CBSEEducationKidsParagraphPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਮੇਰਾ ਮਿੱਤਰ


1. ਇਹ ਮੇਰਾ ਮਿੱਤਰ ਹੈ।

2. ਇਸ ਦਾ ਨਾਮ ਰਾਜੇਸ਼ ਹੈ।

3. ਇਸ ਦੀ ਉਮਰ 10 ਸਾਲ ਹੈ।

4. ਇਹ ਮੇਰਾ ਜਮਾਤੀ ਹੈ।

5. ਇਹ ਸਾਡਾ ਗੁਆਂਢੀ ਵੀ ਹੈ।

6. ਇਸ ਦੇ ਪਿਤਾ ਜੀ ਦੁਕਾਨਦਾਰ ਹਨ।

7. ਇਸ ਦੇ ਮਾਤਾ ਜੀ ਅਧਿਆਪਕਾ ਹਨ।

8. ਅਸੀਂ ਰੋਜ਼ ਸਵੇਰੇ ਇਕੱਠੇ ਸੈਰ ਕਰਨ ਜਾਂਦੇ ਹਾਂ।

9. ਅਸੀਂ ਸਕੂਲ ਵੀ ਇਕੱਠੇ ਜਾਂਦੇ ਹਾਂ।

10. ਅਸੀਂ ਘਰ ਵਿੱਚ ਇਕੱਠੇ ਬੈਠ ਕੇ ਪੜ੍ਹਦੇ ਹਾਂ।

11. ਰਾਜੇਸ਼ ਮੇਰੀ ਪੜ੍ਹਾਈ ਵਿਚ ਮਦਦ ਕਰਦਾ ਹੈ।

12. ਇਹ ਸਾਡੀ ਜਮਾਤ ਦਾ ਅਨੀਟਰ ਹੈ।

13. ਇਹ ਬੜਾ ਸਮਝਦਾਰ ਅਤੇ ਇਮਾਨਦਾਰ ਹੈ

14. ਇਹ ਹਮੇਸ਼ਾ ਸੱਚ ਬੋਲਦਾ ਹੈ।

15. ਰੱਬ ਇਸ ਦੀ ਉਮਰ ਲੰਮੀ ਕਰੇ।