1. ਮੋਰ ਇਕ ਖੂਬਸੂਰਤ ਪੰਛੀ ਹੈ।
2. ਇਹ ਭਾਰਤ ਦਾ ਕੌਮੀ ਪੰਛੀ ਹੈ।
3. ਮੋਰ ਬਾਗ਼ਾਂ ਵਿੱਚ ਰਹਿੰਦੇ ਹਨ ਅਤੇ ਹਰਿਆਵਲ ਪਸੰਦ ਕਰਦੇ ਹਨ।
4. ਮੋਰ ਦੇ ਸਿਰ ਤੇ ਕਲਗੀ ਹੁੰਦੀ ਹੈ।
5. ਇਸ ਦੇ ਦੋ ਪੈਰ, ਲੰਮੀ ਪਤਲੀ ਸੁੰਦਰ ਗਰਦਨ ਅਤੇ ਤੇਜ਼ ਤਿੱਖੀ ਚੁੰਝ ਹੁੰਦੀ ਹੈ।
6. ਇਸ ਦੇ ਖੰਭ ਹਰੇ-ਨੀਲੇ ਅਤੇ ਕਈ ਮਿਲਵੇਂ ਰੰਗਾਂ ਦੀ ਚਮਕ ਵਾਲੇ ਹੁੰਦੇ ਹਨ।
7. ਮੋਰ ਦੇ ਪੈਰ ਸੁੰਦਰ ਨਹੀਂ ਹੁੰਦੇ। ਇਸ ਨਾਲ ਇਕ ਲੋਕ-ਕਹਾਣੀ ਜੁੜੀ ਹੋਈ ਹੈ।
8. ਮੋਰ ਬੱਦਲਾਂ ਨੂੰ ਛਾਏ ਹੋਏ ਵੇਖ ਕੇ ਬਹੁਤ ਖ਼ੁਸ਼ ਹੁੰਦਾ ਹੈ।
9. ਇਸ ਹਾਲਤ ਵਿੱਚ ਮੋਰਨੀ ਨੂੰ ਵੇਖ ਕੇ ਮੋਰ ਪੈਲਾਂ ਪਾਉਂਦਾ (ਨੱਚਦਾ) ਹੈ।
10. ਸਾਵਣ ਦਾ ਮਹੀਨਾ ਇਸ ਲਈ ਮਸਤੀ ਦਾ ਮਹੀਨਾ ਹੁੰਦਾ ਹੈ।
11. ਇਹ ਸੱਪ ਦਾ ਵੈਰੀ ਅਤੇ ਕਿਰਸਾਨ ਦਾ ਮਿੱਤਰ ਹੈ।
12 ਧਾਰਮਿਕ ਸਥਾਨਾਂ ਵਿੱਚ ਇਸ ਦੇ ਖੰਭਾਂ ਦੇ ਬਣੇ ਹੋਏ ਚੌਰ ਵਰਤੇ ਜਾਂਦੇ ਹਨ।
13. ਇਸ ਦੇ ਖੰਭਾਂ ਦੇ ਖ਼ੂਬਸੂਰਤ ਪੱਖੇ ਵੀ ਬਣਦੇ ਹਨ।
14. ਅੱਜ ਕਲ੍ਹ ਮੋਰ ਵੇਖਣ ਲਈ ਚਿੜੀਆ ਘਰ ਜਾਣਾ ਪੈਂਦਾ ਹੈ।
15. ਭਾਰਤ ਸਰਕਾਰ ਮੋਰ ਦਾ ਸ਼ਿਕਾਰ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੰਦੀ ਹੈ।