ਸਾਂਝੀ ਕੰਧ – ਵਸਤੂਨਿਸ਼ਠ ਪ੍ਰਸ਼ਨ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਕਹਾਣੀ – ਭਾਗ (ਜਮਾਤ ਨੌਵੀਂ)

ਸਾਂਝੀ ਕੰਧ – ਸੰਤੋਖ ਸਿੰਘ ਧੀਰ

ਪ੍ਰਸ਼ਨ 1 . ਸੰਤੋਖ ਸਿੰਘ ਧੀਰ ਦੀ ਰਚੀ ਹੋਈ ਕਹਾਣੀ ਕਿਹੜੀ ਹੈ ?

ਉੱਤਰ – ਸਾਂਝੀ ਕੰਧ

ਪ੍ਰਸ਼ਨ 2 . ਦਰਬਾਰਾ / ਨਾਹਰ ਸਿੰਘ ਅਕਾਲੀ / ਰਾਮ ਕੌਰ ਕਿਹੜੀ ਕਹਾਣੀ ਦੇ ਪਾਤਰ ਹਨ ?

ਉੱਤਰ – ਸਾਂਝੀ ਕੰਧ

ਪ੍ਰਸ਼ਨ 3 . ਧੰਮਾ ਸਿੰਘ ਸਰਪੰਚ / ਟੁੰਡਾ ਲੰਬੜਦਾਰ / ਰਤਨ ਪਟਵਾਰੀ ਤੇ ਕਪੂਰ ਸਿੰਘ ਕਿਹੜੀ ਕਹਾਣੀ ਦੇ ਪਾਤਰ ਹਨ ?

ਉੱਤਰ – ਸਾਂਝੀ ਕੰਧ

ਪ੍ਰਸ਼ਨ 4 . ਕਹਾਣੀ ‘ਸਾਂਝੀ ਕੰਧ’ ਦੇ ਪਾਤਰ ਕਪੂਰ ਸਿੰਘ ਦੀ ਆਰਥਿਕ ਅਵਸਥਾ ਕਿਹੋ ਜਿਹੀ ਹੈ ?

ਉੱਤਰ – ਆਰਥਿਕ ਪੱਖੋਂ ਕਮਜ਼ੋਰ

ਪ੍ਰਸ਼ਨ 5 . ‘ਸਾਂਝੀ ਕੰਧ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ ?

ਉੱਤਰ – ਕਪੂਰ ਸਿੰਘ

ਪ੍ਰਸ਼ਨ 6 . ਕਪੂਰ ਸਿੰਘ ਦੀ ਮਕਾਨ ਦੀ ਖੱਬੀ ਬਾਹੀ ਦੀ ਸਾਂਝੀ ਕੰਧ ਦਾ ਕਿਸ ਨਾਲ ਝਗੜਾ ਸੀ ?

ਉੱਤਰ – ਦਰਬਾਰੇ ਨਾਲ

ਪ੍ਰਸ਼ਨ 7 . ਕਿਸ ਦਾ ਸਾਰਾ ਘਰ ਢਹਿ ਗਿਆ ਸੀ ?

ਜਾਂ

ਪ੍ਰਸ਼ਨ . ਪਿੰਡ ਵਿੱਚ ਹੋਏ ਹਾਦਸੇ ਵਿੱਚ ਕਿਸ ਦਾ ਘਰ ਢਹਿ ਗਿਆ ਸੀ ?

ਉੱਤਰ – ਕਪੂਰ ਸਿੰਘ ਦਾ

ਪ੍ਰਸ਼ਨ 8 . ਕਪੂਰ ਸਿੰਘ ਦੇ ਮਕਾਨ ਦੀ ਸੱਜੇ ਪਾਸੇ ਦੀ ਕੰਧ ਕਿਸ ਨਾਲ ਸਾਂਝੀ ਸੀ ?

ਉੱਤਰ – ਚਾਚੀ ਰਾਮ ਕੌਰ ਨਾਲ

ਪ੍ਰਸ਼ਨ 9 . ਕਪੂਰ ਸਿੰਘ ਦੇ ਪਿਛਵਾੜੇ ਕਿਸ ਦਾ ਮਕਾਨ ਹੈ ?

ਉੱਤਰ – ਚੰਨਣ ਸਿੰਘ ਚੀਨੀਏ ਦਾ

ਪ੍ਰਸ਼ਨ 10 . ਦਸ ਵਿਘੇ ਜਮੀਨ ਕਿਸ ਨੇ ਗਹਿਣੇ ਰੱਖੀ ?

ਉੱਤਰ – ਕਪੂਰ ਸਿੰਘ ਨੇ

ਪ੍ਰਸ਼ਨ 11 . ਕਹਾਣੀ ‘ਸਾਂਝੀ ਕੰਧ’ ਵਿੱਚ ਦਰਬਾਰਾ ਕਪੂਰ ਸਿੰਘ ਦਾ ਕੀ ਲੱਗਦਾ ਸੀ ?

ਉੱਤਰ – ਚਾਚੇ ਦਾ ਪੁੱਤ

ਪ੍ਰਸ਼ਨ 12 . “ਮੈਂ ਜਾਣਦਾ ਕਿਹੜਾ ਵਕੀਲ ਤੇਰੇ ਅੰਦਰ ਬੋਲਦੈ।” ਕਪੂਰ ਸਿੰਘ ਨੇ ਇਹ ਸ਼ਬਦ ਕਿਸ ਲਈ ਕਹੇ?

ਉੱਤਰ – ਸਰਪੰਚ ਧੰਮਾ ਸਿੰਘ ਲਈ

ਪ੍ਰਸ਼ਨ 13 . ਕਪੂਰ ਸਿੰਘ ਦੀ ਹਮਾਇਤ ਵਿੱਚ ਕੌਣ ਸੀ ?

ਉੱਤਰ – ਟੁੰਡਾ ਲੰਬੜਦਾਰ

ਪ੍ਰਸ਼ਨ 14 . ਦਰਬਾਰਾ ਪੈਸੇ ਮੋੜਨ ਲਈ ਕਿਉਂ ਨਾ ਆਇਆ ?

ਉੱਤਰ – ਗਰੀਬੀ, ਬਿਮਾਰੀ ਅਤੇ ਹਾਦਸਾ ਵਾਪਰਨ ਕਰਕੇ

ਪ੍ਰਸ਼ਨ 15 . ਹਰਬੰਸੋ ਕਿਸ ਦੀ ਬੇਟੀ ਸੀ ?

ਉੱਤਰ – ਦਰਬਾਰੇ ਦੀ

ਪ੍ਰਸ਼ਨ 16 . ਕਪੂਰ ਸਿੰਘ ਨੂੰ ਦਰਬਾਰੇ ਦੇ ਬਿਮਾਰ ਹੋਣ ਦੀ ਖ਼ਬਰ ਕਿਸ ਨੇ ਦਿੱਤੀ ?

ਉੱਤਰ – ਚਾਚੀ ਰਾਮ ਕੌਰ ਨੇ

ਪ੍ਰਸ਼ਨ 17 . ਦਰਬਾਰੇ ਨੂੰ ਕਿਹੜੀ ਬਿਮਾਰੀ ਸੀ ?

ਉੱਤਰ – ਨਿਮੋਨੀਆ

ਪ੍ਰਸ਼ਨ 18 . ਕਪੂਰ ਸਿੰਘ ਨੂੰ ਲਾਠੀ ਕਿਸ ਨੇ ਮਾਰੀ ਸੀ ?

ਉੱਤਰ – ਦਰਬਾਰੇ ਨੇ

ਪ੍ਰਸ਼ਨ 19 . ਹਰਬੰਸੋ ਦੇ ਵਿਆਹ ਦੀ ਗੱਲ ਦਰਬਾਰਾ ਕਿਸ ਨਾਲ ਕਰਦਾ ਹੈ ?

ਉੱਤਰ – ਕਪੂਰ ਸਿੰਘ ਨਾਲ