ਵਸਤੁਨਿਸ਼ਠ ਪ੍ਰਸ਼ਨ : ‘ਸਭ ਕਿਛੁ ਮੇਰਾ ਤੂੰ’
ਸ਼ਾਹ ਹੁਸੈਨ : ‘ਸਭ ਕਿਛੁ ਮੇਰਾ ਤੂੰ’
ਪ੍ਰਸ਼ਨ 1. ‘ਸਭ ਕਿਛੁ ਮੇਰਾ ਤੂੰ’ /’ਸਾਈਂ ਜਿਨ੍ਹਾਂਦੜੇ ਵਲ’ /‘ਆਪਿ ਨੂੰ ਪਛਾਣੁ’ ਕਵਿਤਾ ਕਿਸ ਦੀ ਰਚਨਾ ਹੈ?
(A) ਸ਼ੇਖ਼ ਫ਼ਰੀਦ ਜੀ
(C) ਬੁਲ੍ਹੇ ਸ਼ਾਹ
(B) ਸ਼ਾਹ ਹੁਸੈਨ
(D) ਕਾਦਰਯਾਰ ।
ਉੱਤਰ : ਸ਼ਾਹ ਹੁਸੈਨ ।
ਪ੍ਰਸ਼ਨ 2. ‘ਸਭੁ ਕਿਛੁ ਮੇਰਾ ਤੂੰ’ ਕਵਿਤਾ ਕਿਸ ਨੂੰ ਸੰਬੋਧਿਤ ਹੈ?
ਉੱਤਰ : ਰੱਬ ਨੂੰ ।
ਪ੍ਰਸ਼ਨ 3. ਸ਼ਾਹ ਹੁਸੈਨ ਦੀ ਲਿਖੀ ਹੋਈ ਕਿਸੇ ਇਕ ਕਵਿਤਾ ਦਾ ਨਾਂ ਲਿਖੋ।
ਉੱਤਰ : ਸਭ ਕਿਛੁ ਮੇਰਾ ਤੂੰ ।
ਪ੍ਰਸ਼ਨ 4. ‘ਸਭ ਕਿਛੁ ਮੇਰਾ ਤੂੰ’ ਕਾਫ਼ੀ ਵਿੱਚ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ?
ਉੱਤਰ : ਰੱਬ ਦੀ ।
ਪ੍ਰਸ਼ਨ 5. ਸ਼ਾਹ ਹੁਸੈਨ ਕਿਸ ਨੂੰ ਅੰਦਰ-ਬਾਹਰ ਤੇ ਰੋਮ-ਰੋਮ ਵਿੱਚ ਵਸਦਾ ਤੇ ਸਰੀਰ ਦਾ ਤਾਣਾ-ਬਾਣਾ ਅਨੁਭਵ ਕਰਦਾ ਹੈ?
ਉੱਤਰ : ਰੱਬ ਨੂੰ ।
ਪ੍ਰਸ਼ਨ 6. ਕਵੀ ਨੇ ‘ਹਾਲ ਦਾ ਮਹਿਰਮ’ ਕਿਸ ਨੂੰ ਆਖਿਆ ਹੈ?
ਉੱਤਰ : ਰੱਬ ਨੂੰ ।
ਪ੍ਰਸ਼ਨ 7. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-
(ੳ) ‘ਸਭ ਕਿਛੁ ਮੇਰਾ ਤੂੰ’ ਕਵਿਤਾ ਵਿਚ ਸਭ ਥਾਂ …………ਦੀ ਹੋਂਦ ਸਵੀਕਾਰ ਕੀਤੀ ਗਈ ਹੈ ।
(ਅ) ਸ਼ਾਹ ਹੁਸੈਨ ਅਨੁਸਾਰ ਰੱਬ ਸਰੀਰ ਦਾ ……….. ਹੈ।
ਉੱਤਰ : (ੳ) ਰੱਬ, (ਅ) ਤਾਣਾ-ਬਾਣਾ ।
ਪ੍ਰਸ਼ਨ 8. ‘ਸਭ ਕਿਛੁ ਮੇਰਾ ਤੂੰ’ ਕਾਫ਼ੀ ਵਿੱਚ ਸ਼ਾਹ ਹੁਸੈਨ ਆਪਣੇ ਆਪ ਲਈ ਕਿਹੜੇ ਸ਼ਬਦ ਦੀ ਵਰਤੋਂ ਕਰਦਾ ਹੈ?
ਉੱਤਰ : ਨਿਮਾਣਾ ।
ਪ੍ਰਸ਼ਨ 9. ਹੇਠ ਲਿਖੇ ਵਾਕਾਂ/ਕਥਨਾਂ ਵਿਚੋਂ ਕਿਹੜਾ ਠੀਕ ਹੈ ਤੇ ਕਿਹੜਾ ਗ਼ਲਤ?
(ੳ) ਸ਼ਾਹ ਹੁਸੈਨ ਅਨੁਸਾਰ ਰੱਬ ਮਨੁੱਖ ਦੇ ਅੰਦਰ ਤੇ ਬਾਹਰ ਵਸਦਾ ਹੈ ।
(ਅ) ਸ਼ਾਹ ਹੁਸੈਨ ਆਪਣੇ ਆਪ ਨੂੰ ਨਿਮਾਣਾ ਨਹੀਂ ਸਮਝਦਾ।
ਉੱਤਰ : (ੳ) ਠੀਕ, (ਅ) ਗ਼ਲਤ ।