ਵਸਤੁਨਿਸ਼ਠ ਪ੍ਰਸ਼ਨ : ‘ਮਿਠ ਬੋਲੜਾ ਜੀ ਹਰਿ ਸਜਣੁ’ ਬਾਣੀ


‘ਮਿਠ ਬੋਲੜਾ ਜੀ ਹਰਿ ਸਜਣੁ’ ਬਾਣੀ : ਸ੍ਰੀ ਗੁਰੂ ਅਰਜਨ ਦੇਵ ਜੀ


ਪ੍ਰਸ਼ਨ 1. ‘ਮਿਠ ਬੋਲੜਾ ਜੀ ਹਰਿ ਸਜਣੁ’ ਬਾਣੀ ਵਿੱਚ ਗੁਰੂ ਜੀ ਨੇ ਸਜਣੁ-ਪ੍ਰੜ੍ਹ ਦਾ ਕੀ ਗੁਣ ਦੱਸਿਆ ਹੈ?

(A) ਮਿਠ ਬੋਲੜਾ/ਸਰਬ ਵਿਆਪਕ/ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ/ਆਤਮਿਕ ਜੀਵਨ-ਦਾਤਾ/ਅਪਰੰਪਾਰ।

(B) ਗੁਸੈਲ

(C) ਸੰਗਾਉ

(D) ਪਰਉਪਕਾਰੀ ।

ਉੱਤਰ-ਮਿੱਠ ਬੋਲੜਾ/ਸਰਬ ਵਿਆਪਕ/ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ/ਆਤਮਿਕ ਜੀਵਨ-ਦਾਤਾ/ਅਪਰੰਪਾਰ।

ਪ੍ਰਸ਼ਨ 2. ਮਿਠ ਬੋਲੜਾ/ਸਰਬ ਵਿਆਪਕ/ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ/ਆਤਮਿਕ ਜੀਵਨ-ਦਾਤਾ/ਅਪਰੰਪਾਰ ਕੌਣ ਹੈ?

ਉੱਤਰ : ਸੱਜਣ ਪ੍ਰਭੂ/ਪਰਮਾਤਮਾ ।

ਪ੍ਰਸ਼ਨ 3. ਮਿਨ ਬੇਲੜਾ ਜੀ ਹਰਿ ਸਜਣੁ ਸ਼ਬਦ ਵਿਚ ਗੁਰੂ ਜੀ ਦੇ ਭਾਵ ਕਿਹੋ ਜਿਹੇ ਹਨ?

ਉੱਤਰ : ਵਿਸਮਾਦ ਤੇ ਨਿਰਮਾਣਤਾ ਭਰੇ ।

ਪ੍ਰਸ਼ਨ 4. ਗੁਰੂ ਜੀ ਕਿਸ ਦੀ ਸਰਨ ਪੈਣ ਦੀ ਗੱਲ ਕਰਦੇ ਹਨ?

ਉੱਤਰ : ਮਾਲਕ ਪ੍ਰਭੂ ਦੀ।

ਪ੍ਰਸ਼ਨ 5. ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਭਰੋ-

(ੳ) ਪਰਮਾਤਮਾ ਵਿਕਾਰੀਆਂ ਨੂੰ …………….ਕਰਨ ਵਾਲਾ ਹੈ।

(ਅ) ਸਰਬ ਗੁਣਾਂ ਨਾਲ ਭਰਪੂਰ ਸੱਜਣ ਪ੍ਰਭੂ ਕਦੇ …….. ਬੋਲ ਨਹੀਂ ਬੋਲਦਾ ।

(ੲ) ਗੁਰੂ ਜੀ ਆਖਦੇ ਹਨ ਕਿ ਮੈਂ ਆਪਣੇ ਸੋਹਣੇ ਮਾਲਕ ਦੇ ਚਰਨਾਂ ਦੀ………. ਹਾਂ।

ਉੱਤਰ : (ੳ) ਪਵਿੱਤਰ (ਅ) ਕੌੜਾ (ੲ) ਧੂੜ।

ਪ੍ਰਸ਼ਨ 6. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਤੇ ਕਿਹੜਾ ਗਲਤ?

(ੳ) ਜੀਵ-ਇਸਤਰੀ ਨੂੰ ਕਦੇ-ਕਦੇ ਸੁਆਮੀ ਦਾ ਕੌੜਾ ਬੋਲ ਯਾਦ ਆ ਜਾਂਦਾ ਹੈ ।

(ਅ) ਪਰਮਾਤਮਾ ਹਰ ਕਾਲ ਵਿੱਚ ਤੇ ਹਰ ਥਾਂ ਮੌਜੂਦ ਹੈ।

(ੲ) ਮਾਲਕ-ਪ੍ਰਭੂ ਦਾ ਧਿਆਨ ਧਰ ਕੇ ਮਨੁੱਖ ਸੰਸਾਰ-ਸਾਗਰ ਨੂੰ ਤਰ ਜਾਂਦਾ ਹੈ।

ਉੱਤਰ : (ੳ) ਗ਼ਲਤ (ਅ) ਠੀਕ (ੲ) ਠੀਕ ।