਿਸਲਾਂ ਦੀ ਕੁੱਲ ਸੈਨਾ—ਮਿਸਲ ਸੈਨਿਕਾਂ ਦੀ ਕੁੱਲ ਗਿਣਤੀ ਸੰਬੰਧੀ ਅਸੀਂ ਨਿਸ਼ਚਿਤ ਤੌਰ ‘ਤੇ ਕੁਝ ਨਹੀਂ ਕਹਿ ਸਕਦੇ। ਆਧੁਨਿਕ ਇਤਿਹਾਸਕਾਰਾਂ ਡਾਕਟਰ ਹਰੀ ਰਾਮ ਗੁਪਤਾ ਅਤੇ ਐੱਸ. ਐੱਸ. ਗਾਂਧੀ ਆਦਿ ਦੇ ਅਨੁਸਾਰ ਇਹ ਗਿਣਤੀ 1 ਲੱਖ ਸੀ।
प्रश्न. सिख मिस्लों के सैन्य प्रबंधन की मुख्य विशेषताओं का वर्णन करें।
उत्तर: 1. घुड़सवार सेना – घुड़सवार सेना मिस्लों की सेनाओं का सबसे महत्वपूर्ण हिस्सा थी। सिख बहुत कुशल घुड़सवार थे। सिखों के तेज दौड़ने वाले घोड़े उनकी छापामार युद्ध प्रणाली के संचालन में बहुत मददगार साबित हुए।
2. पैदल सेना – मिस्लों के समय में पैदल सेना को कोई विशेष महत्व नहीं दिया जाता था। पैदल सेना किलों में गश्त करने, पहरा देने, संदेश पहुंचाने और महिलाओं और बच्चों की देखभाल करती थी।
3. भर्ती – किसी को भी मिस्ल सेना में भर्ती होने के लिए बाध्य नहीं किया जाता था। सैनिकों को कोई औपचारिक प्रशिक्षण भी नहीं दिया जाता था। नकद वेतन के एवज में उन्हें युद्ध के दौरान की गई लूटमार में से हिस्सा मिलता था।
4. सैनिकों के हथियार और उपकरण – सिख सैनिक युद्ध के दौरान तलवारों, तीर कमानों, खंजरों, ढालों और भालों का इस्तेमाल करते थे। इसके अलावा वे बंदूकों का भी इस्तेमाल किया करते थे।
5. युद्ध का तरीका – मिस्लों के समय में सैनिक अपने दुश्मनों का मुकाबला गुरिल्ला तरीके से करते थे। इसका कारण यह था कि सिख सैनिकों के संसाधन दुश्मन की तुलना में अधिक सीमित थे। ‘मारो और भागो’ इस युद्ध रणनीति का मुख्य आधार था। सिखों के युद्ध का यह तरीका उनकी सफलता का एक प्रमुख कारक बना।
6. मिस्लों की कुल सेना – हम मिस्ल सैनिकों की कुल संख्या के बारे में निश्चित रूप से नहीं कह सकते। आधुनिक इतिहासकार डॉ. हरि राम गुप्ता और एस. एस. गांधी के अनुसार, यह संख्या 1 लाख थी।
Question. Describe the main features of military administration of Sikh Misls.
Answer: 1. Cavalry – The cavalry was the most important part of the Misl armies. The Sikhs were very skilled horsemen. The fast-running horses of the Sikhs proved to be very helpful in the conduct of their Guerilla warfare system.
2. Infantry – No special importance was given to the infantry during the time of the Misls. The infantry patrolled the forts, guarded, delivered messages, and looked after women and children.
3. Recruitment – No one was compelled to join the Misl army. The soldiers were also not given any formal training. In exchange for a cash salary, he received a share of the loot done during the war.
4. Weapons and Equipment of Soldiers – Sikh soldiers used swords, arrowheads, daggers, shields, and spears during the war. Apart from this, they also used guns.
5. Method of War – In the time of Misl, soldiers used to fight their enemies in a Guerrilla manner. The reason for this was that the resources of the Sikh soldiers were more limited than those of the enemy. ‘Hit and run’ was the mainstay of this war strategy. This method of warfare of the Sikhs became a major factor in their success.
6. Total army of Misl – We cannot say with certainty about the total number of Misl soldiers. According to Modern historians Dr. Hari Ram Gupta and S. S. Gandhi, this number was 1 lakh.