ਵਸਤੂਨਿਸ਼ਠ ਪ੍ਰਸ਼ਨ – ਤੁਰਨ ਦਾ ਹੁਨਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਤੁਰਨ ਦਾ ਹੁਨਰ – ਡਾ. ਨਰਿੰਦਰ ਸਿੰਘ ਕਪੂਰ
ਪ੍ਰਸ਼ਨ 1 . ‘ਤੁਰਨ ਦਾ ਹੁਨਰ’ ਲੇਖ ਕਿਸ ਦਾ ਹੈ ?
ਉੱਤਰ – ਡਾ. ਨਰਿੰਦਰ ਸਿੰਘ ਕਪੂਰ ਦਾ
ਪ੍ਰਸ਼ਨ 2 . ਨਰਿੰਦਰ ਸਿੰਘ ਕਪੂਰ ਦਾ ਲੇਖ ਕਿਹੜਾ ਹੈ?
ਉੱਤਰ – ਤੁਰਨ ਦਾ ਹੁਨਰ
ਪ੍ਰਸ਼ਨ 3 . ਨਰਿੰਦਰ ਸਿੰਘ ਕਪੂਰ ਦਾ ਜਨਮ ਕਦੋਂ ਹੋਇਆ ?
ਉੱਤਰ – 1944 ਈ. ਵਿੱਚ (੧੯੪੪ ਈ. ਵਿੱਚ)
ਪ੍ਰਸ਼ਨ 4 . ਨਰਿੰਦਰ ਸਿੰਘ ਕਪੂਰ ਦਾ ਜਨਮ ਕਿੱਥੇ ਹੋਇਆ ?
ਉੱਤਰ – ਪਿੰਡ ਮਿੱਠੇਵਾਲ, ਰਿਆਸਤ ਮਲੇਰਕੋਟਲਾ
ਪ੍ਰਸ਼ਨ 5 . ਡਾ. ਨਰਿੰਦਰ ਸਿੰਘ ਕਪੂਰ ਕਿਸ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਪੱਤਰਕਾਰੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਰਹੇ ?
ਉੱਤਰ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ
ਪ੍ਰਸ਼ਨ 6 . ਕਿਹੜਾ ਵਿਅਕਤੀ ਲੰਮੇ ਪੈਂਡੇ ਤੁਰਨ ਦਾ ਸਾਹਸ ਅਤੇ ਸਿਦਕ ਵਿਖਾ ਸਕਦਾ ਹੈ ?
ਉੱਤਰ – ਸਬਰ – ਸੰਤੋਖ ਵਾਲਾ
ਪ੍ਰਸ਼ਨ 7 . ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਸਾਨੂੰ ਕਿਉਂ ਚੰਗੇ ਲੱਗਦੇ ਹਨ ?
ਉੱਤਰ – ਇਹ ਸਾਨੂੰ ਤੁਰਨ ਦਾ ਅਵਸਰ ਪ੍ਰਦਾਨ ਕਰਦੇ ਹਨ।
ਪ੍ਰਸ਼ਨ 8 . ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਦੇ ਪ੍ਰਤੀਕ ਹਨ ?
ਉੱਤਰ – ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦਾ
ਪ੍ਰਸ਼ਨ 9 . ਆਪਣੇ ਪ੍ਰਾਂਤ ਅਤੇ ਦੇਸ਼ ਦੀ ਵਿਸ਼ਾਲਤਾ ਦਾ ਗਿਆਨ ਕਿਵੇਂ ਹੁੰਦਾ ਹੈ ?
ਉੱਤਰ – ਤੁਰਨ ਨਾਲ
ਪ੍ਰਸ਼ਨ 10 . ਤੁਰਨ ਨਾਲ ਸਾਡਾ ਕਿਸ ਨਾਲ ਨਾਤਾ ਜੁੜਦਾ ਹੈ ?
ਉੱਤਰ – ਪ੍ਰਕਿਰਤੀ ਨਾਲ
ਪ੍ਰਸ਼ਨ 11 . ਸਭ ਤੋਂ ਚੰਗੀ ਸੈਰ ਕਿੱਥੇ ਹੁੰਦੀ ਹੈ ?
ਉੱਤਰ – ਪਾਣੀ ਦੇ ਕਿਨਾਰੇ
ਪ੍ਰਸ਼ਨ 12 . ਦੂਸਰੇ ਸ਼ਹਿਰਾਂ ਦੀਆਂ ਕਿਹੜੀਆਂ ਥਾਵਾਂ ਤੁਹਾਨੂੰ ਯਾਦ ਰਹਿੰਦੀਆਂ ਹਨ ?
ਉੱਤਰ – ਜਿਹੜੀਆਂ ਤੁਸੀਂ ਤੁਰ ਕੇ ਦੇਖੀਆਂ ਹਨ।