CBSEclass 11 PunjabiEducationPunjab School Education Board(PSEB)

ਸਾਰ : ਮੱਥੇ ‘ਤੇ ਚਮਕਣ ਵਾਲ


ਪ੍ਰਸ਼ਨ : ‘ਮੱਥੇ ‘ਤੇ ਚਮਕਣ ਵਾਲ’ ਨਾਂ ਦੀ ਘੋੜੀ ਦਾ ਸਾਰ ਲਿਖੋ।

ਉੱਤਰ : ‘ਮੱਥੇ ‘ਤੇ ਚਮਕਣ ਵਾਲ’ ਨਾਂ ਦੀ ਘੋੜੀ ਵਿੱਚ ਮੁੰਡੇ ਦੇ ਵਿਆਹ ਸਮੇਂ ਕੀਤੇ ਜਾਂਦੇ ਸ਼ਗਨਾਂ ਦਾ ਵਰਨਣ ਹੈ। ਮਾਂ ਆਪਣੇ ਲਾੜੇ ਪੁੱਤਰ ਦੇ ਵਿਆਹੁਣ ਜਾਣ ਸਮੇਂ ਦੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੀ ਆਖਦੀ ਹੈ ਕਿ ਉਸ ਦੇ ਲਾੜੇ ਪੁੱਤਰ ਦੇ ਮੱਥੇ ‘ਤੇ ਵਾਲ ਚਮਕ ਰਹੇ ਹਨ। ਉਹ ਪੁੱਤਰ ਨੂੰ ਸ਼ਗਨਾਂ ਦਾ ਗਾਨਾ ਬਨ੍ਹਾਉਣ ਲਈ ਆਖਦੀ ਹੈ। ਉਹ ਉਸ ਨੂੰ ਸ਼ਗਨਾਂ ਦੀ ਮਹਿੰਦੀ ਲਵਾਉਣ ਲਈ ਵੀ ਆਖਦੀ ਹੈ ਜਿਸ ਦਾ ਰੰਗ ਸੂਹਾ ਲਾਲ ਹੈ। ਮਾਂ ਆਪਣੇ ਪੁੱਤਰ ਨੂੰ ਭੈਣਾਂ ਤੋਂ ਸਿਹਰਾ ਬਨਾਉਣ ਲਈ ਵੀ ਕਹਿੰਦੀ ਹੈ। ਮਾਂ ਆਪਣੇ ਪੁੱਤਰ ਨੂੰ ਸ਼ਗਨਾਂ ਦੀ ਘੋੜੀ ਚੜ੍ਹਨ ਲਈ ਆਖਦੀ ਹੈ।

ਆਪਣੇ ਲਾੜੇ ਪੁੱਤਰ ਦੇ ਵਿਆਹੁਣ ਜਾਣ ਸਮੇਂ ਦੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੀ ਮਾਂ ਆਖਦੀ ਹੈ ਕਿ ਉਹ ਜੰਞ ਲੈ ਕੇ ਸਹੁਰੇ ਘਰ ਜਾਵੇ ਅਤੇ ਉੱਥੇ ਲਾੜੀ ਨਾਲ ਸ਼ਗਨਾਂ ਦੀਆਂ ਲਾਵਾਂ ਲਵੇ। ਇਸ ਸਮੇਂ ਨਿੱਕੀ ਜਿਹੀ ਬੰਨੋ (ਲਾੜੀ) ਉਸ ਦੇ ਨਾਲ ਹੋਵੇਗੀ। ਉਹ ਲਾੜੀ ਨੂੰ ਵਿਆਹ ਕੇ ਉਹਦਾ ਡੋਲਾ ਘਰ ਲੈ ਆਵੇਗਾ। ਸ਼ਗਨਾਂ ਦਾ ਇਹ ਡੋਲਾ ਘਰ ਪਹੁੰਚਣ ‘ਤੇ ਮਾਂ ਪਾਣੀ ਵਾਰ ਕੇ ਪੀਣ ਦੀ ਰਸਮ ਕਰਦੀ ਹੈ।


ਅਭਿਆਸ ਦੇ ਪ੍ਰਸ਼ਨ-ਉੱਤਰ

(ਸੰਖੇਪ ਉੱਤਰਾਂ ਵਾਲੇ ਪ੍ਰਸ਼ਨ)


ਪ੍ਰਸ਼ਨ 1. ‘ਮੱਥੇ ‘ਤੇ ਚਮਕਣ ਵਾਲ’ ਘੋੜੀ ਵਿੱਚ ਸਿਹਰਾ ਕਿਸ ਦੇ ਸਿਰ ‘ਤੇ ਸਜਾਇਆ ਜਾਣਾ ਹੈ?

ਉੱਤਰ : ਸਿਹਰਾ ਵਿਆਂਹਦੜ ਦੇ ਸਿਰ ‘ਤੇ ਸਜਾਇਆ ਜਾਣਾ ਹੈ।

ਪ੍ਰਸ਼ਨ 2. ‘ਮੱਥੇ ‘ਤੇ ਚਮਕਣ ਵਾਲ’ ਘੋੜੀ ਵਿੱਚ ਸ਼ਗਨਾਂ ਦਾ ਗਾਨਾ ਅਤੇ ਮਹਿੰਦੀ ਕਿਸ ਦੇ ਲਾਈ ਜਾਣੀ ਹੈ?

ਉੱਤਰ : ਵਿਆਂਹਦੜ ਦੇ।

ਪ੍ਰਸ਼ਨ 3. ‘ਨਿੱਕੀ ਜਿਹੀ ਬੰਨੋ’ ਤੋਂ ਕੀ ਭਾਵ ਹੈ?

ਉੱਤਰ : ‘ਨਿੱਕੀ ਜਿਹੀ ਬੰਨੋ’ ਤੋਂ ਭਾਵ ਉਸ ਲਾੜੀ ਤੋਂ ਹੈ ਜਿਸ ਨੂੰ ਵਿਆਹ ਕੇ ਲਿਆਇਆ ਜਾਣਾ ਹੈ।

ਪ੍ਰਸ਼ਨ 4. ‘ਮੱਥੇ ‘ਤੇ ਚਮਕਣ ਵਾਲ’ ਘੋੜੀ ਵਿੱਚ ਡੋਲ਼ਾ ਲਿਆਉਣ ਤੋਂ ਬਾਅਦ ਪਾਣੀ ਕਿਸ ਨੇ ਵਾਰ ਕੇ ਪੀਤਾ?

ਉੱਤਰ : ਡੋਲਾ ਲਿਆਉਣ ਤੋਂ ਬਾਅਦ ਵਿਆਂਹਦੜ ਦੀ ਮਾਂ ਨੇ ਪਾਣੀ ਵਾਰ ਕੇ ਪੀਤਾ।


ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਕਿਸ ਦੇ ਮੱਥੇ ‘ਤੇ ਵਾਲ ਚਮਕਦੇ ਹਨ?

ਉੱਤਰ : ਵਿਆਂਹਦੜ/ਲਾੜੇ ਦੇ।

ਪ੍ਰਸ਼ਨ 2. ਸ਼ਗਨਾਂ ਦਾ ਗਾਨਾ ਕਿਸ ਨੂੰ ਬੰਨ੍ਹਣ ਲਈ ਕਿਹਾ ਜਾਂਦਾ ਹੈ?

ਉੱਤਰ : ਲਾੜੇ ਨੂੰ ।

ਪ੍ਰਸ਼ਨ 3. ਚਾਰ ਫੁੰਮਣ ਕਿਸ ਨੂੰ ਲੱਗੇ ਹੋਏ ਹਨ?

ਉੱਤਰ : ਗਾਨੇ ਨੂੰ।

ਪ੍ਰਸ਼ਨ 4. ਸ਼ਗਨਾਂ ਦੀ ਮਹਿੰਦੀ ਕਿਸ ਨੂੰ ਲਾਉਣ ਲਈ ਕਿਹਾ ਗਿਆ ਹੈ?

ਉੱਤਰ : ਲਾੜੇ ਨੂੰ।

ਪ੍ਰਸ਼ਨ 5. ਕਿਸ ਦਾ ਰੰਗ ਸੂਹਾ ਲਾਲ ਹੈ?

ਉੱਤਰ : ਮਹਿੰਦੀ ਦਾ।

ਪ੍ਰਸ਼ਨ 6. ਸ਼ਗਨਾਂ ਦਾ ਸਿਹਰਾ ਕਿਸ ਦੇ ਬੱਝਦਾ ਹੈ?

ਉੱਤਰ : ਲਾੜੇ ਦੇ।

ਪ੍ਰਸ਼ਨ 7. ਚਾਰ ਲੜੀਆਂ ਕਿਸ ਦੀਆਂ ਹਨ?

ਉੱਤਰ : ਸਿਹਰੇ ਦੀਆਂ।

ਪ੍ਰਸ਼ਨ 8. ਸ਼ਗਨਾਂ ਦੀ ਘੋੜੀ ‘ਤੇ ਕੌਣ ਚੜ੍ਹਦਾ ਹੈ?

ਉੱਤਰ : ਲਾੜਾ।

ਪ੍ਰਸ਼ਨ 9. ਲਾੜੇ ਦੇ ਨਾਲ ਕਿਹੜੀ ਜੋੜੀ ਹੈ?

ਉੱਤਰ : ਭਰਾਵਾਂ ਦੀ।

ਪ੍ਰਸ਼ਨ 10. ਸ਼ਗਨਾਂ ਦੀਆਂ ਲਾਵਾਂ ਕੌਣ ਲੈਂਦਾ ਹੈ?

ਉੱਤਰ : ਲਾੜਾ।

ਪ੍ਰਸ਼ਨ 11. ‘ਬੰਨੋ’ ਦਾ ਕੀ ਭਾਵ ਹੈ?

ਉੱਤਰ : ਲਾੜੀ।

ਪ੍ਰਸ਼ਨ 12. ਡੋਲਾ ਘਰ ਆਉਣ ਤੋਂ ਬਾਅਦ ਕੌਣ ਪਾਣੀ ਵਾਰ ਕੇ ਪੀਂਦਾ ਹੈ?

ਉੱਤਰ : ਲਾੜੇ ਦੀ ਮਾਂ।