CBSEEducationKavita/ਕਵਿਤਾ/ कविताNCERT class 10thPunjab School Education Board(PSEB)

ਵਸਤੁਨਿਸ਼ਠ ਪ੍ਰਸ਼ਨ : ਮੇਰਾ ਮਨ ਲੈਚੈ ਗੁਰਦਰਸਨ ਤਾਈ


ਮੇਰਾ ਮਨ ਲੈਚੈ ਗੁਰਦਰਸਨ ਤਾਈ : ਸ੍ਰੀ ਗੁਰੂ ਅਰਜਨ ਦੇਵ ਜੀ


ਪ੍ਰਸ਼ਨ 1. ‘ਮੇਰਾ ਮਨੁ ਲੋਚੈ ਗੁਰਦਰਸਨ ਤਾਈ ਬਾਣੀ ਵਿੱਚ ਕਿਸ ਦੇ ਮਿਲਾਪ ਦੀ ਤੜਫ ਬਿਆਨ ਕੀਤੀ ਗਈ ਹੈ?

(A) ਗੁਰੂ-ਪਿਤਾ ਦੇ

(B) ਭਰਾ ਦੇ

(C) ਪੁੱਤਰ ਦੇ

(D) ਮਾਤਾ ਦੇ ।

ਉੱਤਰ : ਗੁਰੂ-ਪਿਤਾ ਦੇ ।

ਪ੍ਰਸ਼ਨ 2. ਗੁਰੂ ਜੀ ਦਾ ਮਨ ਗੁਰੂ-ਪਿਤਾ ਦੇ ਮਿਲਾਪ ਲਈ ਕਿਸ ਤਰ੍ਹਾਂ ਵਿਲਕ ਰਿਹਾ ਹੈ?

(A) ਚਾਤ੍ਰਿਕ ਵਾਂਗ/ਪਪੀਹੇ ਵਾਂਗ/ਸਾਰੰਗ ਵਾਂਗ

(B) ਰੋਗੀ ਵਾਂਗ

(C) ਯਤੀਮ ਵਾਂਗ

(D) ਬੇਸਹਾਰੇ ਵਾਂਗ ।

ਉੱਤਰ : ਚਾਤ੍ਰਿਕ ਵਾਂਗ/ਪਪੀਹੇ ਵਾਂਗ/ਸਾਰੰਗ ਵਾਂਗ ।

ਪ੍ਰਸ਼ਨ 3. ਗੁਰੂ ਜੀ ਆਪਣੀ ਜਿੰਦ ਨੂੰ ਕਿਸ ਤੋਂ ਘੋਲ-ਘੁਮਾਉਣ (ਕੁਰਬਾਨ ਕਰਨ) ਦਾ ਭਾਵ ਪ੍ਰਗਟ ਕਰਦੇ ਹਨ?

ਉੱਤਰ : ਗੁਰੂ-ਪਿਤਾ ਤੋਂ ।

ਪ੍ਰਸ਼ਨ 4. ਗੁਰੂ ਜੀ ਨੇ ‘ਮੇਰੇ ਸਜਣੁ ਮੀਤ ਮੁਰਾਰੇ ਜੀਓ’ ਕਿਸ ਨੂੰ ਕਿਹਾ ਹੈ?

ਉੱਤਰ : ਗੁਰੂ-ਪਿਤਾ ਨੂੰ ।

ਪ੍ਰਸ਼ਨ 5. ਗੁਰੂ ਜੀ ਲਈ ਗੁਰੂ-ਪਿਤਾ ਦੇ ਵਿਛੋੜੇ ਵਿੱਚ ਇਕ ਘੜੀ ਬਿਤਾਉਣੀ ਕਿੰਨੇ ਸਮੇਂ ਜਿੰਨੀ ਲੰਮੀ ਹੋ ਜਾਂਦੀ ਹੈ?

ਉੱਤਰ : ਕਲਜੁਗ ਜਿੰਨੀ ।

ਪ੍ਰਸ਼ਨ 6. ‘ਮੇਰਾ ਮਨ ਲੋਚੈ ਗੁਰਦਰਸਨ ਤਾਈ’ ਬਾਣੀ ਅਨੁਸਾਰ ਗੁਰ-ਸੰਤਾਂ ਨਾਲ ਮਿਲਾਪ ਕਿਸ ਤਰ੍ਹਾਂ ਹੋਇਆ ਹੈ?

ਉੱਤਰ : ਭਾਗਾਂ ਨਾਲ ।

ਪ੍ਰਸ਼ਨ 7. ਗੁਰੂ-ਸੰਤਾਂ ਨਾਲ ਕਿਸ ਨੇ ਮਿਲਾਇਆ ਹੈ?

ਉੱਤਰ : ਪ੍ਰਭੂ/ਪਰਮਾਤਮਾ ਨੇ ।

ਪ੍ਰਸ਼ਨ 8. ਗੁਰੂ-ਮਿਲਾਪ ਪ੍ਰਾਪਤ ਕਰ ਕੇ ਗੁਰੂ ਜੀ ਕੀ ਕਰਨਾ ਚਾਹੁੰਦੇ ਹਨ?

ਉੱਤਰ : ਗੁਰ-ਸੇਵਾ ।

ਪ੍ਰਸ਼ਨ 9. ‘ਮੇਰਾ ਮਨੁ ਲੋਚੈ ਗੁਰਦਰਸਨ ਤਾਈਂ’ ਸ਼ਬਦ ਦੇ ਪਹਿਲੇ ਤਿੰਨ ਕਾਵਿ-ਬੰਦਾਂ ਵਿਚਲੇ ਭਾਵ ਕਿਹੋ ਜਿਹੇ ਹਨ?

ਉੱਤਰ : ਵਿਆਕੁਲਤਾ ਭਰੇ ।

ਪ੍ਰਸ਼ਨ 10. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-

(ੳ) ਗੁਰੂ ਅਰਜਨ ਦੇਵ ਜੀ …………. ਤੋਂ ਜਿੰਦ ਘੋਲ-ਘੁਮਾਉਣ ਦੇ ਭਾਵ ਪ੍ਰਗਟ ਕਰਦੇ।

(ਅ) ਗੁਰੂ ਅਰਜਨ ਦੇਵ ਜੀ ਦਾ ਗੁਰ-ਸੰਤਾਂ ਨਾਲ ਮਿਲਾਪ ……….. ਨਾਲ ਹੋਇਆ ਹੈ।

ਉੱਤਰ : (ੳ) ਗੁਰੂ-ਪਿਤਾ ਤੋਂ (ਅ) ਭਾਗਾਂ ।

ਪ੍ਰਸ਼ਨ 11. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ ਤੇ ਕਿਹੜਾ ਗ਼ਲਤ ?

(ੳ) ਗੁਰਸਿੱਖ ਗੁਰੂ ਦੇ ਵਿਛੋੜੇ ਵਿੱਚ ਉਸ ਦੇ ਮਿਲਾਪ ਲਈ ਵਿਆਕੁਲ ਹੁੰਦੇ ਹਨ ।

(ਅ) ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਗੁਰਸਿੱਖਾਂ ਦਾ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ ।

(ੲ) ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ /’ਮਿਠ ਬੋਲੜਾ ਜੀ ਹਰਿ ਸਜਣੁ’ /’ਮੇਰਾ ਮਨ ਲੋਚੈ ਗੁਰਦਰਸਨ ਤਾਈ ਬਾਣੀ ਅਰਜਨ ਦੇਵ ਦੀ ਰਚਨਾ ਨਹੀਂ ।

ਉੱਤਰ : (ੳ) ਠੀਕ. (ਅ) ਗਲਤ, (ੲ) ਗ਼ਲਤ ।

ਪ੍ਰਸ਼ਨ 12. ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ ?

(A) ਦੂਜੇ (B) ਤੀਜੇ (C) ਚੌਥੇ (D) ਪੰਜਵੇਂ ।

ਉੱਤਰ : ਪੰਜਵੇਂ ।

ਪ੍ਰਸ਼ਨ 13. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?

(A) 1463 ਈ:

(B) 1563 ਈ:

(C) 1663 ਈ:

(D) 1763 ਈ: ।

ਉੱਤਰ : 1563 ਈ:।

ਪ੍ਰਸ਼ਨ 14. ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਿਸ ਨੇ ਕਰਵਾਈ?

ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ ਨੇ ।

ਪ੍ਰਸ਼ਨ 15. ਗੁਰੂ ਅਰਜਨ ਦੇਵ ਜੀ ਦੀ ਹਰਮਨ-ਪਿਆਰੀ (ਪ੍ਰਸਿੱਧ) ਬਾਣੀ ਕਿਹੜੀ ਹੈ?

ਉੱਤਰ : ਸੁਖਮਨੀ ਸਾਹਿਬ ।

ਪ੍ਰਸ਼ਨ 17. ਗੁਰੂ ਅਰਜਨ ਦੇਵ ਜੀ ਕਿਸ ਕਾਵਿ-ਧਾਰਾ ਦੇ ਕਵੀ ਹਨ?

ਉੱਤਰ : ਗੁਰਮਤਿ ਕਾਵਿ-ਧਾਰਾ ਦੇ ।

ਪ੍ਰਸ਼ਨ 18. ਗੁਰੂ ਅਰਜਨ ਦੇਵ ਜੀ ਦੀ ਬਾਣੀ ਕਿਸ ਮਹਾਨ ਗ੍ਰੰਥ ਵਿਚ ਦਰਜ ਹੈ?

ਉੱਤਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।

ਪ੍ਰਸ਼ਨ 19. ਗੁਰੂ ਅਰਜਨ ਦੇਵ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ : 1606 ਈ :।