ਲੇਖ ਰਚਨਾ : ਦੀਵਾਲੀ
‘ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ।
1. ਦੀਵਾਲੀ ਸਾਡੇ ਦੇਸ਼ ਦਾ ਇੱਕ ਪਵਿੱਤਰ ਅਤੇ ਪ੍ਰਸਿੱਧ ਤਿਉਹਾਰ ਹੈ।
2. ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ।
3. ਇਹ ਹਰ ਸਾਲ ਦੁਸਹਿਰੇ ਤੋਂ ਵੀਹ ਦਿਨ ਬਾਦ ਮਨਾਇਆ ਜਾਂਦਾ ਹੈ।
4. ਦੀਵਾਲੀ ਦੇ ਸਮੇਂ ਲੋਕ ਘਰਾਂ ਦੀ ਖ਼ੂਬ ਸਫ਼ਾਈ ਕਰਦੇ ਹਨ।
5. ਸਮਝਿਆ ਜਾਂਦਾ ਹੈ ਕਿ ਇਸ ਦਿਨ ਧਨ ਲਕਸ਼ਮੀ ਘਰਾਂ ਵਿੱਚ ਆਉਂਦੀ ਹੈ।
6. ਲੋਕ ਇਸ ਦਿਨ ਲਕਸ਼ਮੀ ਦੀ ਪੂਜਾ ਕਰਦੇ ਹਨ।
7. ਲੋਕ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਘਰੀਂ ਫਲ ਅਤੇ ਮਠਿਆਈ ਭੇਜਦੇ ਹਨ।
8. ਬੱਚੇ ਰੰਗ-ਬਰੰਗੇ ਨਵੇਂ ਕੱਪੜੇ ਪਹਿਨਦੇ ਹਨ।
9. ਰਾਤ ਦੇ ਸਮੇਂ ਦੀਪਮਾਲਾ ਕੀਤੀ ਜਾਂਦੀ ਹੈ।
10. ਹਿੰਦੂ ਲੋਕ ਇਸ ਤਿਉਹਾਰ ਨੂੰ ਸ੍ਰੀ ਰਾਮ ਚੰਦਰ ਜੀ ਦੇ ਲੰਕਾ ਜਿੱਤਣ ਤੋਂ ਬਾਅਦ ਵਾਪਸ ਅਯੁੱਧਿਆ ਆਉਣ ਦੀ ਖ਼ੁਸ਼ੀ ਵਿੱਚ ਮਨਾਉਂਦੇ ਹਨ।
11. ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਇਸ ਦਿਨ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਅੰਮ੍ਰਿਤਸਰ ਆਏ ਸਨ।
12. ਸਿੱਖ ਇਹ ਤਿਉਹਾਰ ਉਹਨਾਂ ਦੇ ਰਿਹਾ ਹੋ ਕੇ ਆਉਣ ਦੀ ਖ਼ੁਸ਼ੀ ਵਿਚ ਮਨਾਉਂਦੇ ਹਨ।
13. ਆਰੀਆ ਸਮਾਜੀ ਸਵਾਮੀ ਦਯਾ ਨੰਦ ਦੀ ਯਾਦ ਵਿੱਚ ਇਹ ਦਿਨ ਮਨਾਉਂਦੇ ਹਨ।
14. ਕੁਝ ਮੂਰਖ ਲੋਕ ਇਸ ਦਿਨ ਜੂਆ ਖੇਡਦੇ ਤੇ ਸ਼ਰਾਬ ਪੀਂਦੇ ਹਨ, ਜੋ ਬੁਰੀ ਗੱਲ ਹੈ।
15. ਅੰਮ੍ਰਿਤਸਰ ਦੀ ਦੀਵਾਲੀ ਵੇਖਣ ਵਾਲੀ ਹੁੰਦੀ ਹੈ।
16. ਇਸੇ ਲਈ ਤਾਂ ਕਿਹਾ ਗਿਆ ਹੈ –
‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ’।