ਸਿਰੋਪਾਓ ਜਾਂ ਖਿੱਲਤ ਜਾਂ ਖਿਲਅਤ
ਸਿਰੋਪਾਉ ਸ਼ਬਦ ਫ਼ਾਰਸੀ ਅੱਖਰ ਸਰ-ਓ-ਪਾ ਭਾਵ ਸਿਰ ਅਤੇ ਪੈਰ ਜਾਂ ਸਰਾਪਾ ਭਾਵ ਸਤਿਕਾਰ ਵਜੋਂ ਸਿਰ ਤੋਂ ਪੈਰਾ ਤਕ ਪਹਿਨਣ ਲਈ ਦਿਤਾ ਜਾਣਾ ਵਾਲਾ ਪਹਿਰਾਵਾ ਹੈ। ਸਿੱਖ ਸ਼ਬਦਾਵਲੀ ਵਿਚ ਇਸ ਨੂੰ ਕਿਸੇ ਨੂੰ ਮਾਣ ਸਤਿਕਾਰ ਦੇ ਪਛਾਣ ਚਿੰਨ੍ਹ ਵਜੋਂ ਦਿੱਤੇ ਜਾਣ ਵਾਲੇ ਕਪੜੇ ਲਈ ਵਰਤਿਆ ਜਾਂਦਾ ਹੈ।
ਇਹ ਖਿਲਅਤ ਦੇ ਬਰਾਬਰ ਦਾ ਸ਼ਬਦ ਹੈ, ਪਰ ਇਸ ਦਾ ਖਿਲਅਤ ਨਾਲੋਂ ਇਹ ਅੰਤਰ ਹੈ ਕਿ ਖਿਲਅਤ ਕਿਸੇ ਰਾਜਨੀਤਿਕ ਸ਼ਕਤੀ ਵਜੋਂ ਦਿੱਤੀ ਜਾਂਦੀ ਹੈ। ਪਰ ਸਿਰੋਪਾਉ ਧਾਰਮਕ ਜਾਂ ਸਮਾਜਕ ਹਸਤੀ ਜਾਂ ਸੰਸਥਾ ਦੁਆਰਾ ਦਿੱਤਾ ਜਾਂਦਾ ਹੈ। ਸਿੱਖਾਂ ਵਿਚ ਸਿਰੋਪਾਉ ਸਤਿਕਾਰ ਅਤੇ ਕਿਰਪਾ ਦਾ ਪ੍ਰਤੀਕ ਹੈ। ਇਸ ਪਰੰਪਰਾ ਨੂੰ ਗੁਰੂ ਅੰਗਦ ਦੇਵ ਤਕ ਲਭਿਆ ਜਾ ਸਕਦਾ ਹੈ, ਜੋ ਹਰ ਸਾਲ ਗੁਰੂ ਅਮਰਦਾਸ ਜੀ ਨੂੰ ਸਿਰ ਢਕਣ ਵਾਲੀ ਇਕ ਛੋਟੀ ਦਸਤਾਰ ਦਿਆ ਕਰਦੇ ਸਨ।