ਵਸਤੂਨਿਸ਼ਠ ਪ੍ਰਸ਼ਨ – ਦੂਜਾ ਵਿਆਹ (ਇਕਾਂਗੀ)

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਦਸਵੀਂ)

ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ


ਪ੍ਰਸ਼ਨ 1 . ‘ਦੂਜਾ ਵਿਆਹ’ ਇਕਾਂਗੀ ਕਿਸ ਦਾ ਲਿਖਿਆ ਹੋਇਆ ਹੈ ?

ਉੱਤਰ – ਸੰਤ ਸਿੰਘ ਸੇਖੋਂ

ਪ੍ਰਸ਼ਨ 2 . ਸੰਤ ਸਿੰਘ ਸੇਖੋਂ ਦਾ ਇਕਾਂਗੀ ਕਿਹੜਾ ਹੈ ?

ਉੱਤਰ – ਦੂਜਾ ਵਿਆਹ

ਪ੍ਰਸ਼ਨ 3 .ਸੰਤ ਸਿੰਘ ਸੇਖੋਂ ਦਾ ਜਨਮ ਕਦੋਂ ਹੋਇਆ ?

ਉੱਤਰ – 1908 ਈ. ਵਿੱਚ (੧੯੦੮ ਈ. ਵਿੱਚ)

ਪ੍ਰਸ਼ਨ 4 . ਸੰਤ ਸਿੰਘ ਸੇਖੋਂ ਦਾ ਜਨਮ ਕਿੱਥੇ ਹੋਇਆ ?

ਉੱਤਰ – ਚੱਕ ਨੰਬਰ 70, ਝੰਗ ਬਰਾਂਚ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ)

ਪ੍ਰਸ਼ਨ 5 . ਸੰਤ ਸਿੰਘ ਸੇਖੋਂ ਦਾ ਦਿਹਾਂਤ ਕਦੋਂ ਹੋਇਆ ?

ਉੱਤਰ – 1997 ਈ. ਵਿੱਚ (੧੯੯੭ ਈ. ਵਿੱਚ)

ਪ੍ਰਸ਼ਨ 6 . 1972 ਈ. ਵਿੱਚ ਸੰਤ ਸਿੰਘ ਸੇਖੋਂ ਦੀ ਕਿਸ ਰਚਨਾ (ਨਾਟਕ) ਲਈ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ?

ਉੱਤਰ – ਮਿੱਤਰ ਪਿਆਰਾ ਲਈ

ਪ੍ਰਸ਼ਨ 7 . ਸੁਖਦੇਵ ਸਿੰਘ, ਨਿਹਾਲ ਕੌਰ ਅਤੇ ਮਨਜੀਤ ਸਿੰਘ ਕਿਸ ਇਕਾਂਗੀ ਦੇ ਪਾਤਰ ਹਨ ?

ਉੱਤਰ – ਦੂਜਾ ਵਿਆਹ ਦੇ

ਪ੍ਰਸ਼ਨ 8 . ਮਨਜੀਤ ਤੇ ਨਿਹਾਲ ਕੌਰ ਦਾ ਕੀ ਰਿਸ਼ਤਾ ਹੈ ?

ਉੱਤਰ –  ਨੂੰਹ – ਸੱਸ ਦਾ

ਪ੍ਰਸ਼ਨ 9 . ਮਨਜੀਤ ਅਤੇ ਸੁਖਦੇਵ ਸਿੰਘ ਦਾ ਆਪਸ ਵਿੱਚ ਕੀ ਰਿਸ਼ਤਾ ਹੈ ?

ਉੱਤਰ – ਪਤੀ – ਪਤਨੀ ਦਾ

ਪ੍ਰਸ਼ਨ 10 . ਨਿਹਾਲ ਕੌਰ ਦੇ ਕਹਿਣ ਅਨੁਸਾਰ ਅੱਜ – ਕੱਲ੍ਹ ਦੀਆਂ ਨੂੰਹਾਂ ਕਿਨ੍ਹਾਂ ਨੂੰ ਵੀ ਡਰਾ ਲੈਂਦੀਆਂ ਹਨ ? 

ਉੱਤਰ – ਸਹੁਰਿਆਂ ਨੂੰ

ਪ੍ਰਸ਼ਨ 11 . ਸੁਖਦੇਵ ਸਿੰਘ ਕਿੰਨੇ ਕੁ ਸਾਲਾਂ ਲਈ ਦੂਜਾ ਵਿਆਹ ਕਰਵਾਉਣ ਦੀ ਗੱਲ ਕਰਦਾ ਹੈ ? 

ਉੱਤਰ – ਪੰਜ ਕੁ ਸਾਲ ਲਈ

ਪ੍ਰਸ਼ਨ 12 . ਸੁਖਦੇਵ ਸਿੰਘ ਦੀ ਮਤ੍ਰੇਈ ਮਾਂ ਕਿੰਨੇ ਕੁ ਸਾਲਾਂ ਬਾਅਦ ਬਿਮਾਰ ਹੋ ਕੇ ਮਰ ਗਈ ?

ਉੱਤਰ – ਤਿੰਨ ਕੁ ਸਾਲਾਂ ਬਾਅਦ

ਪ੍ਰਸ਼ਨ 13 . ਸੁਖਦੇਵ ਸਿੰਘ ਦੀ ਭੈਣ ਸੁਖਦੇਵ ਕੌਰ ਦਾ ਪਤੀ ਬਲਵੰਤ ਸਿੰਘ ਦੂਜਾ ਵਿਆਹ ਕਿਉਂ ਕਰਵਾਉਣਾ ਚਾਹੁੰਦਾ ਹੈ ?

ਉੱਤਰ – ਕਿਉਂਕਿ ਸੁਖਦੇਵ ਕੌਰ ਦੇ ਕੋਈ ਮੁੰਡਾ ਨਹੀਂ

ਪ੍ਰਸ਼ਨ 14 . ਮਨਜੀਤ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ?

ਉੱਤਰ – ਮਜ਼ਾਕੀਆ