ਲੇਖ : ਮਾਂ ਦਾ ਕਰਜ਼ਾ
‘ਮਾਂ’ ਇੱਕ ਐਸਾ ਨਾਂ, ਰੱਬ ਤੋਂ ਪਹਿਲਾਂ ਮਾਂ। ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਸਦੇ ਮੂੰਹੋਂ ਇਕੋ ਸ਼ਬਦ ‘ਮਾਂ’ ਨਿਕਲਦਾ ਹੈ। ਜਨਮ ਤੋਂ ਲੈ ਕੇ ਮਰਨ ਤੱਕ ਮਾਂ ਦਾ ਸਹਿਯੋਗ ਅਤਿ ਲੋੜੀਂਦਾ ਹੁੰਦਾ ਹੈ।
ਮਾਂ ਦਾ ਕਰਜ਼ ਬੱਚੇ ਦੇ ਸਿਰ ‘ਤੇ ਹਮੇਸ਼ਾ ਹੁੰਦਾ ਹੈ ਜਿਸ ਨੂੰ ਉਹ ਕਦੇ ਵੀ ਪੂਰਾ ਨਹੀਂ ਕਰ ਸਕਦਾ।
ਪਹਿਲਾਂ ਬੱਚੇ ਨੂੰ ਨੌ ਮਹੀਨੇ ਪਾਲਣ ਦਾ ਕਰਜ਼ਾ।
ਫਿਰ ਆਪਣੇ ਬੱਚੇ ਕਾਰਨ ਝੱਲੀਆਂ ਲੱਖ ਮੁਸੀਬਤਾਂ ਦਾ ਕਰਜ਼ਾ।
ਗਿੱਲੀ ਥਾਂ ਤੇ ਆਪ ਪਈ ਮਾਂ ਬੱਚੇ ਨੂੰ ਸੁੱਕੀ ਥਾਂ ਪਾਉਣ ਦਾ ਕਰਜ਼ਾ।
ਆਪ ਧੁੱਪ ਵਿੱਚ ਸੜ ਕੇ ਆਪਣੇ ਬੱਚੇ ਨੂੰ ਛਾਂ ਵਿੱਚ ਪਾਲਣ ਦਾ ਕਰਜ਼ਾ।
ਆਪ ਭੁੱਖੇ ਰਹਿ ਕੇ ਆਪਣੇ ਬੱਚੇ ਦਾ ਪੇਟ ਭਰਨ ਦਾ ਕਰਜ਼ਾ।
ਮਾਂ ਨੇ ਆਪਣੇ ਬੱਚੇ ਤੇ ਆਈ ਹਰ ਮੁਸੀਬਤ ਦਾ ਸਾਹਮਣਾ ਆਪ ਕੀਤਾ ਹੈ। ਮਾਂ ਆਪਣੇ ਬੱਚੇ ਦਾ ਸੁੱਖ ਮੰਗਦੀ ਹੈ। ਆਪਣੇ ਬੱਚੇ ਨੂੰ ਦੁਖੀ ਦੇਖ ਕੇ ਉਹ ਆਪ ਵੀ ਦੁਖੀ ਹੋ ਜਾਂਦੀ ਹੈ।
ਕਿਸੇ ਨੇ ਸੱਚ ਹੀ ਕਿਹਾ ਹੈ, “ਦੁਨੀਆਂ ਤੇ ਮਾਂ ਦਾ ਕੋਈ ਦੇਣਾ ਨਹੀਂ ਦੇ ਸਕਿਆ।”
ਮਾਂ ਸਾਡੇ ਲਈ ਸਵਰਗਾਂ ਦੀ ਪੌੜੀ ਹੈ ਜਿਸ ਦੀ ਸੇਵਾ ਨਾਲ ਅਸੀਂ ਰੱਬ ਨੂੰ ਪ੍ਰਾਪਤ ਕਰ ਲੈਂਦੇ ਹਾਂ।
ਮਾਂ ਦਾ ਸਥਾਨ ਸਭ ਤੋਂ ਉਤਮ ਹੁੰਦਾ ਹੈ।
ਮਾਂ ਸਾਡੀ ਹਰ ਇੱਛਾ, ਬਿਨਾਂ ਕੋਈ ਸ਼ਿਕਾਇਤ ਕੀਤੇ ਪੂਰੀ ਕਰਦੀ ਹੈ।
ਮਾਂ ਸਾਨੂੰ ਜੀਵਨ ਜੀਊਣ ਦੀ ਸਮਝ ਦਿੰਦੀ ਹੈ। ਚੰਗੇ ਅਤੇ ਬੁਰੇ ਦੀ ਸਮਝ ਦਿੰਦੀ ਹੈ। ਉਹ ਸਾਡਾ ਹੱਥ ਫੜ ਕੇ ਸਾਨੂੰ ਕੁਰਾਹੇ ਰਸਤੇ ਤੋਂ ਰਾਹੇ ਪਾਉਂਦੀ ਹੈ। ਸਾਨੂੰ ਸਹੀ ਰਸਤਾ ਦਿਖਾਉਂਦੀ ਹੈ।
ਅੰਤ ਮਾਂ ਦੀ ਸਿਫ਼ਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ:
ਮਾਏ ਤੇਰੇ ਚਰਨਾਂ ਵਿੱਚ ਰੱਬ ਵੱਸਦਾ,
ਤੈਥੋਂ ਇੱਕ ਪਲ ਦੂਰ ਨਾ ਜਾਵਾਂ।