ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਵਿਸਾਖੀ ਦਾ ਮੇਲਾ – ਧਨੀ ਰਾਮ ਚਾਤ੍ਰਿਕ
ਪ੍ਰਸ਼ਨ 1 . ‘ਵਿਸਾਖੀ ਦਾ ਮੇਲਾ’ ਕਿਸ ਕਵੀ ਦੀ ਰਚਨਾ ਹੈ ?
ਉੱਤਰ – ਧਨੀ ਰਾਮ ਚਾਤ੍ਰਿਕ
ਪ੍ਰਸ਼ਨ 2 . ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਵੀ ਨੇ ਕਿਹੜੇ ਮਹੀਨੇ ਦੀ ਗੱਲ ਕੀਤੀ ਹੈ ?
ਉੱਤਰ – ਵਿਸਾਖ ਦੀ
ਪ੍ਰਸ਼ਨ 3 . ‘ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ’ ਇਹ ਕਾਵਿ ਸਤਰ ਕਿਸ ਕਵਿਤਾ ਵਿੱਚੋਂ ਹੈ ?
ਉੱਤਰ – ਵਿਸਾਖੀ ਦਾ ਮੇਲਾ
ਪ੍ਰਸ਼ਨ 4 . ਛਿੰਝ ਵਿੱਚ ਕੌਣ ਗੱਜ ਰਹੇ ਹਨ ?
ਉੱਤਰ – ਪਹਿਲਵਾਨ
ਪ੍ਰਸ਼ਨ 5 . ‘ਵਿਸਾਖੀ ਦਾ ਮੇਲਾ’ ਕਵਿਤਾ ਅਨੁਸਾਰ ਤਮਾਸ਼ੇ ਕਿਨ੍ਹਾਂ ਨੇ ਲਾਏ ਹਨ ?
ਉੱਤਰ – ਜੋਗੀਆਂ, ਮਦਾਰੀਆਂ ਤੇ ਪਹਿਲਵਾਨਾਂ ਨੇ
ਪ੍ਰਸ਼ਨ 6 . ਕੁੰਜਾਂ, ਗਜਰੇ, ਝੂਠੇ ਗਹਿਣੇ, ਫੀਤੇ ਮੇਲੇ ਵਿੱਚ ਕੌਣ ਵੇਚ ਰਹੇ ਹਨ ?
ਉੱਤਰ – ਵਣਜਾਰੇ
ਪ੍ਰਸ਼ਨ 7 . ਵਿਸਾਖੀ ਦਾ ਮੇਲਾ ਕਿੱਥੋਂ ਤੱਕ ਫੈਲਿਆ ਹੋਇਆ ਹੈ ?
ਉੱਤਰ – ਕੋਹਾਂ ਤੱਕ
ਪ੍ਰਸ਼ਨ 8 . ਵਿਸਾਖੀ ਦੇ ਮੇਲੇ ਦੇ ਸਮੇਂ ਕਿਹੜਾ ਫੁੱਲ ਹੱਸਿਆ ਹੈ ?
ਉੱਤਰ – ਗੁਲਾਬ
ਪ੍ਰਸ਼ਨ 9 . ਵਿਸਾਖੀ ਦੇ ਮੇਲੇ ਵਿੱਚ ਕੌਣ ਦੁਕਾਨਾਂ ਪਾਈ ਬੈਠੇ ਹਨ ?
ਉੱਤਰ – ਹਲਵਾਈ, ਵਣਜਾਰੇ ਤੇ ਬਾਣੀਏ
ਪ੍ਰਸ਼ਨ 10 . ਵਿਸਾਖੀ ਦੇ ਮੇਲੇ ਦੇ ਸਮੇਂ ਬੂਰ ਕਿਸਨੂੰ ਪਿਆ ਹੈ ?
ਉੱਤਰ – ਅੰਬਾਂ ਨੂੰ