ਸਾਰ : ਚੜ੍ਹ ਚੁਬਾਰੇ ਸੁੱਤਿਆ
ਪ੍ਰਸ਼ਨ : ‘ਚੜ੍ਹ ਚੁਬਾਰੇ ਸੁੱਤਿਆ’ ਨਾਂ ਦੇ ਸੁਹਾਗ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਚੜ੍ਹ ਚੁਬਾਰੇ ਸੁੱਤਿਆ’ ਨਾਂ ਦੇ ਸੁਹਾਗ ਵਿੱਚ ਦੱਸਿਆ ਗਿਆ ਹੈ ਕਿ ਸੁੰਦਰ ਰੂਪ ਵਾਲੀ ਮੁਟਿਆਰ ਦੇ ਦਿਲ ਵਿੱਚ ਸਹੁਰੇ ਜਾਣ ਦਾ ਚਾਅ ਹੁੰਦਾ ਹੈ। ਜਦ ਬਾਪ ਜਵਾਨ ਧੀ ਦੇ ਵਿਆਹ ਵੱਲੋਂ ਅਵੇਸਲਾ ਹੁੰਦਾ ਹੈ ਤਾਂ ਧੀ ਕਹਿੰਦੀ ਹੈ ਕਿ ਲੋਕ ਗੱਲਾਂ ਕਰਦੇ ਹਨ ਕਿ ਉਸ ਦੀ ਜਵਾਨ ਧੀ ਘਰ ਬੈਠੀ ਹੈ।
ਧੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਉਹ ਉਹਦੇ ਬਾਪ ਨੂੰ ਸਮਝਾਏ ਕਿ ਉਹਦੇ ਹਾਣ ਦੀਆਂ ਤਾਂ ਸਹੁਰੇ ਚਲੀਆਂ ਗਈਆਂ ਹਨ ਤੇ ਉਹਦੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਹੈ। ਇਸੇ ਸੋਚ ਵਿੱਚ ਉਸ ਦਾ ਬਾਪ, ਉਹਦੀ ਮਾਂ ਤੇ ਉਸ ਦਾ ਭਰਾ ਪ੍ਰੇਸ਼ਾਨ ਹਨ। ਮੁਟਿਆਰ ਆਪਣੇ ਚਾਚੇ ਨੂੰ ਆਪਣੇ ਬਾਪ ਵਾਲੀ ਹੀ ਸਥਿਤੀ ਵਿੱਚ ਮਹਿਸੂਸ ਕਰਦੀ ਹੈ। ਮਾਂ ਵਾਂਗ ਹੀ ਉਹ ਆਪਣੀ ਚਾਚੀ ਨੂੰ ਵੀ ਆਖਦੀ ਹੈ ਕਿ ਉਹ ਉਹਦੇ ਚਾਚੇ ਨੂੰ ਸਮਝਾਏ ਕਿ ਉਸ ਦੀ ਭਤੀਜੀ ਦੇ ਹਾਣ ਦੀਆਂ ਕੁੜੀਆਂ ਤਾਂ ਸਹੁਰੇ ਚਲੀਆਂ ਗਈਆਂ ਹਨ ਤੇ ਉਹਦੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ वै।
ਇਸ ਤਰ੍ਹਾਂ ‘ਚੜ੍ਹ ਚੁਬਾਰੇ ਸੁੱਤਿਆ’ ਨਾਂ ਦੇ ਸੁਹਾਗ ਵਿੱਚ ਇੱਕ ਮੁਟਿਆਰ ਬਾਪ, ਮਾਂ, ਚਾਚੇ ਅਤੇ ਚਾਚੀ ਅੱਗੇ ਆਪਣੇ ਵਿਆਹ ਲਈ ਵਾਸਤਾ ਪਾਉਂਦੀ ਹੈ।