ਲਾਲਸਾ ਦੀ ਚੱਕੀ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ‘ਲਾਲਸਾ ਦੀ ਚੱਕੀ’ ਕਿਸ ਕਿਸਮ ਦੀ ਕਥਾ ਹੈ?
ਉੱਤਰ – ਨੀਤੀ – ਕਥਾ
ਪ੍ਰਸ਼ਨ 2 . ਇਕ ਬੰਦਾ / ਇਕ ਬੁੱਢਾ / ਇਕ ਸਾਧੂ ਕਿਸ ਕਹਾਣੀ ਦੇ ਪਾਤਰ ਹਨ?
ਉੱਤਰ – ਲਾਲਸਾ ਦੀ ਚੱਕੀ
ਪ੍ਰਸ਼ਨ 3 . ‘ਲਾਲਸਾ ਦੀ ਚੱਕੀ’ ਨੀਤੀ – ਕਥਾ ਵਿਚ ਬੰਦਾ ਕਿਹੋ ਜਿਹੇ ਸੁਭਾਅ ਦਾ ਸੀ?
ਉੱਤਰ – ਲਾਲਚੀ
ਪ੍ਰਸ਼ਨ 4 . ‘ਲਾਲਸਾ ਦੀ ਚੱਕੀ’ ਨੀਤੀ – ਕਥਾ ਵਿਚਲੇ ਬੰਦੇ ਨੇ ਸੰਤਾਂ – ਸਾਧਾਂ ਦੀ ਸੇਵਾ ਕਿਉਂ ਸ਼ੁਰੂ ਕੀਤੀ?
ਉੱਤਰ – ਧਨ ਪ੍ਰਾਪਤੀ ਲਈ
ਪ੍ਰਸ਼ਨ 5 . ਸੰਤ ਨੇ ਬੰਦੇ ਨੂੰ ਕਿੰਨੇ ਦੀਵੇ ਦਿੱਤੇ?
ਉੱਤਰ – ਚਾਰ
ਪ੍ਰਸ਼ਨ 6 . ਸੰਤ ਨੇ ਬੰਦੇ ਨੂੰ ਪਹਿਲਾ ਦੀਵਾ ਬਾਲ ਕੇ ਕਿਸ ਦਿਸ਼ਾ ਵੱਲ ਜਾਣ ਲਈ ਕਿਹਾ?
ਉੱਤਰ – ਪੂਰਬ
ਪ੍ਰਸ਼ਨ 7 . ਸੰਤ ਨੇ ਬੰਦੇ ਨੂੰ ਦੂਜਾ ਦੀਵਾ ਬਾਲ ਕੇ ਕਿਸ ਦਿਸ਼ਾ ਵੱਲ ਜਾਣ ਲਈ ਕਿਹਾ?
ਉੱਤਰ – ਪੱਛਮ
ਪ੍ਰਸ਼ਨ 8 . ਸੰਤ ਨੇ ਬੰਦੇ ਨੂੰ ਤੀਜਾ ਦੀਵਾ ਬਾਲ ਕੇ ਕਿਸ ਦਿਸ਼ਾ ਵੱਲ ਜਾਣ ਲਈ ਕਿਹਾ?
ਉੱਤਰ – ਦੱਖਣ
ਪ੍ਰਸ਼ਨ 9 . ਸੰਤ ਨੇ ਬੰਦੇ ਨੂੰ ਕਿਹੜਾ ਦੀਵਾ ਬਾਲਣ ਤੋਂ ਵਰਜਿਆ?
ਉੱਤਰ – ਚੌਥਾ
ਪ੍ਰਸ਼ਨ 10 . ਸੰਤ ਨੇ ਬੰਦੇ ਨੂੰ ਕਿਸ ਦਿਸ਼ਾ ਵੱਲ ਜਾਣ ਤੋਂ ਵਰਜਿਆ?
ਉੱਤਰ – ਉੱਤਰ ਦਿਸ਼ਾ ਵੱਲ
ਪ੍ਰਸ਼ਨ 11 . ਬੰਦੇ ਨੂੰ ਪਹਿਲਾ ਦੀਵਾ ਬਾਲ ਕੇ ਪੂਰਬ ਦਿਸ਼ਾ ਵੱਲ ਜਾਣ ‘ਤੇ ਕੀ ਮਿਲਿਆ?
ਉੱਤਰ – ਪੈਸਿਆਂ ਨਾਲ ਭਰੀ ਗਾਗਰ
ਪ੍ਰਸ਼ਨ 12 . ਬੰਦੇ ਨੂੰ ਦੂਜਾ ਦੀਵਾ ਬਾਲ ਕੇ ਪੱਛਮ ਦਿਸ਼ਾ ਵੱਲ ਜਾਣ ‘ਤੇ ਕੀ ਮਿਲਿਆ?
ਉੱਤਰ – ਮੋਹਰਾਂ ਨਾਲ ਭਰਿਆ ਘੜਾ
ਪ੍ਰਸ਼ਨ 13 . ਬੰਦੇ ਨੂੰ ਤੀਜਾ ਦੀਵਾ ਬਾਲ ਕੇ ਦੱਖਣ ਦਿਸ਼ਾ ਵੱਲ ਜਾਣ ‘ਤੇ ਕਾਹਦੇ ਨਾਲ ਭਰੀਆਂ ਦੋ ਪੇਟੀਆਂ ਮਿਲੀਆਂ?
ਉੱਤਰ – ਹੀਰੇ – ਮੋਤੀਆਂ ਨਾਲ
ਪ੍ਰਸ਼ਨ 14 . ਚੌਥਾ ਦੀਵਾ ਬਾਲ ਕੇ ਉੱਤਰ ਦਿਸ਼ਾ ਵੱਲ ਜਾਣ ‘ਤੇ ਬੰਦਾ ਕਿੱਥੇ ਪੁੱਜਾ?
ਉੱਤਰ – ਇਕ ਮਹਿਲ ਵਿਚ
ਪ੍ਰਸ਼ਨ 15 . ਇਕ ਕਮਰੇ ਵਿਚ ਚੱਕੀ ਕੌਣ ਚਲਾ ਰਿਹਾ ਸੀ?
ਉੱਤਰ – ਇਕ ਬੁੱਢਾ
ਪ੍ਰਸ਼ਨ 16 . ਬੁੱਢੇ ਨੇ ਬੰਦੇ ਨੂੰ ਕਿਸ ਕੰਮ ਲਾ ਦਿੱਤਾ?
ਉੱਤਰ – ਚੱਕੀ ਚਲਾਉਣ
ਪ੍ਰਸ਼ਨ 17 . ਚੱਕੀ ਚਲਾਉਣੀ ਬੰਦ ਕਰਨ ਨਾਲ ਮਹੱਲ ਨੂੰ ਕੀ ਹੋਣਾ ਸੀ?
ਉੱਤਰ – ਬੰਦਿਆਂ ਉੱਪਰ ਡਿੱਗ ਪੈਣਾ ਸੀ
ਪ੍ਰਸ਼ਨ 18 . ਬੁੱਢੇ ਨੇ ਕਿਉਂ ਸੰਤਾਂ ਦੀ ਗੱਲ ਨਹੀਂ ਸੀ ਮੰਨੀ?
ਉੱਤਰ – ਲਾਲਚ ਕਾਰਨ
ਪ੍ਰਸ਼ਨ 19 . ਬੁੱਢੇ ਨੂੰ ਚੱਕੀ ਚਲਾਉਂਦਿਆਂ ਕਿੰਨਾ ਸਮਾਂ ਬੀਤ ਗਿਆ ਸੀ?
ਉੱਤਰ – ਸਾਰੀ ਜੁਆਨੀ
ਪ੍ਰਸ਼ਨ 20 . ਬੰਦੇ ਦਾ ਚੱਕੀ ਚਲਾਉਣ ਤੋਂ ਛੁਟਕਾਰਾ ਕਿਵੇਂ ਹੋਣਾ ਸੀ?
ਉੱਤਰ – ਕਿਸੇ ਹੋਰ ਲਾਲਚੀ ਬੰਦੇ ਦੇ ਆਉਣ ਨਾਲ
ਪ੍ਰਸ਼ਨ 21 . ਬੁੱਢੇ ਨੇ ਅੰਤ ਵਿਚ ਸਭ ਲੋਕਾਂ ਨੂੰ ਉੱਚੀ – ਉੱਚੀ ਬੋਲ ਕੇ ਕੀ ਦੱਸਣ ਲਈ ਕਿਹਾ?
ਉੱਤਰ – ‘ਲਾਲਚ ਬੁਰੀ ਬਲਾ ਹੈ’