ਵਿਅਕਤੀ ਦੀ ਪਛਾਣ ਉਸ ਦੇ ਕੰਮਾਂ ਤੋਂ ਹੁੰਦੀ ਹੈ।


  • ਤਣਾਅ ਅਤੇ ਚਿੰਤਾ ਵੱਖਰੇ ਹਨ। ਤਣਾਅ ਦਾ ਕਾਰਨ ਬਾਹਰੀ ਹੋ ਸਕਦਾ ਹੈ, ਪਰ ਬੇਚੈਨੀ ਦਾ ਕਾਰਨ ਅਸੀਂ ਖੁਦ ਹੀ ਹੁੰਦੇ ਹਾਂ। ਹੋਸ਼ ਵਿੱਚ ਸਾਹ ਲਵਾਂਗੇ ਤਾਂ ਕੋਈ ਸਾਨੂੰ ਬੇਚੈਨ ਨਹੀਂ ਕਰ ਸਕਦਾ। ਜੇਕਰ ਬੇਚੈਨੀ ਤੋਂ ਨਿਪਟ ਲਿਆ ਜਾਵੇ ਤਾਂ ਤਣਾਅ ਤੋਂ ਕਈ ਤਰੀਕਿਆਂ ਨਾਲ ਨਜਿੱਠਿਆ ਜਾ ਸਕਦਾ ਹੈ।।
  • ਸਫਰ ਵਿੱਚ ਆਨੰਦ ਲੱਭੋ, ਉਸ ਮੰਜ਼ਿਲ ਵਿੱਚ ਨਹੀਂ ਜੋ ਅਜੇ ਬਹੁਤ ਦੂਰ ਹੈ।
  • ਜੇਕਰ ਕਿਸੇ ਦੀਆਂ ਅੰਖਾਂ ਦੇਖਣ ਦੀ ਥਾਂ ਵਧੇਰੇ ਤੁਸੀਂ ਆਪਣਾ ਫ਼ੋਨ ਦੇਖ ਰਹੇ ਹੋ, ਤਾਂ ਤੁਸੀਂ ਗਲਤ ਕਰ ਰਹੇ ਹੋ।
  • ਕੁਝ ਨਵਾਂ ਜੇਕਰ ਇਹ ਸਾਬਤ ਕਰ ਰਿਹਾ ਹੈ ਕਿ ਤੁਹਾਡੇ ਵਿੱਚ ਕਮੀ ਸੀ, ਤਾਂ ਮੰਨ ਲਓ ਅਤੇ ਅੱਗੇ ਵਧੋ।
  • ਸਾਨੂੰ ਆਪਣੇ ਵਰਗੇ ਲੋਕ ਪਸੰਦ ਆਉਂਦੇ ਹਨ।
  • ਜੀਵਨ ਦੇ ਸਿਧਾਂਤ ਇਹੋ ਜਿਹੀ ਚੀਜ਼ ਨਹੀਂ ਹਨ, ਜਿੰਨਾਂ ਦੀ ਤੁਸੀਂ ਆਪਣੀ ਸਹੂਲਤ ਅਨੁਸਾਰ ਵਰਤੋਂ ਕਰੋ। ਸਥਿਤੀ ਦੇ ਅਨੁਸਾਰ ਬਦਲੇ ਹੋਏ ਜੀਵਨ ਦੇ ਮੁੱਲਾਂ ਦੀ ਝਲਕ ਉਸ ਵਕਤ ਮਿਲਦੀ ਹੈ ਜਦੋਂ ਵਿਅਕਤੀ ਕਹਿੰਦਾ ਕੁੱਝ ਹੈ ਅਤੇ ਕਰਦਾ ਕੁੱਝ ਹੈ। ਕਿਸੇ ਵਿਅਕਤੀ ਦੀ ਪਛਾਣ ਇਸ ਗੱਲ ਤੋਂ ਨਹੀਂ ਹੁੰਦੀ ਕਿ ਉਹ ਕੀ ਬੋਲਦਾ ਹੈ ਜਾਂ ਕਿਵੇਂ ਬੋਲਦਾ ਹੈ, ਅਸਲ ਵਿੱਚ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਕਰਦਾ ਕੀ ਹੈ।
  • ਜਿਸ ਕੰਮ ਨੂੰ ਕਰਨ ਵਿੱਚ ਡਰ ਲੱਗਦਾ ਹੈ, ਉਸੇ ਕੰਮ ਨੂੰ ਕਰਨ ਦਾ ਨਾਮ ਹਿੰਮਤ ਹੈ।