ਵਸਤੂਨਿਸ਼ਠ ਪ੍ਰਸ਼ਨ : ਰਬਾਬ ਮੰਗਾਉਣ ਦਾ ਵਿਰਤਾਂਤ
ਪ੍ਰਸ਼ਨ 1. ਰਬਾਬ ਮੰਗਾਉਨ ਦਾ ਵਿਰਤਾਂਤ ਸਾਖੀ ਦਾ ਲੇਖਕ/ਰਚਣਹਾਰ ਕੌਣ ਹੈ ?
(A) ਗੁਰਬਖ਼ਸ਼ ਸਿੰਘ
(B) ਪ੍ਰਿੰ: ਤੇਜਾ ਸਿੰਘ
(C) ਗਿ. ਦਿੱਤ ਸਿੰਘ
(D) ਸ਼ਰਧਾ ਰਾਮ ਫਿਲੌਰੀ ।
ਉੱਤਰ : ਗਿ. ਦਿੱਤ ਸਿੰਘ ।
ਪ੍ਰਸ਼ਨ 2. ਗਿਆਨੀ ਦਿੱਤ ਸਿੰਘ ਦੀ ਰਚਨਾ ਕਿਹੜੀ ਹੈ?
ਉੱਤਰ : ਰਬਾਬ ਮੰਗਾਉਨ ਦਾ ਵਿਰਤਾਂਤ ।
ਪ੍ਰਸ਼ਨ 3. ਗੁਰੂ ਨਾਨਕ ਦੇਵ ਜੀ ਕਿੱਥੇ ਬੈਠ ਕੇ ਕਰਤਾਰ ਦੇ ਗੁਣ ਗਾਉਣ ਲੱਗੇ?
ਉੱਤਰ : ਜੰਗਲ ਵਿਚ ।
ਪ੍ਰਸ਼ਨ 4. ਗੁਰੂ ਜੀ ਨੂੰ ਹਿੰਦੂ ਮੁਸਲਮਾਨ (ਲੋਕ) ਕੀ ਕਹਿ ਰਹੇ ਸਨ?
ਉੱਤਰ : ਕੁਰਾਹੀਆ ।
ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਕਿਸ ਕੁੱਲ ਵਿਚੋਂ ਸਨ?
ਉੱਤਰ : ਵੇਦੀ ਖੱਤਰੀ ।
ਪ੍ਰਸ਼ਨ 6. ਗੁਰੂ ਜੀ ਦਾ ਸਾਥੀ ਕੌਣ ਸੀ?
ਉੱਤਰ : ਭਾਈ ਮਰਦਾਨਾ ।
ਪ੍ਰਸ਼ਨ 7. ਗੁਰੂ ਜੀ ਨੂੰ ਸਭ ਤੋਂ ਵੱਧ ਕਿਹੜਾ ਸਾਜ਼ ਪਸੰਦ ਸੀ?
ਉੱਤਰ : ਰਬਾਬ ।
ਪ੍ਰਸ਼ਨ 8. ‘ਰਬਾਬ ਮੰਗਾਉਨ ਦਾ ਵਿਰਤਾਂਤ’ ਲੇਖ ਵਿਚ ਬੀਬੀ ਕੌਣ ਹੈ?
ਉੱਤਰ : ਗੁਰੂ ਜੀ ਦੀ ਭੈਣ/ਬੇਬੇ ਨਾਨਕੀ ।
ਪ੍ਰਸ਼ਨ 9. ਲੋਕ ਮਰਦਾਨੇ ਨੂੰ ਕੀ ਕਹਿ ਰਹੇ ਸਨ?
ਉੱਤਰ : ਕੁਰਾਹੀਏ ਦਾ ਡੂੰਮ ।
ਪ੍ਰਸ਼ਨ 10. ਰਬਾਬੀ ਦਾ ਨਾਂ ਕੀ ਸੀ?
ਉੱਤਰ : ਫਰਹਿੰਦਾ ।
ਪ੍ਰਸ਼ਨ 11. ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਤੋਂ ਕਿੰਨੇ ਰੁਪਏ ਲੈਣ ਲਈ ਕਿਹਾ?
ਉੱਤਰ : ਸੱਤ ।
ਪ੍ਰਸ਼ਨ 12. ਮਰਦਾਨਾ ਕਿੱਥੋਂ ਦਾ ਰਹਿਣ ਵਾਲਾ ਸੀ?
ਉੱਤਰ : ਰਾਏ ਭੋਏ ਦੀ ਤਲਵੰਡੀ ਦਾ ।
ਪ੍ਰਸ਼ਨ 13. ਗੁਰੂ ਜੀ ਅਤੇ ਫਰਹਿੰਦੇ ਨੇ ਕਿਸ ਬਾਰੇ ਗੱਲਾਂ ਕੀਤੀਆਂ?
ਉੱਤਰ : ਕਰਤਾਰ ਬਾਰੇ ।
ਪ੍ਰਸ਼ਨ 14. ਜਦੋਂ ਮਰਦਾਨੇ ਨੇ ਰਬਾਬ ਵਜਾਈ, ਤਾਂ ਠਾਟ ਕਿਸ ਨੇ ਬਣਾਇਆ?
ਉੱਤਰ : ਕਰਤਾਰ ਨੇ ।
ਪ੍ਰਸ਼ਨ 15. ਲੋਕ ਗੁਰੂ ਨਾਨਕ ਦੇਵ ਜੀ ਨੂੰ ਕਿਨ੍ਹਾਂ ਦਾ ਪੁੱਤ-ਪੋਤਾ ਕਹਿ ਰਹੇ ਸਨ?
ਉੱਤਰ : ਭਲੇ ਲੋਕਾਂ ਦਾ ।
ਪ੍ਰਸ਼ਨ 16. ਮਰਦਾਨੇ ਨੇ ਬੀਬੀ ਤੋਂ ਕਿੰਨੇ ਰੁਪਏ ਲਏ?
ਉੱਤਰ : ਸੱਤ ।
ਪ੍ਰਸ਼ਨ 17. ਫਰਹਿੰਦੇ ਦਾ ਪਿੰਡ ਕਿੱਥੇ ਸੀ?
ਉੱਤਰ : ਸਤਲੁਜ ਤੇ ਬਿਆਸ ਦੇ ਵਿਚਕਾਰ ।
ਪ੍ਰਸ਼ਨ 18. ਫਰਹਿੰਦੇ ਅਨੁਸਾਰ ਰਬਾਬ ਨਾਲ ਗੁਰੂ ਜੀ ਦਾ ਕੀ ਸੰਬੰਧ ਸੀ?
ਉੱਤਰ : ਪੁਰਾਣਾ ।
ਪ੍ਰਸ਼ਨ 19. ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ–
(ੳ) ਜੰਗਲ ਵਿਚ ਕਰਤਾਰ ਦੇ ਗੁਣ ਗਾਉਂਦਾ ਦੇਖ ਕੇ ਹਿੰਦੂ-ਮੁਸਲਮਾਨ ਗੁਰੂ ਨਾਨਕ ਦੇਵ ਜੀ ਨੂੰ …….. ਸੱਦਣ ਲੱਗੇ।
(ਅ) ਗੁਰੂ ਜੀ ਨੇ ਘਰ ਦੇ ਮਿਰਾਸੀ ਨੂੰ ਆਪਣਾ…….. ਬਣਾ ਲਿਆ।
(ੲ) ਗੁਰੂ ਜੀ ਨੂੰ ਸੰਗੀਤ ਦੇ ਸਾਜ਼ਾਂ ਵਿਚੋਂ …….. ਵਧੇਰੇ ਪਸੰਦ ਸੀ।
(ਸ) ਲੋਕ ਮਰਦਾਨੇ ਨੂੰ ‘ਕੁਰਾਹੀਏ ਦਾ …….. ‘ ਆਖਦੇ ਸਨ।
ਉੱਤਰ : (ੳ) ਕੁਰਾਹੀਆ (ਅ) ਸਾਥੀ (ੲ) ਰਬਾਬ (ਸ) ਡੂੰਮ।
ਪ੍ਰਸ਼ਨ 20. ਹੇਠ ਲਿਖੇ ਕਥਨਾਂ ਵਿਚੋਂ ਕਿਹੜਾ ਠੀਕ ਹੈ ਤੇ ਕਿਹੜਾ ਗ਼ਲਤ?
(ੳ) ਕਰਤਾਰ ਗੁਣ ਗਾਉਂਦੇ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਬਹੁਤ ਸਾਰੇ ਲੋਕ ‘ਕੁਰਾਹੀਆ’ ਆਖਣ ਲੱਗੇ।
(ਅ) ਲੋਕ ਮਰਦਾਨੇ ਨੂੰ ‘ਕੁਰਾਹੀਏ ਦਾ ਡੂੰਮ’ ਆਖਣ ਲੱਗੇ।
(ੲ) ਗੁਰੂ ਜੀ ਨੇ ਮਰਦਾਨੇ ਨੂੰ ਰਬਾਬ ਖ਼ਰੀਦਣ ਲਈ ਰੁਪਏ ਲੈਣ ਲਈ ਪਿਤਾ ਮਹਿਤਾ ਕਾਲੂ ਕੋਲ ਭੇਜਿਆ।
(ਸ) ਫਰਹਿੰਦਾ ਸਤਲੁਜ ਅਤੇ ਬਿਆਸ ਦੇ ਵਿਚਕਾਰ ਜੱਟਾਂ ਦੇ ਇੱਕ ਪਿੰਡ ਵਿਚ ਰਹਿੰਦਾ ਸੀ।
(ਹ) ਮਰਦਾਨਾ ਬੇਬੇ ਨਾਨਕੀ ਤੋਂ ਸੱਤ ਰੁਪਏ ਲੈ ਕੇ ਰਬਾਬ ਖ਼ਰੀਦਣ ਗਿਆ।
(ਕ) ਫ਼ਰਹਿੰਦ ਸਤਲੁਜ ਤੋਂ ਪਾਰ ਦੇ ਇਲਾਕੇ ਦਾ ਰਹਿਣ ਵਾਲਾ ਸੀ।
ਉੱਤਰ : (ੳ) ਸਹੀ, (ਅ) ਸਹੀ, (ੲ) ਗ਼ਲਤ, (ਸ) ਸਹੀ, (ਹ) ਸਹੀ, (ਕ) ਗ਼ਲਤ ।
ਪ੍ਰਸ਼ਨ 21. ਹੇਠ ਲਿਖੇ ਵਾਕਾਂ ਨੂੰ ਪੂਰੇ ਕਰੋ-
(ੳ) ਮਰਦਾਨਾ ਬੀਬੀ ਪਾਸ ਆਇਆ ਰਬਾਬ ਲਈ……..।
(ਅ) ਮਰਦਾਨਿਆਂ ਨਵਾਂ ਰਬਾਬ ਬਜਾਓ ਅਰ …………..।
ਉੱਤਰ :
(ੳ) ਮਰਦਾਨਾ ਬੀਬੀ ਪਾਸ ਆਇਆ ਰਬਾਬ ਲਈ ਸੱਤ ਰੁਪਏ ਮੰਗੇ।
(ਅ) ਮਰਦਾਨਿਆਂ ਨਵਾਂ ਰਬਾਬ ਬਜਾਓ ਅਰ ਕਰਤਾਰ ਦੇ ਗੁਣ ਗਾਓ।