ਵਸਤੂਨਿਸ਼ਠ ਪ੍ਰਸ਼ਨ – ਧਰਤੀ ਹੇਠਲਾ ਬਲਦ
ਕਹਾਣੀ – ਧਰਤੀ ਹੇਠਲਾ ਬਲਦ
ਲੇਖਕ – ਕੁਲਵੰਤ ਸਿੰਘ ਵਿਰਕ
ਜਮਾਤ – ਦਸਵੀਂ
ਪ੍ਰਸ਼ਨ 1 . ‘ਧਰਤੀ ਹੇਠਲਾ ਬਲਦ’ ਕਹਾਣੀ ਕਿਸਦੀ ਹੈ ?
ਉੱਤਰ – ਕੁਲਵੰਤ ਸਿੰਘ ਵਿਰਕ ਦੀ
ਪ੍ਰਸ਼ਨ 2 . ਕੁਲਵੰਤ ਸਿੰਘ ਵਿਰਕ ਦੀ ਕਹਾਣੀ ਕਿਹੜੀ ਹੈ ?
ਉੱਤਰ – ਧਰਤੀ ਹੇਠਲਾ ਬਲਦ
ਪ੍ਰਸ਼ਨ 3 . ਕੁਲਵੰਤ ਸਿੰਘ ਵਿਰਕ ਦਾ ਜਨਮ ਕਦੋਂ ਹੋਇਆ ?
ਉੱਤਰ – 1921 ਈ. ਵਿੱਚ
ਪ੍ਰਸ਼ਨ 4 . ਕੁਲਵੰਤ ਸਿੰਘ ਵਿਰਕ ਦਾ ਜਨਮ ਕਿੱਥੇ ਹੋਇਆ ?
ਉੱਤਰ – ਪਿੰਡ ਫੁਲਵਾਰਨ, ਜ਼ਿਲ੍ਹਾ ਸ਼ੇਖੂਪੁਰਾ
ਪ੍ਰਸ਼ਨ 5 . ਕੁਲਵੰਤ ਸਿੰਘ ਵਿਰਕ ਦਾ ਦਿਹਾਂਤ ਕਦੋਂ ਹੋਇਆ ?
ਉੱਤਰ – 23 ਦਸੰਬਰ 1986 ਈ. ਨੂੰ
ਪ੍ਰਸ਼ਨ 6 . ਕੁਲਵੰਤ ਸਿੰਘ ਵਿਰਕ ਦੇ ਕਿਸ ਕਹਾਣੀ ਸੰਗ੍ਰਹਿ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ?
ਉੱਤਰ – ਨਵੇਂ ਲੋਕ ਲਈ
ਪ੍ਰਸ਼ਨ 7 . ਮਾਨ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ ?
ਉੱਤਰ – ਚੂਹੜਕਾਣਾ ਦਾ
ਪ੍ਰਸ਼ਨ 8 . ਕਰਮ ਸਿੰਘ ਕਿੱਥੋਂ ਦਾ ਵਸਨੀਕ ਸੀ ?
ਉੱਤਰ – ਠੱਠੀ ਖਾਰਾ ਦਾ
ਪ੍ਰਸ਼ਨ 9 . ਮਾਨ ਸਿੰਘ ਤੇ ਕਰਮ ਸਿੰਘ ਦੀ ਦੋਸਤੀ ਕਿਉਂ ਸੀ ?
ਉੱਤਰ – ਫ਼ੌਜ ਵਿੱਚ ਇਕੱਠੇ ਰਹਿਣ ਕਾਰਨ
ਪ੍ਰਸ਼ਨ 10. . ਸਿਆਲਾਂ ਦੀ ਅੱਧੀ – ਅੱਧੀ ਰਾਤ ਕਿੱਥੇ ਬੈਠ ਕੇ ਲੋਕ ਕਰਮ ਸਿੰਘ ਦੀਆਂ ਗੱਲਾਂ ਸੁਣਦੇ ?
ਉੱਤਰ – ਦਾਣੇ ਭੁੰਨਣ ਵਾਲੀ ਭੱਠੀ ‘ਤੇ
ਪ੍ਰਸ਼ਨ 11 . ਕਰਮ ਸਿੰਘ ਦੇ ਪਿੰਡ ਛੁੱਟੀ ਆਉਣ ‘ਤੇ ਕਿੰਨ੍ਹਾਂ ਦੀਆਂ ਭੀੜਾਂ ਵੱਧ ਜਾਂਦੀਆਂ ?
ਉੱਤਰ – ਖ਼ੂਹ ‘ਤੇ ਨ੍ਹਾਉਣ ਵਾਲਿਆਂ ਦੀਆਂ
ਪ੍ਰਸ਼ਨ 12 . ਮਾਨ ਸਿੰਘ ਕਿਸ ‘ਤੇ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ?
ਉੱਤਰ – ਟਾਂਗੇ ‘ਤੇ
ਪ੍ਰਸ਼ਨ 13 . ਜਸਵੰਤ ਸਿੰਘ ਕੌਣ ਸੀ ?
ਉੱਤਰ – ਕਰਮ ਸਿੰਘ ਦਾ ਨਿੱਕਾ ਭਰਾ
ਪ੍ਰਸ਼ਨ 14 . ਕਿਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ ?
ਉੱਤਰ – ਮਾਨ ਸਿੰਘ ਦਾ
ਪ੍ਰਸ਼ਨ 15 . ਕਿਸ ਦੀ ਗੱਲ ਕਰਮ ਸਿੰਘ ਦੇ ਬਾਪੂ ਨੂੰ ਸੂਲਾਂ ਵਾਂਗ ਚੁੱਭੀ ?
ਉੱਤਰ – ਮਾਨ ਸਿੰਘ ਦੀ