ਵਸਤੂਨਿਸ਼ਠ ਪ੍ਰਸ਼ਨ – ਜੰਗ ਦਾ ਹਾਲ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਦਸਵੀਂ)
ਜੰਗ ਦਾ ਹਾਲ – ਸ਼ਾਹ ਮੁਹੰਮਦ
ਪ੍ਰਸ਼ਨ 1 . ‘ਜੰਗ ਦਾ ਹਾਲ’ ਕਿਸ ਦੀ ਰਚਨਾ ਹੈ ?
ਉੱਤਰ – ਸ਼ਾਹ ਮੁਹੰਮਦ ਦੀ
ਪ੍ਰਸ਼ਨ 2 . ਸ਼ਾਹ ਮੁਹੰਮਦ ਦੀ ਰਚਨਾ ਕਿਹੜੀ ਹੈ ?
ਉੱਤਰ – ਜੰਗ ਦਾ ਹਾਲ
ਪ੍ਰਸ਼ਨ 3 . ਸਿੰਘਾਂ ਨੇ ਕਿਨ੍ਹਾਂ ਦੇ ਗੰਜ ਲਾਹ ਸੁੱਟੇ ?
ਉੱਤਰ – ਗੋਰਿਆਂ ਦੇ
ਪ੍ਰਸ਼ਨ 4 . ‘ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ’ ਵਿੱਚ ਸਰਕਾਰ ਸ਼ਬਦ ਕਿਸ ਲਈ ਵਰਤਿਆ ਗਿਆ ਹੈ ?
ਉੱਤਰ – ਮਹਾਰਾਜਾ ਰਣਜੀਤ ਸਿੰਘ ਲਈ
ਪ੍ਰਸ਼ਨ 5 . ਸ਼ਾਹ ਮੁਹੰਮਦ ਦਾ ਜਨਮ ਕਦੋਂ ਹੋਇਆ ?
ਉੱਤਰ – 1782 ਈ. ਵਿੱਚ (੧੭੮੨ ਈ. ਵਿੱਚ)
ਪ੍ਰਸ਼ਨ 6 . ਸ਼ਾਹ ਮੁਹੰਮਦ ਦਾ ਦੇਹਾਂਤ ਕਦੋਂ ਹੋਇਆ ?
ਉੱਤਰ – 1862 ਈ. ਵਿੱਚ (੧੮੬੨ ਈ. ਵਿੱਚ)
ਪ੍ਰਸ਼ਨ 7 . ਸ਼ਾਹ ਮੁਹੰਮਦ ਦਾ ਜਨਮ ਕਿੱਥੇ ਹੋਇਆ ?
ਉੱਤਰ – ਪਿੰਡ ਵਡਾਲਾ ਵੀਰਮ ਵਿਖੇ
ਪ੍ਰਸ਼ਨ 8 . ਸ਼ਾਹ ਮੁਹੰਮਦ ਦੀਆਂ ਕਿੰਨੀਆਂ ਰਚਨਾਵਾਂ ਮਿਲਦੀਆਂ ਹਨ ?
ਉੱਤਰ – ਦੋ