ਪ੍ਰਸ਼ਨ 1. ‘ਬੰਮ ਬਹਾਦਰ’ ਕਹਾਣੀ ਦਾ ਲੇਖਕ ਕੌਣ ਹੈ ?
(A) ਨਾਨਕ ਸਿੰਘ
(B) ਅਜੀਤ ਕੌਰ
(C) ਗੁਰਮੁਖ ਸਿੰਘ ਮੁਸਾਫ਼ਿਰ
(D) ਗੁਰਬਖ਼ਸ਼ ਸਿੰਘ ।
ਉੱਤਰ : ਗੁਰਬਖ਼ਸ਼ ਸਿੰਘ ।
ਪ੍ਰਸ਼ਨ 2. ਗੁਰਬਖ਼ਸ਼ ਸਿੰਘ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ ?
ਉੱਤਰ : ਬੰਮ ਬਹਾਦਰ ।
ਪ੍ਰਸ਼ਨ 3. ਬੰਮ ਬਹਾਦਰ/ਮਹਾਰਾਜ/ਮਹਾਰਾਣੀ/ਮਾਤਾਦੀਨ/ਪੁਲਿਸ ਕਪਤਾਨ ਕਿਸ ਕਹਾਣੀ ਦੇ ਪਾਤਰ ਹਨ ?
ਜਾਂ
ਪ੍ਰਸ਼ਨ. ਕੌਣ ਹਾਥੀਖ਼ਾਨੇ ਵਿੱਚ ਊਧਮ ਮਚਾਈ ਰੱਖਦਾ ਸੀ ?
ਉੱਤਰ : ਬੰਮ ਬਹਾਦਰ ।
ਪ੍ਰਸ਼ਨ 4. ਬੰਮ ਬਹਾਦਰ ਕਹਾਣੀ ਦੇ ਕਿਸੇ ਦੋ ਪਾਤਰਾਂ ਦੇ ਨਾਂ ਲਿਖੋ ।
ਉੱਤਰ : ਮਹਾਰਾਣੀ, ਮਾਤਾਦੀਨ ।
ਪ੍ਰਸ਼ਨ 5. ਬੰਮ ਬਹਾਦਰ ਦਾ ਮਹੌਤ ਕੌਣ ਹੈ ?
ਜਾਂ
ਪ੍ਰਸ਼ਨ. ‘ਬੰਮ ਬਹਾਦਰ’ ਕਹਾਣੀ ਵਿਚ ਮਹੌਤ ਕੌਣ ਹੈ ?
ਉੱਤਰ : ਮਾਤਾਦੀਨ ।
ਪ੍ਰਸ਼ਨ 6. ਮਾਤਾ ਦੀਨ ਕੌਣ ਸੀ ?
ਉੱਤਰ : ਹਾਥੀ ਖ਼ਾਨੇ ਦਾ ਮਹੌਤ ।
ਪ੍ਰਸ਼ਨ 7. ਥੰਮ ਬਹਾਦਰ ਮੁਲਾਜ਼ਮਾਂ ਦੀਆਂ ਕਿਹੜੀਆਂ ਗੱਲਾਂ ਤੋਂ ਖ਼ਫ਼ਾ ਸੀ ?
ਉੱਤਰ : ਬੇਕਾਇਦਗੀਆਂ ਤੇ ਬੇਈਮਾਨੀਆਂ ਤੋਂ ।
ਪ੍ਰਸ਼ਨ 8. ਮਹੌਤ ਮਾਤਾਦੀਨ ਨੇ ਬੰਮ ਬਹਾਦਰ ਵਿਰੁੱਧ ਕਿਸ ਕੋਲ ਸ਼ਕਾਇਤ ਕੀਤੀ ?
ਉੱਤਰ : ਮਹਾਰਾਜ ਕੋਲ ।
ਪ੍ਰਸ਼ਨ 9. ਮਹਾਰਾਜ ਨੇ ਮਾਤਾਦੀਨ ਨੂੰ ਬੰਮ ਬਹਾਦਰ ਦਾ ਸੁਭਾ ਕਿਹੋ ਜਿਹਾ ਦੱਸਿਆ ?
ਉੱਤਰ : ਤਮਾਸ਼ਬੀਨ ।
ਪ੍ਰਸ਼ਨ 10. ਮਹਾਰਾਜ ਕਿਸ ਨੂੰ ਹਰ ਜਲਸੇ ਦਾ ਸ਼ਿੰਗਾਰ ਬਣਾਉਂਦੇ ਸਨ ?
ਉੱਤਰ : ਬੰਮ ਬਹਾਦਰ ਨੂੰ ।
ਪ੍ਰਸ਼ਨ 11. ਮਹਾਰਾਜ ਕਿੱਥੋਂ ਵਿਆਹ ਕਰਾ ਕੇ ਆਏ ਸਨ ?
ਉੱਤਰ : ਉਦੈਪੁਰ ਤੋਂ ।
ਪ੍ਰਸ਼ਨ 12. ਮਹਾਰਾਜ ਨੇ ਮਹਾਰਾਣੀ ਨੂੰ ਹਾਥੀ ਨਾਲ ਆਪਣੀ ਕਿਹੜੀ ਗੱਲ ਦੀ ਸਾਂਝ ਦੱਸੀ ?
ਉੱਤਰ : ਜਨਮ-ਦਿਨ ਦੀ ।
ਪ੍ਰਸ਼ਨ 13. ਮਹੌਤ ਮਾਤਾਦੀਨ ਕਿਸ ਚੀਜ਼ ਵਿਚੋਂ ਚੋਰੀ ਕਰਦਾ ਸੀ ?
ਉੱਤਰ : ਹਾਥੀ ਦੇ ਰਾਤਬ ਵਿਚੋਂ ।
ਪ੍ਰਸ਼ਨ 14. ਮਾਤਾਦੀਨ ਨੇ ਮਹਾਰਾਜ ਨੂੰ ਬੰਮ ਬਹਾਦਰ ਨੂੰ ਕਿੱਥੇ ਭੇਜਣ ਦੀ ਸਲਾਹ ਦਿੱਤੀ ?
ਉੱਤਰ : ਚਿੜੀਆਘਰ ਵਿਚ ।
ਪ੍ਰਸ਼ਨ 15. ਮਹਾਰਾਣੀ ਪਹਿਲੀ ਵਾਰੀ ਬੰਮ ਬਹਾਦਰ ਨੂੰ ਮਿਲਣ ਲਈ ਕੀ ਬਣਵਾ ਕੇ ਲੈ ਗਈ ?
ਜਾਂ
ਪ੍ਰਸ਼ਨ. ਮਹਾਰਾਣੀ ਹਾਥੀਖ਼ਾਨੇ ਕਿੰਨੇ ਲੱਡੂ ਲੈ ਕੇ ਗਈ ?
ਉੱਤਰ : ਦਸ ਸੇਰ ਲੱਡੂ ।
ਪ੍ਰਸ਼ਨ 16. ਬੰਮ ਬਹਾਦਰ ਮਹਾਰਾਣੀ ਨੂੰ ਸਲਾਮੀ ਕਿਸ ਤਰ੍ਹਾਂ ਦਿੰਦਾ ਸੀ ?
ਉੱਤਰ : ਸੁੰਡ ਚੁੱਕ ਕੇ ।
ਪ੍ਰਸ਼ਨ 17. ਬੰਮ ਬਹਾਦਰ ਮਹਾਰਾਣੀ ਦੇ ਪੈਰਾਂ ਦੁਆਲੇ ਕਾਹਦੇ ਨਾਲ ਚੱਕਰ ਖਿੱਚਦਾ ਸੀ ?
ਉੱਤਰ : ਸੁੰਡ ਨਾਲ ।
ਪ੍ਰਸ਼ਨ 18. ਥੰਮ ਬਹਾਦਰ ਮਹਾਰਾਣੀ ਦੇ ਪੈਰਾਂ ਦੁਆਲੇ ਸੁੰਡ ਨਾਲ ਚੱਕਰ ਖਿੱਚ ਕੇ ਕੀ ਇਕਰਾਰ ਕਰਦਾ ਸੀ ?
ਉੱਤਰ : ਆਗਿਆ ਪਾਲਣ ਦਾ ।
ਪ੍ਰਸ਼ਨ 19. ਮਹਾਰਾਣੀ ਇਨਸਾਨ ਜਾਂ ਹੈਵਾਨ ਦੀ ਹਰ ਨਮਸਕਾਰ ਦਾ ਉੱਤਰ ਦੇਣ ਲਈ ਕੀ ਕਰਦੀ ਸੀ ?
ਉੱਤਰ : ਹੱਥ ਜੋੜਦੀ ਸੀ ।
ਪ੍ਰਸ਼ਨ 20. ਥੰਮ ਮਹਾਰਾਣੀ ਦੇ ਸਾਹਮਣੇ ਕੀ ਬਣ ਜਾਂਦਾ ਸੀ ?
ਉੱਤਰ : ਇਕ ਬਾਲਕ ।
ਪ੍ਰਸ਼ਨ 21. ਮਹਾਰਾਜ ਹਮੇਸ਼ਾ ਕਿਸ ਉੱਤੇ ਚੜ੍ਹ ਕੇ ਸ਼ਿਕਾਰ ਕਰਦੇ ਸਨ ?
ਉੱਤਰ : ਬੰਮ ਬਹਾਦਰ ਉੱਤੇ ।
ਪ੍ਰਸ਼ਨ 22. ਬੰਮ ਨੇ ਗੁੱਸੇ ਵਿਚ ਆ ਕੇ ਕਿਸ ਨੂੰ ਮਾਰ ਦਿੱਤਾ ?
ਉੱਤਰ : ਮਾਤਾਦੀਨ ਨੂੰ ।
ਪ੍ਰਸ਼ਨ 23. ਬੰਮ ਬਹਾਦਰ ਨੇ ਮਾਤਾਦੀਨ ਨੂੰ ਕਿਸ ਤਰ੍ਹਾਂ ਮਾਰਿਆ ?
ਉੱਤਰ : ਪੈਰ ਹੇਠਾਂ ਮਲ ਕੇ ।
ਪ੍ਰਸ਼ਨ 24. ਬੰਮ ਨੇ ਸੰਗਲ ਤੁੜਾ ਕੇ ਕਿਹੜੀ ਥਾਂ ਉਜਾੜੀ ?
ਉੱਤਰ : ਮਾਤਾਦੀਨ ਦਾ ਬਾਗ਼ ।
ਪ੍ਰਸ਼ਨ 25. ਪੁਲਿਸ ਕਪਤਾਨ ਨੇ ਗੁੱਸੇ ਵਿਚ ਆਏ ਬੰਮ ਬਹਾਦਰ ਨਾਲ ਕਿਹੋ ਜਿਹਾ ਸਲੂਕ ਕਰਨ ਦੀ ਸਲਾਹ ਦਿੱਤੀ ?
ਉੱਤਰ : ਗੋਲੀ ਨਾਲ ਮਾਰਨ ਦੀ ।
ਪ੍ਰਸ਼ਨ 26. ਘੋੜਿਆਂ ਦੇ ਅਸਤਬਲ ਦਾ ਇੰਚਾਰਜ ਕੌਣ ਸੀ ?
ਉੱਤਰ : ਮਾਤਾਦੀਨ ਦਾ ਭਰਾ ।
ਪ੍ਰਸ਼ਨ 27. ਬੰਮ ਨੂੰ ਕਾਬੂ ਕਰਨ ਲਈ ਮਹਾਰਾਣੀ ਕਿੱਥੇ ਪਹੁੰਚੀ ?
ਉੱਤਰ : ਬੰਮ ਦੇ ਰਾਹ ਵਿਚ ।
ਪ੍ਰਸ਼ਨ 28. ਬੰਮ ਨੇ ਸੁੰਡ ਵਿਚ ਕੀ ਭਰਿਆ ?
ਉੱਤਰ : ਛੱਪੜ ਵਿਚੋਂ ਗੰਦਾ ਪਾਣੀ ।
ਪ੍ਰਸ਼ਨ 29. ਮਹਾਰਾਣੀ ਨੇ ਪੁਲਿਸ ਕਪਤਾਨ ਤੇ ਹਥਿਆਰਬੰਦ ਦਸਤੇ ਨੂੰ ਕਿਸ ਗੱਲ ਤੋਂ ਰੋਕਿਆ ?
ਉੱਤਰ : ਬੰਮ ਉੱਤੇ ਫ਼ਾਇਰ ਕਰਨ ਤੋਂ ।
ਪ੍ਰਸ਼ਨ 30. ਬੰਮ ਬਹਾਦਰ ਕਿਸ ਦਾ ਘਰ ਢਾਹੁਣ ਲਈ ਜਾ ਰਿਹਾ ਸੀ ?
ਉੱਤਰ : ਮਾਤਾਦੀਨ ਦੇ ਭਰਾ ਦਾ ।
ਪ੍ਰਸ਼ਨ 31. ਮਹਾਰਾਣੀ ਨੇ ਬੰਮ ਬਹਾਦਰ ਦੀ ਸੁੱਚੀ ਹੈਵਾਨੀਅਤ ਨੂੰ ਕਿਸ ਤੋਂ ਬਚਾਉਣ ਦਾ ਭਰੋਸਾ ਦਿੱਤਾ ?
ਉੱਤਰ : ਚੋਰ ਇਨਸਾਨੀਅਤ ਤੋਂ ।
ਪ੍ਰਸ਼ਨ 32. ਮਹਾਰਾਣੀ ਨੇ ਬੰਮ ਬਹਾਦਰ ਨੂੰ ਕਿਨ੍ਹਾਂ ਦਾ ਘਰ ਢਾਹੁਣਾ ਉਸ ਦੀ ਗ਼ਲਤੀ ਦੱਸੀ ?
ਉੱਤਰ : ਮਾਤਾਦੀਨ ਦੇ ਬੱਚਿਆਂ ਦਾ ਘਰ ।
ਪ੍ਰਸ਼ਨ 33. ਮਹਾਰਾਣੀ ਨੇ ਬੰਮ ਨੂੰ ਮਾਤਾਦੀਨ ਦੇ ਬੱਚਿਆਂ ਦੇ ਘਰ ਨੂੰ ਢਾਹੁਣ ਦਾ ਹਰਜ਼ਾਨਾ ਕਿਸ ਤਰ੍ਹਾਂ ਪੂਰਾ ਕਰਨ ਲਈ ਕਿਹਾ ?
ਉੱਤਰ : ਆਪਣਾ ਅੱਧਾ ਰਾਤਬ ਕਟਾ ਕੇ ।
ਪ੍ਰਸ਼ਨ 34. ਅੱਧਾ ਰਾਤਬ ਦੇਣ ਸਮੇਂ ਕਿਸ ਦਾ ਦਿਲ ਦੁਖਦਾ ਸੀ ?
ਉੱਤਰ : ਨਵੇਂ ਮਹੌਤ ਦਾ ।
ਪ੍ਰਸ਼ਨ 35. ਹਾਥੀਖ਼ਾਨੇ ਦਾ ਰਾਣਾ ਕੌਣ ਦਿਸ ਰਿਹਾ ਸੀ ?
ਉੱਤਰ : ਬੰਮ ।
ਪ੍ਰਸ਼ਨ 36. ਬੰਮ ਬਹਾਦਰ ਬੇਈਮਾਨੀ ਕਰਨ ਵਾਲੇ ਨੂੰ ਕੀ ਦਿੰਦਾ ਸੀ ?
ਉੱਤਰ : ਸਜ਼ਾ ।
ਪ੍ਰਸ਼ਨ 37. ਬੰਮ ਬਹਾਦਰ ਪਿਆਰ ਦੇ ਬਦਲੇ ਕੀ ਦਿੰਦਾ ਹੈ
ਉੱਤਰ : ਪਿਆਰ ।