CBSEclass 11 PunjabiEducationPunjab School Education Board(PSEB)

ਸਾਰ – ਮਿਰਜ਼ਾ ਸਾਹਿਬਾ

ਪ੍ਰਸ਼ਨ . ‘ਮਿਰਜ਼ਾਂ ਸਾਹਿਬਾਂ’ ਪ੍ਰੀਤ – ਕਥਾ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।

ਉੱਤਰ – ਸਾਹਿਬਾਂ ਖੀਵੇ ਮਾਹਣੀ ਦੇ ਸਰਦਾਰ ਖੀਵੇ ਖ਼ਾਨ ਦੀ ਧੀ ਸੀ। ਮਿਰਜ਼ੇ ਦਾ ਜਨਮ ਦਾਨਾਬਾਦ  ਵਿਚ ਵੰਝਲ ਦੇ ਘਰ ਹੋਇਆ। ਸਾਹਿਬਾਂ ਰਿਸ਼ਤੇ ਵਿਚ ਮਿਰਜ਼ੇ ਦੇ ਮਾਮੇ ਦੀ ਧੀ ਸੀ। ਸਾਹਿਬਾਂ ਕੁੱਝ ਵੱਡੀ ਹੋਈ ਤਾਂ ਉਸ ਨੂੰ ਮਸੀਤ ਵਿਚ ਪੜ੍ਹਨੇ ਪਾਇਆ ਗਿਆ। ਮਿਰਜ਼ੇ ਦੇ ਬਚਪਨ ਵਿਚ ਹੀ ਉਸ ਦੇ ਪਿਓ ਦਾ ਸਾਇਆ ਉਠ ਗਿਆ ਸੀ। ਇਸੇ ਕਰਕੇ ਉਹ ਨਾਨਕਿਆਂ ਦੇ ਘਰ ਰਹਿੰਦਾ ਸੀ।

ਮਿਰਜ਼ਾਂ ਵੀ ਮਸੀਤ ਵਿਚ ਪੜ੍ਹਨ ਜਾਂਦਾ ਸੀ। ਇਕੱਠੇ ਪੜ੍ਹਦਿਆਂ ਮਿਰਜ਼ਾਂ ਤੇ ਸਾਹਿਬਾਂ ਦਾ ਆਪਸੀ ਪਿਆਰ ਹੋ ਗਿਆ। ਹੌਲੀ – ਹੌਲੀ ਇਸ ਪ੍ਰੀਤ ਦਾ ਚਰਚਾ ਹੋਣ ਲੱਗਾ। ਸਿੱਟੇ ਵਜੋਂ ਮਿਰਜ਼ਾਂ ਆਪਣੇ ਪਿੰਡ ਦਾਨਾਬਾਦ ਆ ਗਿਆ। ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ ਚੰਧੜ ਖਾਨਦਾਨ ਦੇ ਇਕ ਗੱਭਰੂ ਨਾਲ ਤੈਅ ਕਰ ਦਿੱਤਾ।

ਚੰਧੜਾਂ ਦੀ ਜੰਞ ਢੁੱਕਣ ਵਾਲੀ ਸੀ। ਸਾਹਿਬਾਂ ਨੇ ਕਰਮੂੰ ਨਾਂ ਦੇ ਬ੍ਰਾਹਮਣ ਹੱਥ ਮਿਰਜ਼ੇ ਵਲ ਸੁਨੇਹਾ ਭੇਜਿਆ ਕਿ ਉਹ ਤਤਕਾਲ ਉਸ ਕੋਲ ਪਹੁੰਚੇ।

ਸਾਹਿਬਾਂ ਦਾ ਸੁਨੇਹਾ ਮਿਲਦਿਆਂ ਹੀ ਮਿਰਜ਼ਾਂ ਤਿਆਰ ਹੋ ਗਿਆ। ਉਸ ਦੇ ਬਾਪ ਨੇ ਉਸ ਨੂੰ ਬਹੁਤ ਰੋਕਿਆ, ਪਰ ਉਹ ਨਾ ਮੰਨਿਆ। ਉਹ ਸਾਹਿਬਾਂ ਕੋਲ ਜਾਣ ਲਈ ਦ੍ਰਿੜ੍ਹ ਸੰਕਲਪ ਸੀ। ਉਹ ਆਪਣੀ ਬੱਗੀ ਉੱਤੇ ਸਵਾਰ ਹੋ ਕੇ ਵਾਹੋਦਾਹੀ ਸਾਹਿਬਾਂ ਦੇ ਪਿੰਡ ਪਹੁੰਚ ਗਿਆ। ਉੱਥੇ ਉਸ ਨੇ ਆਪਣੀ ਮਾਸੀ ਬੀਰੋ ਦੇ ਰਾਹੀਂ ਸਾਹਿਬਾਂ ਨੂੰ ਆਪਣੇ ਆਉਣ ਦੀ ਖ਼ਬਰ ਦਿੱਤੀ। ਮਿਰਜ਼ਾਂ ਅਤੇ ਸਾਹਿਬਾਂ ਨੇ ਵਿਆਹ ਤੋਂ ਪਹਿਲਾਂ ਹੀ ਨੱਠ ਜਾਣ ਦੀ ਪੱਕੀ ਕਰ ਲਈ।

ਮਿਰਜ਼ਾਂ ਸਾਹਿਬਾਂ ਨੂੰ ਆਪਣੀ ਬੱਕੀ ਉੱਤੇ ਬਿਠਾ ਕੇ ਹਵਾ ਹੋ ਗਿਆ। ਕਾਫ਼ੀ ਦੂਰ ਨਿਕਲ ਜਾਣ ਮਗਰੋਂ ਮਿਰਜ਼ਾਂ ਨਿਸਚਿੰਤ ਹੋ ਗਿਆ ਤੇ ਥਕਾਵਟ ਲਾਹੁਣ ਲਈ ਇਕ ਜੰਡ ਦੇ ਹੇਠਾਂ ਗੂੜ੍ਹੀ ਨੀਂਦ ਸੌਂ ਗਿਆ। ਸਾਹਿਬਾਂ ਉਸ ਦੇ ਸਰ੍ਹਾਣੇ ਬੈਠੀ ਜਾਗ ਰਹੀ ਸੀ।

ਉਧਰ ਸਾਹਿਬਾਂ ਦੇ ਪੇਕੇ ਸਿਆਲਾਂ ਤੇ ਸਹੁਰੇ ਚੰਧੜਾਂ ਦੀ ਵਾਹਰ ਮਿਰਜ਼ੇ ਤੇ ਸਾਹਿਬਾਂ ਦਾ ਪਿੱਛਾ ਕਰਨ ਲਈ ਤੁਰ ਪਏ। ਸਾਹਿਬਾਂ ਨੂੰ ਉਨ੍ਹਾਂ ਦੇ ਮਗਰ ਆਉਣ ਦਾ ਡਰ ਸੀ। ਇਸ ਕਰਕੇ ਉਸ ਨੇ ਮਿਰਜ਼ੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਪਰ ਮਿਰਜ਼ੇ ਨੂੰ ਆਪਣੀ ਤਾਕਤ ਦਾ ਹੰਕਾਰ ਸੀ। ਉਸ ਨੇ ਸਾਹਿਬਾਂ ਦੀ ਗੱਲ ਨੂੰ ਨਾ ਗੋਲਿਆ ਅਤੇ ਸੁੱਤਾ ਰਿਹਾ।

ਸਿਆਲਾਂ ਅਤੇ ਚੰਧੜਾਂ ਦੀ ਵਾਹਰ ਖੁਰਾ ਨੱਪਦੀ ਹੋਈ ਆਖ਼ਿਰ ਉਸ ਜੰਡ ਕੋਲ ਆ ਪਹੁੰਚੀ, ਜਿੱਥੇ ਮਿਰਜ਼ਾਂ ਸੁੱਤਾ ਪਿਆ ਸੀ। ਸਾਹਿਬਾਂ ਨੇ ਮਿਰਜ਼ੇ ਨੂੰ ਜਗਇਆ ਅਤੇ ਸਿਰ ਉੱਤੇ ਆਏ ਖ਼ਤਰੇ ਨੂੰ ਦੇਖ ਕੇ ਭੱਥੇ ਵਿੱਚੋਂ ਤੀਰ ਲੈ ਕੇ ਸਾਹਿਬਾਂ ਦੇ ਭਰਾ ਸ਼ਮੀਰ ਵਲ ਛੱਡਿਆ। ਤੀਰ ਲੱਗਦਿਆਂ ਹੀ ਸ਼ਮੀਰ ਆਪਣੇ ਘੋੜੇ ਤੋਂ ਹੇਠਾਂ ਡਿਗ ਪਿਆ ਪਰ ਮਿਰਜ਼ਾਂ ਫੇਰ ਸੌਣ ਲੱਗ ਪਿਆ।

ਸਾਹਿਬਾਂ ਨੂੰ ਫ਼ਿਕਰ ਲੱਗਾ ਕਿ ਮਿਰਜ਼ਾ ਇਸ ਤਰ੍ਹਾਂ ਤੀਰ ਚਲਾਏਗਾ ਤਾਂ ਉਸ ਦੇ ਭਰਾਵਾਂ ਦਾ ਨੁਕਸਾਨ ਹੋਵੇਗਾ। ਤਦ ਉਸ ਨੇ ਮਿਰਜ਼ੇ ਦਾ ਤੀਰਾਂ ਵਾਲਾ ਭੱਥਾ ਅਤੇ ਕਮਾਨ ਜੰਡ ਉੱਤੇ ਟੰਗ ਦਿੱਤੇ। ਇੰਨੇ ਨੂੰ ਪਿੱਛਾ ਕਰਦੀ ਆਉਂਦੀ ਵਾਹਰ ਨੇ ਮਿਰਜ਼ੇ ਨੂੰ ਆ ਘੇਰਿਆ। ਨਿਹੱਥਾ ਅਤੇ ਇਕੱਲਾ ਮਿਰਜ਼ਾ ਸਿਆਲਾਂ ਅਤੇ ਚੰਧੜਾਂ।ਹੱਥੋਂ ਮਾਰਿਆ ਗਿਆ।