ਵਸਤੂਨਿਸ਼ਠ ਪ੍ਰਸ਼ਨ – “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ”
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ (ਸ੍ਰੀ ਗੁਰੂ ਅਰਜਨ ਦੇਵ ਜੀ)
ਕਵਿਤਾ – ਭਾਗ (ਜਮਾਤ – ਦਸਵੀਂ)
ਪ੍ਰਸ਼ਨ 1 . “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਕਿਸ ਦੀ ਰਚਨਾ ਹੈ ?
ਉੱਤਰ – ਸ੍ਰੀ ਗੁਰੂ ਅਰਜਨ ਦੇਵ ਜੀ ਦੀ
ਪ੍ਰਸ਼ਨ 2 . ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਕਿਹੜੀ ਹੈ ?
ਉੱਤਰ – “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ”
ਪ੍ਰਸ਼ਨ 3 . “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਕਿਸ ਨੂੰ ਮਾਤਾ – ਪਿਤਾ ਦੇ ਰੂਪ ਵਿੱਚ ਦੇਖਦੇ ਹਨ ?
ਉੱਤਰ – ਪਰਮਾਤਮਾ ਨੂੰ
ਪ੍ਰਸ਼ਨ 4 . ਸਭ ਥਾਵਾਂ ‘ਤੇ ਕੌਣ ਸਾਡਾ ਰਾਖਾ ਹੈ ?
ਉੱਤਰ – ਪਰਮਾਤਮਾ
ਪ੍ਰਸ਼ਨ 5 . ਸਾਰੇ ਜੀਵ – ਜੰਤ ਕਿਸ ਦੇ ਪੈਦਾ ਕੀਤੇ ਹੋਏ ਹਨ ?
ਉੱਤਰ – ਪਰਮਾਤਮਾ ਦੇ
ਪ੍ਰਸ਼ਨ 6 . ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇ ਗੁਰੂ ਸਨ ?
ਉੱਤਰ – ਪੰਜਵੇਂ
ਪ੍ਰਸ਼ਨ 7 . ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ – 1563 ਈ. (੧੫੬੩ ਈ.)