CBSEClass 9th NCERT PunjabiEducationPunjab School Education Board(PSEB)

ਵੱਡਿਆਂ ਦਾ ਆਦਰ : ਵਸਤੂਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਸਮਯ ਦਾ ਅਰਘ’ / ‘ਵੱਡਿਆਂ ਦਾ ਆਦਰ’ ਲੇਖ ਕਿਸ ਦੇ ਲਿਖੇ ਹੋਏ ਹਨ?

(A) ਸ਼ਰਧਾ ਰਾਮ ਫ਼ਿਲੌਰੀ

(B) ਪ੍ਰਿੰ: ਤੇਜਾ ਸਿੰਘ

(C) ਬਿਹਾਰੀ ਲਾਲ ਪੁਰੀ

(D) ਨਾਨਕ ਸਿੰਘ ।

ਉੱਤਰ : ਬਿਹਾਰੀ ਲਾਲ ਪੁਰੀ ।

ਪ੍ਰਸ਼ਨ 2. ‘ਸਮਯ ਦਾ ਅਰਘ’ ਤੋਂ ਕੀ ਭਾਵ ਹੈ?

ਉੱਤਰ : ਸਮੇਂ ਦੀ ਕਦਰ ।

ਪ੍ਰਸ਼ਨ 3. ਬਿਹਾਰੀ ਲਾਲ ਪੁਰੀ ਦੇ ਲਿਖੇ ਕਿਸੇ ਲੇਖ ਦਾ ਨਾਂ ਲਿਖੋ।

ਉੱਤਰ : ਵੱਡਿਆਂ ਦਾ ਆਦਰ ।

ਪ੍ਰਸ਼ਨ 4. ਖ਼ਾਲੀ ਥਾਂ ਭਰੋ- ‘ਸਾਧੂ ਨੇ ਨਗਰ ਦੇ ਬਾਹਰ………ਦੇਖੀਆਂ ।

ਉੱਤਰ : ਸਮਾਧਾਂ ।

ਪ੍ਰਸ਼ਨ 5. ਕਿੰਨੇ ਸਾਲ ਤੋਂ ਵੱਧ ਉਮਰ ਵਾਲੇ ਦੀ ਸਮਾਧ ਨਹੀਂ ਸੀ ?

ਉੱਤਰ : ਪੰਜ ਸਾਲ ।

ਪ੍ਰਸ਼ਨ 6. ਪੁੰਨ ਅਵਸਥਾ ਨੂੰ ਮਨੁੱਖ ਕਿੰਨੇ ਸਮੇਂ ਵਿਚ ਪਹੁੰਚ ਸਕਦਾ ਹੈ?

ਉੱਤਰ : ਵੱਡਿਆਂ ਦੇ ਅਭਿਆਸ ਨਾਲ ।

ਪ੍ਰਸ਼ਨ 7. ਮੂੰਹੋਂ ਮਿੱਠਾ ਬੋਲਣਾ, ਸੁਨੇਹ ਅਤੇ ਹਿੱਤ ਨੂੰ ਲੇਖਕ ਨੇ ਕੀ ਨਾਂ ਦਿੱਤਾ ਹੈ?

ਉੱਤਰ : ਆਦਰ ।

ਪ੍ਰਸ਼ਨ 8. ਜਦੋਂ ਕੋਈ ਆਪ ਤੋਂ ਵੱਡਾ ਮਿਲ ਜਾਵੇ, ਤਾਂ ਖੜ੍ਹੇ ਹੋ ਕੇ, ਸਿਰ ਝੁਕਾ ਕੇ ਹੱਥ ਜੋੜਨ ਤੋਂ ਇਲਾਵਾ ਕੀ ਕਰਨਾ ਚਾਹੀਦਾ ਹੈ?

ਉੱਤਰ : ਪੈਰੀਂ ਪੈਣਾ ।

ਪ੍ਰਸ਼ਨ 9. ਸਭਨਾਂ ਦਾ ਮਾਨ ਕਿਸ ਤਰ੍ਹਾਂ ਹੁੰਦਾ ਹੈ?

ਉੱਤਰ : ਆਦਰ ਕਰਨ ਨਾਲ ।

ਪ੍ਰਸ਼ਨ 10. ‘ਵੱਡੇ ਕਈ ਪ੍ਰਕਾਰ ਦੇ ਹੁੰਦੇ ਹਨ । ਇਹ ਕਥਨ ਸਹੀ ਹੈ ਕਿ ਗ਼ਲਤ?

ਉੱਤਰ : ਸਹੀ ।

ਪ੍ਰਸ਼ਨ 11. ਵੱਡਿਆਂ ਦੇ ਅੱਗੇ ਤੁਰਨਾ ਚਾਹੀਦਾ ਹੈ ਜਾਂ ਪਿੱਛੇ?

ਉੱਤਰ : ਪਿੱਛੇ ।

ਪ੍ਰਸ਼ਨ 12. ਸਾਨੂੰ ਸਾਰੇ ਵੱਡਿਆਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ?

ਉੱਤਰ : ਆਦਰ ਨਾਲ ।

ਪ੍ਰਸ਼ਨ 13. ਕਿਸ ਨੇ ਕਿਹਾ ਹੈ ਕਿ ਸਾਨੂੰ ‘ਅਚਾਰਜ, ਮਾਤਾ-ਪਿਤਾ ਤੇ ਵੱਡੇ ਦਾ ਆਦਰ ਕਰਨਾ ਚਾਹੀਦਾ ਹੈ, ਚਾਹੇ ਉਹ ਦੁੱਖ ਵੀ ਦੇਣ।

ਉੱਤਰ : ਮਨੂ ਜੀ ਨੇ ।

ਪ੍ਰਸ਼ਨ 14. ਗੁਰੂ ਤੋਂ ਮਗਰੋਂ ਕੌਣ ਸਹਾਇਕ ਹੈ?

ਉੱਤਰ : ਵਿੱਦਿਆ ।