CBSEEducationHistory of PunjabPunjab School Education Board(PSEB)

ਸਿੱਖ ਮਿਸਲਾਂ ਦੀ ਉਤਪੱਤੀ ਤੇ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ


ਸਿੱਖ ਮਿਸਲਾਂ ਦੀ ਉਤਪੱਤੀ ਤੇ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ

(ORIGIN AND GROWTH OF THE SIKH MISLS AND THEIR NATURE OF ORGANIZATION)

Objective Type Questions


ਪ੍ਰਸ਼ਨ 1. ਮਿਸਲ ਸ਼ਬਦ ਤੋਂ ਕੀ ਭਾਵ ਹੈ?

ਜਾਂ

ਪ੍ਰਸ਼ਨ. ਮਿਸਲ ਸ਼ਬਦ ਦਾ ਕੀ ਅਰਥ ਹੈ?

ਉੱਤਰ – ਬਰਾਬਰ ।

ਪ੍ਰਸ਼ਨ 2. ਮਿਸਲ ਕਿਸ ਭਾਸ਼ਾ ਦਾ ਸ਼ਬਦ ਹੈ?

ਉੱਤਰ – ਅਰਬੀ ।

ਪ੍ਰਸ਼ਨ 3. ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ?

ਉੱਤਰ – 12.

ਪ੍ਰਸ਼ਨ 4. ਪੰਜਾਬ ਵਿੱਚ ਸਿੱਖ ਮਿਸਲਾਂ ਕਿਹੜੀ ਸਦੀ ਵਿੱਚ ਸਥਾਪਿਤ ਹੋਈਆਂ?

ਉੱਤਰ – 18ਵੀਂ ਸਦੀ।

ਪ੍ਰਸ਼ਨ 5. ਕਿਸੇ ਇੱਕ ਮੁੱਖ ਮਿਸਲ ਦਾ ਨਾਂ ਲਿਖੋ।

ਉੱਤਰ — ਆਹਲੂਵਾਲੀਆ ਮਿਸਲ ।

ਪ੍ਰਸ਼ਨ 6. ਫੈਜ਼ਲਪੁਰੀਆ ਮਿਸਲ ਦਾ ਮੋਢੀ ਕੌਣ ਸੀ?

ਉੱਤਰ – ਨਵਾਬ ਕਪੂਰ ਸਿੰਘ ।

ਪ੍ਰਸ਼ਨ 7. ਫ਼ੈਜ਼ਲਪੁਰੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਦਾ ਨਾਂ ਦੱਸੋ।

ਉੱਤਰ — ਨਵਾਬ ਕਪੂਰ ਸਿੰਘ ।

ਪ੍ਰਸ਼ਨ 8. ਨਵਾਬ ਕਪੂਰ ਸਿੰਘ ਕੌਣ ਸੀ?

ਉੱਤਰ – ਫ਼ੈਜ਼ਲਪੁਰੀਆ ਮਿਸਲ ਦਾ ਮੋਢੀ ।

ਪ੍ਰਸ਼ਨ 9. ਨਵਾਬ ਕਪੂਰ ਸਿੰਘ ਨੇ ਕਿਸ ਮਿਸਲ ਦੀ ਸਥਾਪਨਾ ਕੀਤੀ?

ਉੱਤਰ – ਫ਼ੈਜ਼ਲਪੁਰੀਆ ਮਿਸਲ ।

ਪ੍ਰਸ਼ਨ 10. ਆਹਲੂਵਾਲੀਆ ਮਿਸਲ ਦਾ ਸੰਸਥਾਪਕ ਕੌਣ ਸੀ?

ਉੱਤਰ – ਜੱਸਾ ਸਿੰਘ ਆਹਲੂਵਾਲੀਆ ।

ਪ੍ਰਸ਼ਨ 11. ਆਹਲੂਵਾਲੀਆ ਮਿਸਲ ਦਾ ਇਹ ਨਾਂ ਕਿਉਂ ਪਿਆ?

ਉੱਤਰ – ਕਿਉਂਕਿ ਜੱਸਾ ਸਿੰਘ ਦਾ ਸੰਬੰਧ ਲਾਹੌਰ ਦੇ ਨੇੜੇ ਸਥਿਤ ਪਿੰਡ ਆਹਲੂ ਨਾਲ ਸੀ।

ਪ੍ਰਸ਼ਨ 12. ਆਹਲੂਵਾਲੀਆ ਮਿਸਲ ਦੀ ਰਾਜਧਾਨੀ ਦਾ ਕੀ ਨਾਂ ਸੀ?

ਉੱਤਰ – ਕਪੂਰਥਲਾ ।

ਪ੍ਰਸ਼ਨ 13. ਜੱਸਾ ਸਿੰਘ ਆਹਲੂਵਾਲੀਆ ਕੌਣ ਸੀ?

ਉੱਤਰ — ਆਹਲੂਵਾਲੀਆ ਮਿਸਲ।

ਪ੍ਰਸ਼ਨ 14. ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਕਿਹੜੀ ਸੀ?

ਉੱਤਰ — ਸ੍ਰੀ ਹਰਿਗੋਬਿੰਦਪੁਰ ।

ਪ੍ਰਸ਼ਨ 15. ਰਾਮਗੜ੍ਹੀਆ ਮਿਸਲ ਦੇ ਦੋ ਸਭ ਤੋਂ ਪ੍ਰਸਿੱਧ ਆਗੂਆਂ ਦਾ ਨਾਂ ਦੱਸੋ।

ਉੱਤਰ — ਜੱਸਾ ਸਿੰਘ ਰਾਮਗੜ੍ਹੀਆ ।

ਪ੍ਰਸ਼ਨ 16. ਜੱਸਾ ਸਿੰਘ ਰਾਮਗੜੀਆ ਕੌਣ ਸੀ?

ਉੱਤਰ – ਰਾਮਗੜ੍ਹੀਆ ਮਿਸਲ ਦਾ ਸਭ ਤੋਂ ਸ਼ਕਤੀਸ਼ਾਲੀ ਸਰਦਾਰ।

ਪ੍ਰਸ਼ਨ 17. ਭੰਗੀ ਮਿਸਲ ਦਾ ਸੰਸਥਾਪਕ ਕੌਣ ਸੀ?

ਉੱਤਰ – ਛੱਜਾ ਸਿੰਘ।

ਪ੍ਰਸ਼ਨ 18. ਭੰਗੀ ਮਿਸਲ ਦਾ ਇਹ ਨਾਂ ਕਿਉਂ ਪਿਆ?

ਉੱਤਰ – ਕਿਉਂਕਿ ਇਸ ਮਿਸਲ ਦੇ ਨੇਤਾਵਾਂ ਨੂੰ ਭੰਗ ਪੀਣ ਦੀ ਬਹੁਤ ਆਦਤ ਸੀ।

ਪ੍ਰਸ਼ਨ 19.  ਸਿੱਖ ਮਿਸਲਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਮਿਸਲ ਕਿਹੜੀ ਸੀ?

ਉੱਤਰ – ਸ਼ੁਕਰਚੱਕੀਆ ਮਿਸਲ।

ਪ੍ਰਸ਼ਨ 20. ਸ਼ੁਕਰਚੱਕੀਆ ਮਿਸਲ ਦਾ ਮੋਢੀ ਕੌਣ ਸੀ?

ਉੱਤਰ – ਚੜ੍ਹਤ ਸਿੰਘ ।

ਪ੍ਰਸ਼ਨ 21. ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ਦੱਸੋ।

ਉੱਤਰ – ਗੁਜਰਾਂਵਾਲਾ।

ਪ੍ਰਸ਼ਨ 22. ਮਹਾਂ ਸਿੰਘ ਕੌਣ ਸੀ?

ਉੱਤਰ – ਮਹਾਂ ਸਿੰਘ 1774 ਈ. ਵਿੱਚ ਸ਼ੁਕਰਚੱਕੀਆ ਮਿਸਲ ਦਾ ਨੇਤਾ ਬਣਿਆ।

ਪ੍ਰਸ਼ਨ 23. ਕਨ੍ਹਈਆ ਮਿਸਲ ਦਾ ਮੋਢੀ ਕੌਣ ਸੀ?

ਉੱਤਰ – ਜੈ ਸਿੰਘ।

ਪ੍ਰਸ਼ਨ 24. ਸਦਾ ਕੌਰ ਕਨ੍ਹਈਆ ਮਿਸਲ ਦੀ ਆਗੂ ਕਦੋਂ ਬਣੀ?

ਉੱਤਰ – 1798 ਈ. ਵਿੱਚ।

ਪ੍ਰਸ਼ਨ 25. ਫੂਲਕੀਆਂ ਮਿਸਲ ਦਾ ਮੋਢੀ ਸੀ?

ਉੱਤਰ – ਚੌਧਰੀ ਫੂਲ।

ਪ੍ਰਸ਼ਨ 26. ਮਿਸਲ ਕਿਹੜੇ ਤਿੰਨ ਘਰਾਣਿਆਂ ਵਿੱਚ ਵੰਡੀ ਹੋਈ ਸੀ?

ਉੱਤਰ – ਪਟਿਆਲਾ, ਨਾਭਾ ਅਤੇ ਜੀਂਦ।

ਪ੍ਰਸ਼ਨ 27. ਬਾਬਾ ਆਲਾ ਸਿੰਘ ਕੌਣ ਸੀ?

ਉੱਤਰ – ਪਟਿਆਲਾ ਦੀ ਫੂਲਕੀਆਂ ਮਿਸਲ ਦਾ ਸੰਸਥਾਪਕ।

ਪ੍ਰਸ਼ਨ 28. ਬਾਬਾ ਆਲਾ ਸਿੰਘ ਦੀ ਰਾਜਧਾਨੀ ਦਾ ਨਾਂ ਕੀ ਸੀ?

ਉੱਤਰ – ਬਰਨਾਲਾ ।

ਪ੍ਰਸ਼ਨ 29. ਅਹਿਮਦ ਸ਼ਾਹ ਅਬਦਾਲੀ ਨੇ ਕਿਸ ਨੂੰ ਰਾਜਾ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ?

ਉੱਤਰ — ਬਾਬਾ ਆਲਾ ਸਿੰਘ ਨੂੰ ।

ਪ੍ਰਸ਼ਨ 30. ਨਾਭਾ ਰਾਜ ਘਰਾਣੇ ਦੀ ਸਥਾਪਨਾ ਕਿਸ ਨੇ ਕੀਤੀ ਸੀ?

ਉੱਤਰ — ਹਮੀਰ ਸਿੰਘ ।

ਪ੍ਰਸ਼ਨ 31. ਜੀਂਦ ਰਾਜ ਘਰਾਣੇ ਦਾ ਮੋਢੀ ਕੌਣ ਸੀ?

ਉੱਤਰ – ਗਜਪਤ ਸਿੰਘ ।

ਪ੍ਰਸ਼ਨ 32. ਡੱਲੇਵਾਲੀਆ ਮਿਸਲ ਦਾ ਸਭ ਤੋਂ ਯੋਗ ਨੇਤਾ ਕੌਣ ਸੀ?

ਉੱਤਰ – ਤਾਰਾ ਸਿੰਘ ਘੇਬਾ ।

ਪ੍ਰਸ਼ਨ 33. ਸ਼ਹੀਦ ਮਿਸਲ ਦਾ ਸੰਸਥਾਪਕ ਕੌਣ ਸੀ?

ਉੱਤਰ – ਸਰਦਾਰ ਸੁਧਾ ਸਿੰਘ ।

ਪ੍ਰਸ਼ਨ 34. ਸ਼ਹੀਦ ਮਿਸਲ ਦਾ ਇਹ ਨਾਂ ਕਿਉਂ ਪਿਆ ?

ਉੱਤਰ – ਮਿਸਲ ਦੇ ਆਗੂਆਂ ਦੁਆਰਾ ਦਿੱਤੀਆਂ ਗਈਆਂ ਸ਼ਹੀਦੀਆਂ ਕਾਰਨ।

ਪ੍ਰਸ਼ਨ 35. ਬਾਬਾ ਦੀਪ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸਨ?

ਉੱਤਰ – ਸ਼ਹੀਦ ਮਿਸਲ ।

ਪ੍ਰਸ਼ਨ 36. ਸ਼ਹੀਦ ਮਿਸਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਉੱਤਰ – ਨਿਹੰਗ ਮਿਸਲ ।

ਪ੍ਰਸ਼ਨ 37. ਕਰੋੜਸਿੰਘਿਆ ਮਿਸਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਉੱਤਰ – ਪੰਜਗੜੀਆ ਮਿਸਲ ।

ਪ੍ਰਸ਼ਨ 38. ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਕਿਹੜੀ ਸੀ ?

ਜਾਂ

ਪ੍ਰਸ਼ਨ. ਸਿੱਖਾਂ ਦੀ ਕੇਂਦਰੀ ਸੰਸਥਾ ਦਾ ਕੀ ਨਾਂ ਸੀ?

ਉੱਤਰ – ਗੁਰਮਤਾ

ਪ੍ਰਸ਼ਨ 39. ਗੁਰਮਤਾ ਤੋਂ ਕੀ ਭਾਵ ਹੈ ?

ਉੱਤਰ — ਗੁਰੂ ਦਾ ਫੈਸਲਾ ।

ਪ੍ਰਸ਼ਨ 40. ਗੁਰਮਤਾ ਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਸੀ?

ਉੱਤਰ – ਧਾਰਮਿਕ ।

ਪ੍ਰਸ਼ਨ 41. ਗੁਰਮਤਾ ਦਾ ਕੋਈ ਇੱਕ ਕੰਮ ਦੱਸੋ ।

ਉੱਤਰ – ਸਰਬਤ ਖ਼ਾਲਸਾ ਦੇ ਨੇਤਾ ਦੀ ਚੋਣ ਕਰਨਾ।

ਪ੍ਰਸ਼ਨ 42. ਸਰਬੱਤ ਖ਼ਾਲਸਾ ਤੋਂ ਕੀ ਭਾਵ ਹੈ?

ਉੱਤਰ – ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਬੁਲਾਇਆ ਜਾਣ ਵਾਲਾ ਸਿੱਖ ਸੰਮੇਲਨ।

ਪ੍ਰਸ਼ਨ 43. ਸਰਬੱਤ ਖ਼ਾਲਸਾ ਦੀਆਂ ਸਭਾਵਾਂ ਕਿੱਥੇ ਬੁਲਾਈਆਂ ਜਾਂਦੀਆਂ ਸਨ?

ਉੱਤਰ – ਅੰਮ੍ਰਿਤਸਰ ।

ਪ੍ਰਸ਼ਨ 44. ਸਿੱਖ ਮਿਸਲਾਂ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ?

ਉੱਤਰ – ਸਰਦਾਰ ।

ਪ੍ਰਸ਼ਨ 45. ਸਿੱਖ ਮਿਸਲਾਂ ਦੇ ਪ੍ਰਸ਼ਾਸਨ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ।

ਉੱਤਰ – ਸਿੱਖ ਮਿਸਲਾਂ ਦੇ ਸਰਦਾਰ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ।

ਪ੍ਰਸ਼ਨ 46. ਰਾਖੀ ਪ੍ਰਣਾਲੀ ਤੋਂ ਕੀ ਭਾਵ ਹੈ?

ਜਾਂ

ਪ੍ਰਸ਼ਨ. ਰਾਖੀ ਪ੍ਰਥਾ ਕੀ ਸੀ?

ਉੱਤਰ – ਰਾਖੀ ਪ੍ਰਣਾਲੀ ਅਧੀਨ ਆਉਣ ਵਾਲੇ ਪਿੰਡਾਂ ਨੂੰ ਸਿੱਖ ਸੁਰੱਖਿਆ ਦਿੰਦੇ ਸਨ।

ਪ੍ਰਸ਼ਨ 47. ਮਿਸਲਾਂ ਦੇ ਸਮੇਂ ਪਿੰਡਾਂ ਦੀ ਦੇਖਭਾਲ ਕੌਣ ਕਰਦਾ ਸੀ?

ਉੱਤਰ – ਪੰਚਾਇਤ।

ਪ੍ਰਸ਼ਨ 48. ਮਿਸਲਾਂ ਦੇ ਸਮੇਂ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਕਿਹੜਾ ਸੀ?

ਉੱਤਰ – ਘੋੜਸਵਾਰ ਸੈਨਾ।

ਪ੍ਰਸ਼ਨ 49. ਮਿਸਲ ਸੈਨਾ ਦੀ ਲੜਨ ਦੀ ਵਿਧੀ ਕਿਹੜੀ ਸੀ?

ਉੱਤਰ – ਛਾਪਾਮਾਰ ਜਾਂ ਗੁਰੀਲਾ ।

ਪ੍ਰਸ਼ਨ 50. ਜ਼ੁਰਮਾਨਾ ਤੋਂ ਕੀ ਭਾਵ ਹੈ?

ਉੱਤਰ – ਜ਼ੁਰਮਾਨਾ ਅਪਰਾਧੀਆਂ ਤੋਂ ਵਸੂਲ ਕੀਤਾ ਜਾਂਦਾ ਹੈ।

ਪ੍ਰਸ਼ਨ 51. ਸ਼ੁਕਰਾਨਾ ਤੋਂ ਕੀ ਭਾਵ ਹੈ?

ਉੱਤਰ – ਸ਼ੁਕਰਾਨਾ ਉਹ ਧੰਨ ਸੀ ਜਿਹੜਾ ਮੁਕੱਦਮਾ ਜਿੱਤਣ ਵਾਲਾ ਵਿਅਕਤੀ ਮਿਸਲ ਸਰਦਾਰ ਨੂੰ ਦਿੰਦਾ ਸੀ।