ਲੇਖ ਰਚਨਾ : ਮੇਰਾ ਸਕੂਲ
1. ਇਹ ਮੇਰਾ ਸਕੂਲ ਹੈ।
2. ਮੇਰੇ ਸਕੂਲ ਦਾ ਨਾਂ …………………… ਹੈ।
3. ਇਸ ਵਿੱਚ ਲਗਪਗ 300 ਬੱਚੇ ਪੜ੍ਹਦੇ ਹਨ।
4. ਮੇਰੇ ਸਕੂਲ ਵਿੱਚ 8 ਕਮਰੇ ਹਨ।
5. ਸਾਰੇ ਕਮਰੇ ਸਾਫ਼ ਅਤੇ ਹਵਾਦਾਰ ਹਨ।
6. ਸਾਰੇ ਕਮਰਿਆਂ ਵਿੱਚ ਪੱਖੇ ਲੱਗੇ ਹੋਏ ਹਨ।
7. ਸਾਰੇ ਕਮਰਿਆਂ ਵਿੱਚ ਡੈਸਕ ਅਤੇ ਕੁਰਸੀਆਂ ਹਨ।
8. ਸਕੂਲ ਵਿੱਚ ਇੱਕ ਵੱਡਾ ਖੇਡ ਮੈਦਾਨ ਵੀ ਹੈ।
9. ਸਾਡੇ ਸਕੂਲ ਵਿੱਚ ਇਕ ਦੁਕਾਨ (Canteen) ਵੀ ਹੈ।
10. ਇੱਥੋਂ ਅਸੀਂ ਖਾਣ-ਪੀਣ ਦੀਆਂ ਚੀਜ਼ਾਂ ਅਤੇ ਕਿਤਾਬਾਂ-ਕਾਪੀਆਂ ਖਰੀਦਦੇ ਹਾਂ।
11. ਮੇਰੇ ਸਕੂਲ ਵਿੱਚ ਦਸ ਅਧਿਆਪਕ ਹਨ।
12. ਸਾਡੇ ਅਧਿਆਪਕ ਬੜੇ ਮਿਹਨਤੀ ਹਨ।
13. ਉਹ ਸਾਨੂੰ ਬੜੀ ਲਗਨ ਨਾਲ ਪੜ੍ਹਾਉਂਦੇ ਹਨ।
14. ਸਾਡੇ ਸਕੂਲ ਦੇ ਮੁੱਖ ਅਧਿਆਪਕ ਜੀ ਬਹੁਤ ਹੀ ਚੰਗੇ ਇਨਸਾਨ ਹਨ।
15. ਮੈਂ ਆਪਣੇ ਸਕੂਲ ਨੂੰ ਬਹੁਤ ਪਿਆਰ ਕਰਦਾ ਹਾਂ।
16. ਰੱਬ ਕਰੇ ਮੇਰਾ ਸਕੂਲ ਦਿਨ ਦੁਗਣੀ ਅਤੇ ਰਾਤ ਚੌਗਣੀ ਉੱਨਤੀ ਕਰੇ।