ਸਾਰ : ਸਾਡਾ ਚਿੜੀਆਂ ਦਾ ਚੰਬਾ
ਪ੍ਰਸ਼ਨ : ‘ਸਾਡਾ ਚਿੜੀਆਂ ਦਾ ਚੰਬਾ’ ਨਾਂ ਦੇ ਸੁਹਾਗ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ਧੀਆਂ ਨੇ ਬਾਬਲ ਦਾ ਵਿਹੜਾ ਛੱਡ ਕੇ ਇੱਕ ਦਿਨ ਆਪਣੇ ਸਹੁਰੇ-ਘਰ ਚਲੇ ਜਾਣਾ ਹੈ। ਪਰ ਧੀਆਂ ਦਾ ਬਾਬਲ ਦੇ ਵਿਹੜੇ/ਘਰ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਬਾਬਲ ਧੀ ਦਾ ਡੋਲਾ ਲੰਘਾਉਣ ਲਈ ਮਹਿਲਾਂ ਦੀ ਇੱਟ ਜਾਂ ਬਾਗ਼ ਦੀ ਟਾਹਲੀ ਪੁਟਾਉਣ ਲਈ ਤਾਂ ਤਿਆਰ ਹੈ ਪਰ ਉਹ ਚਾਹੁੰਦਾ ਹੈ ਕਿ ਉਸ ਦੀ ਧੀ ਆਪਣੇ ਘਰ (ਸਹੁਰੇ-ਘਰ) ਜਾਵੇ। ਜਦ ਧੀ ਬਾਬਲ ਨੂੰ ਆਖਦੀ ਹੈ ਕਿ ਉਸ ਦੇ ਮਹਿਲਾਂ ਵਿੱਚ ਗੁੱਡੀਆਂ ਕੌਣ ਖੇਡੇਗਾ, ਚਰਖਾ ਕੌਣ ਕੱਤੇਗਾ ਅਤੇ ਉਸ ਦਾ ਛੁੱਟਾ ਕਸੀਦਾ ਕੌਣ ਕੱਢੇਗਾ ਤਾਂ ਬਾਬਲ ਧੀ ਨੂੰ ਜਵਾਬ ਦਿੰਦਾ ਹੈ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀਆਂ ਪੋਤਰੀਆਂ ਗੁੱਡੀਆਂ ਖੇਡਣਗੀਆਂ, ਚਰਖਾ ਕੱਤਣਗੀਆਂ ਅਤੇ ਉਸ ਦਾ ਅਧੂਰਾ ਰਹਿ ਗਿਆ ਕਸੀਦਾ ਕੱਢਣਗੀਆਂ।