Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਸਿੰਧੂ ਘਾਟੀ ਜਾਂ ਹੜੱਪਾ ਸੰਸਕ੍ਰਿਤੀ ਦਾ ਵਿਸਥਾਰ


ਪ੍ਰਸ਼ਨ. ਸਿੰਧੂ ਘਾਟੀ ਦੀ ਸਭਿਅਤਾ ਜਾਂ ਹੜੱਪਾ ਸੰਸਕ੍ਰਿਤੀ ਤੇ ਵਿਸਥਾਰ ਦਾ ਵਰਣਨ ਸੰਖੇਪ ਵਿਚ ਕਰੋ।

ਉੱਤਰ : ਹੜੱਪਾ ਤੇ ਮੋਹਿੰਜੋਦੜੋ ਵਿਚ 400 ਮੀਲ ਦਾ ਅੰਤਰ ਹੈ, ਪਰ ਤਾਂ ਵੀ ਇਨ੍ਹਾਂ ਦੀ ਸੱਭਿਅਤਾ ਇਕੋ ਜਿਹੀ ਹੈ। ਇਸਦਾ ਇਹ ਅਰਬ ਹੋਇਆ ਕਿ ਇਹ ਸੱਭਿਅਤਾ ਕਿਸੇ ਵਿਸ਼ੇਸ਼ ਸਥਾਨ ਤੇ ਇਲਾਕੇ ਤੱਕ ਸੀਮਿਤ ਨਹੀਂ ਸੀ।
ਹੁਣੇ ਜਿਹੇ ਹੋਈਆਂ ਖੋਜਾਂ ਤੋਂ ਇਹ ਪਤਾ ਲੱਗਦਾ ਹੈ ਕਿ ਸੱਭਿਅਤਾ ਦਾ ਖੇਤਰ ਬਹੁਤ ਵਿਸ਼ਾਲ ਸੀ।

ਐਨ. ਜੀ. ਮਜੂਮਦਾਰ ਨੇ ਸਿੰਧ ਵਿਚ ਜਿਹੜੀਆਂ ਖੋਜਾਂ ਕੀਤੀਆਂ ਹਨ, ਉਹਨਾਂ ਦੇ ਆਧਾਰ ਉੱਤੇ ਇਸਦੇ ਬਹੁਤ ਸਾਰੇ ਕੇਂਦਰ ਹੈਦਰਾਬਾਦ, ਸਿੰਧ ਤੋਂ ਉੱਤਰ ਵਿਚ ਜੈਕਬਾਬਾਦ ਤੱਕ ਦੱਸੇ ਹਨ।

ਇਸ ਸੱਭਿਅਤਾ ਦੇ ਦੂਜੇ ਸਥਾਨ ਜਿਹੜੇ ਕਿ ਸਿੰਧੂ ਘਾਟੀ ਦੇ ਕਿਨਾਰੇ ਸਥਿਤ ਹਨ, ਉਹ ਹਨ, ‘ਅਲੀ ਮੁਰਾਦ’ (Alimurad), ਝੁਕਰ (Jhukar) ਤੇ  ਗਾਜ਼ੀਸ਼ਾਦ (Ghazishad)।

ਔਰਲ ਸਟੈਮ ਨੇ ਬਲੋਚਿਸਤਾਨ ਦੇ ਬਹੁਤ ਸਾਰੇ ਸਥਾਨਾਂ ਦੀ ਖੁਦਾਈ ਤੋਂ ਇਸ ਸੱਭਿਅਤਾ ਦੇ ਬਹੁਤ ਸਾਰੇ ਚਿੰਨ੍ਹ ਪ੍ਰਾਪਤ ਕੀਤੇ ਹਨ।

ਇਕ ਪ੍ਰਮਾਣਿਕ ਸਬੂਤ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਸੱਭਿਅਤਾ ਆਲਮਗੀਰਪੁਰ ਤੱਕ ਪਹੁੰਚ ਚੁੱਕੀ ਸੀ।

ਇਕ ਹੋਰ ਸੂਚਨਾ ਦੇ ਅਨੁਸਾਰ ਸਿੰਧੂ ਘਾਟੀ ਵਰਗੇ ਬਰਤਨ ਅਲਾਹਾਬਾਦ ਦੇ ਕੋਲ ਕੋਸੰਭੀ ਤੋਂ ਵੀ ਮਿਲੇ ਹਨ।

ਕਾਠੀਆਵਾੜ ਵਿਚ ਲੋਥਲ ਤੇ ਰੰਗਪੁਰ ਮਹੱਤਵਪੂਰਨ ਸਥਾਨਾਂ ਦੀ ਖੁਦਾਈ ਨੇ, ਇਸ ਸੱਭਿਅਤਾ ਦੇ ਵਿਸਥਾਰ ਦੇ ਵਿਸ਼ੇ ਉੱਤੇ ਬਹੁਤ ਚਾਨਣਾ ਪਾਇਆ ਹੈ। ਲੋਥਲ, ਜਿਸ ਦੀ ਖੁਦਾਈ ਐਸ. ਆਰ. ਰਾਉ ਵਲੋਂ ਕੀਤੀ ਗਈ ਹੈ, ਵਿਚ ਸਿੱਧੀਆਂ ਗਲੀਆਂ, ਨਾਲੀਆਂ ਤੇ ਮਾਲ ਗੁਦਾਮ ਮਿਲੇ ਹਨ।

ਇਸ ਤਰ੍ਹਾਂ ਅਜਿਹਾ ਪਤਾ ਲੱਗਦਾ ਹੈ ਕਿ ਸਿੰਧੂ ਘਾਟੀ ਦੀ ਸਭਿਅਤਾ ਦਾ ਵਿਸਥਾਰ ਪੂਰੇ ਸਿੰਧ ਤੇ ਪੰਜਾਬ, ਕਾਠੀਆਵਾੜ ਦੇ ਬਹੁਤ ਸਾਰੇ ਇਲਾਕੇ, ਉੱਤਰੀ-ਪੱਛਮੀ ਸੀਮਾ ਪ੍ਰਾਂਤ ਦੀ ਘਾਟੀ ਤੇ ਗੰਗਾ ਨਦੀ ਦੇ ਮੈਦਾਨ ਤੱਕ ਹੋ ਚੁੱਕਿਆ ਸੀ।

ਡਾ. ਮਜੂਮਦਾਰ (Dr. Majumdar) ਦੇ ਸ਼ਬਦਾਂ ਵਿਚ, “ਇਹ ਸੱਭਿਅਤਾ ਇਨ੍ਹਾਂ ਦੋ ਸਥਾਨਾਂ ਅਤੇ ਇਸਦੇ ਆਸ-ਪਾਸ ਤੱਕ ਹੀ ਸੀਮਿਤ ਨਹੀਂ ਰਹੀ।

ਬਾਅਦ ਦੀ ਖੁਦਾਈ ਤੋਂ ਪਤਾ ਲੱਗਾ ਕਿ ਇਸ ਸੱਭਿਅਤਾ ਦਾ ਵਿਸਥਾਰ ਸਿੰਧ ਦੇ ਕਈ ਸਥਾਨਾਂ ਜਿਵੇਂ ਚੋਹਨੋਦੜੋ, ਅਨੂਰੀ, ਹੈਦਰਾਬਾਦ ਅਤੇ ਜੈਕਬਾਬਾਦ ਦੇ ਮੱਧ ਤੱਕ ਰਿਹਾ ਹੈ।

ਇਸ ਸੱਭਿਅਤਾ ਦੇ ਚਿੰਨ੍ਹ ਪੱਛਮੀ ਭਾਰਤ ਦੀ ਨਰਬਦਾ ਘਾਟੀ, ਪੱਛਮੀ ਸਿੰਧ ਅਤੇ ਉੱਤਰੀ ਅਤੇ ਦੱਖਣੀ ਬਲੋਚਿਸਤਾਨ ਤੋਂ ਵੀ ਪ੍ਰਾਪਤ ਹੋਏ ਹਨ। ਕੁਝ ਵਸਤਾਂ ਜਿਵੇਂ ਮੋਤੀ, ਮੂਰਤੀਆਂ ਆਦਿ ਦੀ ਪ੍ਰਾਪਤੀ ਨਾਲ ਵਿਸ਼ਵਾਸ ਹੁੰਦਾ ਹੈ ਕਿ ਇਹ ਸੱਭਿਅਤਾ ਪੂਰਬ ਦੇ ਵੱਲ ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰ ਵੱਲ ਫੈਲੀ ਹੋਈ ਸੀ।”

ਇਸ ਤੋਂ ਬਿਨਾਂ ਹਰਿਆਣਾ ਵਿਚ ਭਵਾਨੀ ਦੇ ਨੇੜੇ ਮਿਤਾਥਲ ਅਤੇ ਪੰਜਾਬ ਵਿਚ ਸੰਘੋਲ ਦੇ ਅਸਥਾਨ ਤੋਂ ਵੀ ਖੁਦਾਈਆਂ ਹੋ ਚੁੱਕੀਆਂ ਹਨ। ਇਥੇ ਬਹੁਤ ਸਾਰੀਆਂ ਚੀਜ਼ਾਂ ਸਿੰਧੂ ਘਾਟੀ ਨਾਲ ਮਿਲਦੀਆਂ ਜੁਲਦੀਆਂ ਹਨ।


प्रश्न. सिंधु घाटी सभ्यता या हड़प्पा संस्कृति और उसके विस्तार का संक्षेप में वर्णन करें।

उत्तर: हड़प्पा और मोहनजोदड़ो में 400 मील का अंतर है, लेकिन फिर भी उनकी सभ्यता एक ही है। इसका मतलब यह हुआ कि यह सभ्यता किसी स्थान विशेष और क्षेत्र तक ही सीमित नहीं थी।
हाल की खोजों से पता चलता है कि सभ्यता का क्षेत्र विशाल था।

एन. जी. मजूमदार सिंध में अपने शोध के आधार पर हैदराबाद, सिंध से लेकर उत्तर में जैकबाबाद तक इसके कई केंद्रों का हवाला देते हैं।

इस सभ्यता के अन्य स्थान जो सिंधु घाटी के तट पर स्थित हैं वे हैं अली मुराद, झूकर और गाजीशाद।

ओरल स्टेम ने बलूचिस्तान के कई स्थलों की खुदाई से इस सभ्यता के बहुत सारे चिन्ह प्राप्त किए हैं।

एक प्रामाणिक साक्ष्य से पता चलता है कि यह सभ्यता आलमगीरपुर तक पहुँच चुकी थी।

एक अन्य जानकारी के अनुसार सिंधु घाटी जैसे बर्तन इलाहाबाद के पास कोशांभी में भी मिले हैं।

काठियावाड़ में लोथल और रंगपुर के महत्वपूर्ण स्थलों की खुदाई से इस सभ्यता के विस्तार के विषय पर बहुत प्रकाश पड़ा है। 

लोथल, जिसकी खुदाई एस. आर. राव द्वारा की गई है, इस खुदाई में सीधी सड़कें, नहरें एवं गोदाम मिले हैं।

इस प्रकार, ऐसा प्रतीत होता है कि सिंधु घाटी सभ्यता का विस्तार संपूर्ण सिंध और पंजाब, काठियावाड़ के कई क्षेत्रों, उत्तर-पश्चिम सीमांत प्रांत की घाटी और गंगा नदी के मैदानी इलाकों तक हो गया था।

डॉ. मजूमदार के शब्दों में, “यह सभ्यता इन दो स्थानों और उसके आस-पास तक ही सीमित नहीं थी। बाद की खुदाई से पता चला कि यह सभ्यता सिंध के कई स्थानों जैसे चोहनदड़ो, अनूरी, हैदराबाद और जैकोबाबाद के मध्य तक फैली हुई थी। इस सभ्यता के निशान पश्चिमी भारत की नर्बदा घाटी, पश्चिमी सिंध और उत्तरी और दक्षिणी बलूचिस्तान में भी पाए जाते हैं। मोतियों और मूर्तियों आदि जैसी कुछ वस्तुओं की खोज से यह विश्वास उत्पन्न होता है कि यह सभ्यता पूर्व की ओर बिहार, उत्तर प्रदेश और उत्तर दिशा तक फैली हुई थी।”

इसके अलावा हरियाणा में भवानी के पास मिताथल और पंजाब में संघोल में भी खुदाई की गई है। यहां की कई चीजें सिंधु घाटी से मिलती-जुलती हैं।


Question. Briefly describe the Indus Valley Civilization or Harappan culture and its expansion.

Answer: There is a difference of 400 miles between Harappa and Mohenjodaro, but still their civilization is the same. This means that this civilization was not limited to any particular place and region.
Recent discoveries show that the area of the civilization was vast.

N. G.  Majumdar, based on his research in Sindh, cites several of its centers from Hyderabad, Sindh to Jacobabad in the north.

Other sites of this civilization which are located on the banks of the Indus Valley are Ali Murad, Jhukar, and Ghazishad.

Oral Stem has yielded many signs of this civilization from the excavations of many sites in Balochistan.

A shred of authentic evidence shows that this civilization had reached Alamgirpur.

According to other information, utensils like Indus Valley have also been found in Koshambhi near Allahabad.

The excavation of important sites of Lothal and Rangpur in Kathiawar has thrown a lot of light on the expansion of this civilization.

Lothal, which was excavated by S. R.  Rao, in this excavation straight roads, canals, and warehouses have been found.

Thus, it appears that the Indus Valley Civilization extended to the whole of Sindh and Punjab, many areas of Kathiawar, the valley of the North-West Frontier Province, and the plains of the Ganga River.

In the words of Dr. Majumdar, “This civilization was not limited to these two places and their surroundings.  Later excavations revealed that this civilization extended to many places in Sindh such as Chohandaro, Anuri, Hyderabad, and central Jacobabad.  Traces of this civilization are also found in the Narbada Valley of Western India, Western Sindh, and Northern and Southern Balochistan.  The discovery of some objects like beads and statues etc. gives rise to the belief that this civilization was spread towards the east up to Bihar, Uttar Pradesh, and the North.

Apart from this, excavations have also been done at Mitathal near Bhawani in Haryana and Sanghol in Punjab. Many things here are similar to Indus Valley.