CBSEEducationFreedom FightersHistoryHistory of PunjabParagraphPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਸ਼ਹੀਦ ਭਗਤ ਸਿੰਘ ਜੀ


“ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਦੇਖਣਾ ਹੈ ਜ਼ੋਰ ਕਿਤਨਾ ਬਾਜ਼ੁਏ ਕਾਤਿਲ ਮੇਂ ਹੈ”

1. ਸ਼ਹੀਦ ਭਗਤ ਸਿੰਘ ਦਾ ਜਨਮ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ 1907 ਈਸਵੀ ਨੂੰ ਹੋਇਆ।

2. ਆਪ ਦੀ ਮਾਤਾ ਦਾ ਨਾਂ ਵਿੱਦਿਆਵਤੀ ਅਤੇ ਪਿਤਾ ਦਾ ਨਾਂ ਸ: ਕਿਸ਼ਨ ਸਿੰਘ ਸੀ।

3. ਆਪ ਦਾ ਜੱਦੀ ਪਿੰਡ ‘ਖਟਕੜ ਕਲਾਂ’ ਜ਼ਿਲ੍ਹਾ ਜਲੰਧਰ ਵਿੱਚ ਹੈ।

4. ਆਪ ਜੀ ਦੇ ਚਾਚਾ ਜੀ ਸ: ਅਜੀਤ ਸਿੰਘ ਇੱਕ ਉੱਘੇ ਦੇਸ਼ ਭਗਤ ਸਨ ਤੇ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਮੋਢੀ ਸਨ।

5. ਆਪ ਨੇ ਮੁਢਲੀ ਵਿੱਦਿਆ ਅਪਣੇ ਪਿੰਡ ਅਤੇ ਉਚੇਰੀ ਵਿੱਦਿਆ ਲਾਹੌਰ ਵਿੱਚ ਪ੍ਰਾਪਤ ਕੀਤੀ।

6. 1928 ਵਿਚ ‘ਸਾਇਮਨ ਕਮਿਸ਼ਨ’ ਦਾ ਵਿਰੋਧ ਕਰਦੇ ਸਮੇਂ ਜਦੋਂ ਲਾਲਾ ਲਾਜਪਤ ਰਾਏ ਸ਼ਹੀਦ ਹੋ ਗਏ ਤਾਂ ਆਪ ਨੇ ਉਨ੍ਹਾਂ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ।

7. ਭਗਤ ਸਿੰਘ ਨੇ ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ।

8. ਆਪ ਨੇ ਸੁਖਦੇਵ ਅਤੇ ਰਾਜਗੁਰੂ ਨਾਲ ਮਿਲ ਕੇ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ ਅਤੇ ਪੋਸਟਰ ਵੀ ਵੰਡੇ ।

9. ਆਪ ਉੱਤੇ ਕਈ ਮੁਕੱਦਮੇ ਚਲਾਏ ਗਏ।

10. ਅਖੀਰ 23 ਮਾਰਚ, 1931 ਨੂੰ ਆਪ ਨੂੰ ਆਪਣੇ ਦੋ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ।

11. ਆਪ ਨੇ ਹੱਸਦੇ – ਹੱਸਦੇ ਭਾਰਤ ਮਾਤਾ ਦੀ ਜੈ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਫ਼ਾਂਸੀ ਦੇ ਰੱਸੇ ਨੂੰ ਚੁੰਮਿਆ।

12. ਆਪ ਦੀ ਸਮਾਧ ਫਿਰੋਜ਼ਪੁਰ ਨੇੜੇ ਹੁਸੈਨੀਵਾਲਾ ਵਿੱਚ ਹੈ।

13. ਭਾਰਤ ਨੂੰ ਆਪ ਵਰਗੇ ਦੇਸ਼ ਭਗਤਾਂ ਉੱਤੇ ਮਾਣ ਹੈ।

14. ਆਪ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।

15. ਭਗਤ ਸਿੰਘ ਮਰ ਕੇ ਵੀ ਅਮਰ ਹੈ।