ਵਸਤੁਨਿਸ਼ਠ ਪ੍ਰਸ਼ਨ : ਬਾਗ਼ੀ ਦੀ ਧੀ


ਪ੍ਰਸ਼ਨ 1. ‘ਬਾਗ਼ੀ ਦੀ ਧੀ’ ਕਹਾਣੀ ਦਾ ਲੇਖਕ (ਕਹਾਣੀਕਾਰ) ਕੌਣ ਹੈ?

(A) ਗੁਰੂ ਦੱਤ

(B) ਸੁਜਾਨ ਸਿੰਘ

(C) ਨਾਨਕ ਸਿੰਘ

(D) ਗੁਰਮੁਖ ਸਿੰਘ ਮੁਸਾਫ਼ਿਰ

ਉੱਤਰ : ਗੁਰਮੁਖ ਸਿੰਘ ਮੁਸਾਫ਼ਿਰ ।

ਪ੍ਰਸ਼ਨ 2. ਗੁਰਮੁਖ ਸਿੰਘ ਮੁਸਾਫ਼ਿਰ ਦੀ ਲਿਖੀ ਕਹਾਣੀ ਕਿਹੜੀ ਹੈ?

ਉੱਤਰ : ਬਾਗ਼ੀ ਦੀ ਧੀ ।

ਪ੍ਰਸ਼ਨ 3. ਕਿਸ਼ਨ ਸਿੰਘ/ਸ਼ਰਨ ਕੌਰ/ਪੁਲਿਸ ਇਨਸਪੈਕਟਰ/ਵੀਰਾਂ ਵਾਲੀ/ਲਾਜ/ਹੁਸ਼ਨਾਕ ਸਿੰਘ/ਸਫ਼ਾਈ-ਸੇਵਿਕਾ/ਇੱਕ ਨੌਜਵਾਨ ਕਿਸ ਕਹਾਣੀ ਦੇ ਪਾਤਰ ਹਨ ?

ਉੱਤਰ : ਬਾਗ਼ੀ ਦੀ ਧੀ ।

ਪ੍ਰਸ਼ਨ 4. ਬਾਗ਼ੀ ਦੀ ਧੀ ਕਹਾਣੀ ਦੇ ਕਿਸੇ ਦੋ ਪਾਤਰਾਂ ਦੇ ਨਾਂ ਲਿਖੋ।

ਉੱਤਰ : ਕਿਸ਼ਨ ਸਿੰਘ, ਲਾਜ ।

ਪ੍ਰਸ਼ਨ 5. ਬਾਗ਼ੀ ਦੀ ਧੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ?

ਉੱਤਰ : ਕਿਸ਼ਨ ਸਿੰਘ।

ਪ੍ਰਸ਼ਨ 6. ਕਿਸ਼ਨ ਸਿੰਘ ਦੀ ਗ੍ਰਿਫ਼ਤਾਰੀ ਸਮੇਂ ਲਾਜ ਨੂੰ ਕਿੰਨਾ ਬੁਖ਼ਾਰ ਸੀ?

ਉੱਤਰ : 102°.

ਪ੍ਰਸ਼ਨ 7. ਕਿਸ਼ਨ ਸਿੰਘ ਨੂੰ ਪੁਲਿਸ ਕਿਉਂ ਫੜਦੀ ਸੀ?

ਉੱਤਰ : ਦੇਸ਼-ਭਗਤ ਹੋਣ ਕਰਕੇ ।

ਪ੍ਰਸ਼ਨ 8. ਇਨਸਪੈਕਟਰ ਕਿਸ਼ਨ ਸਿੰਘ ਦੀ ਕਿਸ ਗੱਲ ਤੋਂ ਅਣਜਾਣ ਨਹੀਂ ਸੀ ?

ਉੱਤਰ : ਦ੍ਰਿੜ੍ਹਤਾ ਤੋਂ ।

ਪ੍ਰਸ਼ਨ 9. ਕਿਸ਼ਨ ਸਿੰਘ ਨੇ ਜੇਲ੍ਹ ਜਾਣ ਤੋਂ ਪਹਿਲਾਂ ਨਿਤਨੇਮ ਦੇ ਗੁਟਕੇ ਦੇ ਨਾਲ ਲਿਜਾਣ ਲਈ ਹੋਰ ਕੀ ਰੱਖਿਆ ਸੀ?

ਉੱਤਰ : ਸ਼ਬਦਾਰਥ ਦੀਆਂ ਪੋਥੀਆਂ ।

ਪ੍ਰਸ਼ਨ 10. ਵੀਰਾਂ ਵਾਲੀ ਕਿਸ਼ਨ ਸਿੰਘ ਦੀ ਕੀ ਲਗਦੀ ਸੀ ?

ਉੱਤਰ : ਭੈਣ ।

ਪ੍ਰਸ਼ਨ 11. ਕਿਸ਼ਨ ਸਿੰਘ ਦੀ ਗ੍ਰਿਫ਼ਤਾਰੀ ਸਮੇਂ ਲਾਜ ਦੀ ਉਮਰ ਕਿੰਨੀ ਸੀ ?

ਉੱਤਰ : ਬਾਰਾਂ ਸਾਲਾਂ ਤੋਂ ਵੀ ਘੱਟ ।

ਪ੍ਰਸ਼ਨ 12. ਖ਼ੱਦਰਪੋਸ਼ ਬੀਬੀ ਦੇ ਹੱਥ ਵਿੱਚ ਕੀ ਸੀ?

ਜਾਂ

ਪ੍ਰਸ਼ਨ. ਸ਼ਰਨ ਕੌਰ ਦੇ ਹੱਥ ਵਿਚ ਕਿਹੜਾ ਝੰਡਾ ਸੀ?

ਉੱਤਰ : ਕੌਮੀ ਝੰਡਾ ।

ਪ੍ਰਸ਼ਨ 13. ਖ਼ੱਦਰਪੋਸ਼ ਬੀਬੀ ਕੌਣ ਸੀ ?

ਉੱਤਰ : ਸ਼ਰਨ ਕੌਰ

ਪ੍ਰਸ਼ਨ 14. ਬੀਬੀਆਂ ਦੇ ਕਿਹੜੇ ਨਾਅਰਿਆਂ ਨਾਲ ਅਸਮਾਨ ਗੂੰਜਣ ਲੱਗਾ ?

ਉੱਤਰ : ਭਾਰਤ ਮਾਤਾ ਦੀ ਜੈ ।

ਪ੍ਰਸ਼ਨ 15. ਝੰਡਾ ਕਿਸ ਦੇ ਹੱਥ ਵਿੱਚ ਸੀ ?

ਉੱਤਰ : ਸ਼ਰਨ ਕੌਰ ਦੇ ।

ਪ੍ਰਸ਼ਨ 16. ਕਿਸ਼ਨ ਸਿੰਘ ਗ੍ਰਿਫ਼ਤਾਰੀ ਸਮੇਂ ਲਾਜ ਨੂੰ ਕਿਸ ਕੋਲ ਛੱਡ ਗਿਆ ਸੀ?

ਉੱਤਰ : ਆਪਣੀ ਭੈਣ ਵੀਰਾਂ ਵਾਲੀ ਕੋਲ ।

ਪ੍ਰਸ਼ਨ 17. ਮਾਤਾ-ਪਿਤਾ ਦੀ ਗ਼ੈਰ-ਹਾਜ਼ਰੀ ਵਿੱਚ ਲਾਜ ਨੂੰ ਕਿਸ ਨੇ ਸਾਂਭਿਆ?

ਉੱਤਰ : ਉਸ ਦੀ ਭੂਆ ਵੀਰਾਂ ਵਾਲੀ ਨੇ ।

ਪ੍ਰਸ਼ਨ 18. ਹੁਸ਼ਨਾਕ ਸਿੰਘ ਕੌਣ ਸੀ ?

ਉੱਤਰ : ਵੀਰਾਂ ਵਾਲੀ ਦਾ ਪਤੀ ।

ਪ੍ਰਸ਼ਨ 19. ਹੁਸ਼ਨਾਕ ਸਿੰਘ ‘ਬਾਗ਼ੀ’ ਕਿਸ ਨੂੰ ਸਮਝਦਾ ਸੀ ?

ਉੱਤਰ : ਲਾਜ ਦੇ ਬਾਪ ਕਿਸ਼ਨ ਸਿੰਘ ਨੂੰ ।

ਪ੍ਰਸ਼ਨ 20. ਹੁਸ਼ਨਾਕ ਸਿੰਘ ਨੂੰ ਫ਼ੌਜ ਵਿੱਚ ਕੀ ਬਣਨ ਦੀ ਆਸ ਸੀ ?

ਉੱਤਰ : ਸੂਬੇਦਾਰ ਮੇਜਰ ।

ਪ੍ਰਸ਼ਨ 21. ਹੁਸ਼ਨਾਕ ਸਿੰਘ ਵੀਰਾਂ ਵਾਲੀ ਨੂੰ ਕਾਹਦੇ ਵਿੱਚ ਬਿਠਾ ਕੇ ਲੈ ਗਿਆ ?

ਉੱਤਰ : ਟਾਂਗੇ ਵਿੱਚ ।

ਪ੍ਰਸ਼ਨ 22. ਕਿਸ਼ਨ ਸਿੰਘ ਹੁਸ਼ਨਾਕ ਦਾ ਕੀ ਲਗਦਾ ਸੀ ?

ਉੱਤਰ : ਸਾਲਾ ।

ਪ੍ਰਸ਼ਨ 23. ਵੀਰਾਂ ਵਾਲੀ ਕਿਸ਼ਨ ਸਿੰਘ ਦੀ ਕੀ ਲਗਦੀ ਸੀ ?

ਉੱਤਰ : ਭੈਣ ।

ਪ੍ਰਸ਼ਨ 24. ਲਾਜ ਦਾ ਨਾਂ ਕੀ ਪੈ ਗਿਆ ?

ਜਾਂ

ਪ੍ਰਸ਼ਨ. ਹੁਸ਼ਨਾਕ ਸਿੰਘ ਲਾਜ ਨੂੰ ਕੀ ਸਮਝਦਾ ਸੀ?

ਉੱਤਰ : ਬਾਗ਼ੀ ਦੀ ਧੀ ।

ਪ੍ਰਸ਼ਨ 25. ਲਾਜ ਦਾ ਨਾਂ ਬਾਗ਼ੀ ਦੀ ਧੀ ਸਭ ਤੋਂ ਪਹਿਲਾਂ ਕਿਸ ਨੇ ਪਾਇਆ ਸੀ?

ਉੱਤਰ : ਉਸ ਦੇ ਫੁੱਫੜ (ਹੁਸ਼ਨਾਕ ਸਿੰਘ) ਨੇ ।

ਪ੍ਰਸ਼ਨ 26. ਕਿਸ਼ਨ ਸਿੰਘ ਨੂੰ ਕਿੰਨੇ ਸਾਲਾਂ ਦੀ ਕੈਦ ਹੋਈ ਸੀ ?

ਉੱਤਰ : ਤਿੰਨ ਸਾਲਾਂ ਦੀ ।

ਪ੍ਰਸ਼ਨ 27. ਵੀਰਾਂ ਵਾਲੀ ਦੀ ਕਿਸ਼ਨ ਸਿੰਘ ਨਾਲ ਕਿਹੜੀ ਜੇਲ੍ਹ ਵਿੱਚ ਮੁਲਾਕਾਤ ਹੋਈ ਸੀ ?

ਉੱਤਰ : ਸੈਂਟਰਲ ਜੇਲ੍ਹ ਮੁਲਤਾਨ ।

ਪ੍ਰਸ਼ਨ 28. ਲਾਜ ਕਿੱਥੋਂ ਦੇ ਤਪਦਿਕ ਹਸਪਤਾਲ ਵਿੱਚ ਦਾਖ਼ਲ ਸੀ ?

ਉੱਤਰ : ਲਾਹੌਰ ਦੇ ।

ਪ੍ਰਸ਼ਨ 29. ਲਾਜ ਨੂੰ ਕਿਹੜੀ ਬਿਮਾਰੀ ਸੀ ?

ਉੱਤਰ : ਤਪਦਿਕ ।

ਪ੍ਰਸ਼ਨ 30. ਸ਼ਰਨ ਕੌਰ ਦੇ ਆਪਣੀ ਧੀ ਲਾਜ ਕੋਲ ਪਹੁੰਚਣ ‘ਤੇ ਕੀ ਹੋਇਆ ?

ਉੱਤਰ : ਉਹ ਮਰ ਗਈ ।

ਪ੍ਰਸ਼ਨ 31. ਸ਼ਰਨ ਕੌਰ ਦੇ ਹਸਪਤਾਲ ਪਹੁੰਚਣ ਤੇ ਲਾਜ ਦੀ ਕੀ ਹਾਲਤ ਹੋਈ ?

ਉੱਤਰ : ਉਹ ਮਰ ਗਈ ।

ਪ੍ਰਸ਼ਨ 32. ‘ਬਾਗ਼ੀ ਦੀ ਧੀ ਕਹਾਣੀ ਕਿਸ ਬਾਰੇ ਹੈ ?

ਉੱਤਰ : ਦੇਸ਼-ਭਗਤਾਂ ਦੀਆਂ ਤਕਲੀਫ਼ਾਂ ਬਾਰੇ ।

ਪ੍ਰਸ਼ਨ 33. ਲਾਜ ਦੇ ਚਰਿੱਤਰ ਦੇ ਕੋਈ ਦੋ ਗੁਣ ਲਿਖੋ ।

ਉੱਤਰ : ਸਿੱਖ ਇਤਿਹਾਸ ਤੋਂ ਪ੍ਰੇਰਿਤ ਤੇ ਹੌਂਸਲੇ ਵਾਲੀ ।

ਪ੍ਰਸ਼ਨ 34. ‘ਬਾਗ਼ੀ ਦੀ ਧੀ’ ਕਹਾਣੀ ਵਿੱਚ ਘ੍ਰਿਣਿਤ (ਦੁਸ਼ਟ) ਪਾਤਰ ਕੌਣ ਹੈ ?

ਜਾਂ

ਪ੍ਰਸ਼ਨ. ‘ਬਾਗ਼ੀ ਦੀ ਧੀ ਕਹਾਣੀ ਦੇ ਕਿਸ ਪਾਤਰ ਨਾਲ ਤੁਹਾਨੂੰ ਨਫ਼ਰਤ ਹੈ ?

ਉੱਤਰ : ਹੁਸ਼ਨਾਕ ਸਿੰਘ ।

ਪ੍ਰਸ਼ਨ 35. ‘ਬਾਗ਼ੀ ਦੀ ਧੀ ਕਹਾਣੀ ਵਿਚ ਖ਼ੁਦਗ਼ਰਜ਼ ਤੇ ਹੱਠੀ ਪਾਤਰ ਕਿਹੜਾ ਹੈ ?

ਉੱਤਰ : ਹੁਸ਼ਨਾਕ ਸਿੰਘ ।

ਪ੍ਰਸ਼ਨ 36. ”ਲੌ ਖ਼ਾਲਸਾ ਤਿਆਰ-ਬਰ-ਤਿਆਰ ਹੈ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਕਿਸ਼ਨ ਸਿੰਘ ਨੇ ਇਨਸਪੈਕਟਰ ਨੂੰ ।


ਬਾਗ਼ੀ ਦੀ ਧੀ