EducationNCERT class 10thPunjab School Education Board(PSEB)

ਵਸਤੂਨਿਸ਼ਠ ਪ੍ਰਸ਼ਨ – ਮੇਰੇ ਵੱਡੇ ਵਡੇਰੇ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਦਸਵੀਂ)

ਮੇਰੇ ਵੱਡੇ ਵਡੇਰੇ – ਗਿਆਨੀ ਗੁਰਦਿੱਤ ਸਿੰਘ


ਪ੍ਰਸ਼ਨ 1 . ‘ਮੇਰੇ ਵੱਡੇ ਵਡੇਰੇ’ ਲੇਖ ਕਿਸ ਦਾ ਹੈ ?

ਉੱਤਰ – ਗਿਆਨੀ ਗੁਰਦਿੱਤ ਸਿੰਘ ਦਾ

ਪ੍ਰਸ਼ਨ 2 . ਗਿਆਨੀ ਗੁਰਦਿੱਤ ਸਿੰਘ ਦੀ ਰਚਨਾ ਕਿਹੜੀ ਹੈ?

ਉੱਤਰ – ਮੇਰੇ ਵੱਡੇ ਵਡੇਰੇ

ਪ੍ਰਸ਼ਨ 3 . ਗਿਆਨੀ ਗੁਰਦਿੱਤ ਸਿੰਘ ਦਾ ਜਨਮ ਕਦੋਂ ਹੋਇਆ?

ਉੱਤਰ – 1909 ਈ. ਵਿੱਚ (੧੯੦੯ ਈ. ਵਿੱਚ)

ਪ੍ਰਸ਼ਨ 4 . ਗਿਆਨੀ ਗੁਰਦਿੱਤ ਸਿੰਘ ਦਾ ਜਨਮ ਕਿੱਥੇ ਹੋਇਆ?

ਉੱਤਰ – ਪਿੰਡ ਮਿੱਠੇਵਾਲ, ਰਿਆਸਤ ਮਲੇਰਕੋਟਲਾ ਵਿਖੇ

ਪ੍ਰਸ਼ਨ 5 . ਗਿਆਨੀ ਗੁਰਦਿੱਤ ਸਿੰਘ ਦਾ ਦਿਹਾਂਤ ਕਦੋਂ ਹੋਇਆ ?

ਉੱਤਰ – 2007 ਈ. ਵਿੱਚ (੨੦੦੭ ਈ. ਵਿੱਚ)

ਪ੍ਰਸ਼ਨ 6 . ਗਿਆਨੀ ਗੁਰਦਿੱਤ ਸਿੰਘ ਨੇ ‘ਜੀਵਨ ਸੰਦੇਸ਼’ ਨਾਂ ਦਾ ਮਾਸਿਕ ਪੱਤਰ ਕਦੋਂ ਸ਼ੁਰੂ ਕੀਤਾ ? 

ਉੱਤਰ – 1948 ਈ. ਵਿੱਚ (੧੯੪੮ ਈ. ਵਿੱਚ)

ਪ੍ਰਸ਼ਨ 7 . ਗਿਆਨੀ ਗੁਰਦਿੱਤ ਸਿੰਘ ਨੇ ‘ਪ੍ਰਕਾਸ਼’ ਨਾਂ ਦਾ ਦੈਨਿਕ ਪੱਤਰ ਕਦੋਂ ਸ਼ੁਰੂ ਕੀਤਾ ?

ਉੱਤਰ – 1950 ਈ. ਵਿੱਚ (੧੯੫੦ ਈ. ਵਿੱਚ)

ਪ੍ਰਸ਼ਨ 8 . ਲੇਖਕ ਦੇ ਦਾਦੇ ਕਿੰਨੇ ਭਰਾ ਸਨ ?

ਉੱਤਰ – ਚਾਰ

ਪ੍ਰਸ਼ਨ 9 . ਪ੍ਰਸ਼ਾਦ ਦਾ ਸਾਰਾ ਕੜਾਹਾ ਕਿਨ੍ਹਾਂ ਨੇ ਸਮੇਟ ਛੱਡਿਆ ?

ਉੱਤਰ – ਲੇਖਕ ਦੇ ਦਾਦਿਆਂ ਨੇ

ਪ੍ਰਸ਼ਨ 10 . “ਕਿਉਂ ਵਿਚਾਰੇ ਗ਼ਰੀਬ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਓ” ਇਹ ਸ਼ਬਦ ਕਿਸ ਨੇ ਕਹੇ ?

ਉੱਤਰ – ਪਹਿਲਵਾਨ ਨੇ

ਪ੍ਰਸ਼ਨ 11 . ਕਿਹੜਾ ਪੁਰਾਣਾ ਦਰਖਤ ਹਨੇਰੀ ਨਾਲ਼ ਜੜ੍ਹਾਂ ਤੋਂ ਉਖਾੜ ਕੇ ਰਾਹ ਵਿਚਾਲੇ ਡਿੱਗ ਪਿਆ ਸੀ?

ਉੱਤਰ – ਸ਼ਹਿਤੂਤ ਦਾ

ਪ੍ਰਸ਼ਨ 12 . ਕਿਹੜੇ ਦਾਦੇ ਨੇ ਕਿੱਕਰ ਦੀ ਗੇਲੀ ਘਰ ਲਿਆ ਸੁੱਟੀ ?

ਉੱਤਰ – ਦਾਸ ਨੇ

ਪ੍ਰਸ਼ਨ 13 . ਲਟੈਣ (ਸ਼ਤੀਰ) ਚੜ੍ਹਾਉਣ ਲਈ ਪਿੰਡ ਦੇ ਕਿੰਨੇ ਚੋਣਵੇਂ ਗੱਭਰੂ ਇਕੱਠੇ ਕਰਨੇ ਪਏ ?

ਉੱਤਰ – ਸੱਤ – ਅੱਠ

ਪ੍ਰਸ਼ਨ 14 . ਕਿੱਕਰ ਦੀ ਗੇਲੀ ਦੀ ਕਿੰਨੇ ਸਾਲਾਂ ਬਾਅਦ ਲਟੈਣ ਚੜ੍ਹਾਈ ਗਈ ?

ਉੱਤਰ – ਅੱਸੀ – ਨੱਬੇ ਸਾਲਾਂ ਬਾਅਦ

ਪ੍ਰਸ਼ਨ 15 . ਪਿੰਡ ਚੜਿਕ ਵਿਆਹੀ ਬਾਬਿਆਂ ਦੀ ਭੈਣ ਨੇ ਜਦ ਦੂਜੀ ਵਾਰ ਮੁਗਦਰ ਵਗਾਹ ਕੇ ਮਾਰਿਆ ਤਾਂ ਕੀ ਹੋਇਆ ?

ਉੱਤਰ – ਅਗਲੇ ਖੋਲੇ ਦੀ ਕੰਧ ਢਹਿ ਗਈ

ਪ੍ਰਸ਼ਨ 16 . ਪਿੰਡ ਚੜਿਕ ਵਿਆਹੀ ਬਾਬਿਆਂ ਦੀ ਭੈਣ ਦੇ ਕਿੰਨੇ ਪੁੱਤਰ ਜਨਮੇ ?

ਉੱਤਰ – ਦੋ

ਪ੍ਰਸ਼ਨ 17 . ਮੰਗਲ ਸਿੰਘ ਪਹਿਲਵਾਨ ਦੇ ਮਾਮੇ ਨੇ ਉਸਨੂੰ ਮੂੰਗਲੀਆਂ ਫੇਰਦਿਆਂ ਦੇਖ ਕੇ ਕੀ ਦਿੱਤਾ ?

ਉੱਤਰ – ਚਾਂਦੀ ਦਾ ਡਬਲ ਰੁਪਈਆ ਅਤੇ ਧੜੀ ਘਿਓ