ਰੇਲਵੇ ਸੇਵਾਵਾਂ ਨਾਲ ਸੰਬੰਧਿਤ ਵਾਕ
1 . Beware of pick – pockets.
ਜੇਬ ਕਤਰਿਆਂ ਤੋਂ ਸਾਵਧਾਨ ਰਹੋ।
2 . Waiting room for the 2nd class passengers is on the first floor.
ਦੂਸਰੇ ਦਰਜੇ ਦੇ ਮੁਸਾਫ਼ਰਾਂ ਲਈ ਉਡੀਕ – ਘਰ ਪਹਿਲੀ ਮੰਜ਼ਿਲ ‘ਤੇ ਹੈ।
3 . Railway is a public property, help maintain it.
ਰੇਲ ਜਨ – ਸੰਪੱਤੀ ਹੈ, ਇਸ ਦੀ ਸੰਭਾਲ ਵਿਚ ਮੱਦਦ ਕਰੋ।
4 . Passengers travelling without ticket will be charged 10 times.
ਬੇ – ਟਿਕਟ ਮੁਸਾਫ਼ਰਾਂ ਪਾਸੋਂ ਦਸ – ਗੁਣਾਂ ਭਾੜਾ ਵਸੂਲਿਆ ਜਾਵੇਗਾ।
5 . A proper queue helps early disposal.
ਲਾਈਨ ਵਿਚ ਲੱਗਣ ਨਾਲ ਜਲਦੀ ਨਿਪਟਾਰਾ ਹੁੰਦਾ ਹੈ।
6 . Smoking is injurious to health.
ਸਿਗਰਟ – ਬੀੜੀ ਪੀਣਾ ਸਿਹਤ ਲਈ ਹਾਨੀਕਾਰਕ ਹੈ।
7 . Berths/Seats are reserved here.
ਸੌਣ ਵਾਲੀਆਂ/ਬਹਿਣ ਵਾਲੀਆਂ ਸੀਟਾਂ ਇੱਥੇ ਰਾਖਵੀਆਂ ਹੁੰਦੀਆਂ ਹਨ।
8 . In case of emergency pull chain.
ਸੰਕਟ ਸਮੇਂ ਜ਼ੰਜੀਰ ਖਿੱਚੋ।
9 . Retiring rooms are booked at windows no. 10.
ਬਿਸ਼ਰਾਮ – ਕਮਰੇ ਖਿੜਕੀ ਨੰ : 10 ‘ਤੇ ਬੁੱਕ ਕੀਤੇ ਜਾਂਦੇ ਹਨ।
10 . Platform tickets and railway time table are available here.
ਪਲੇਟਫ਼ਾਰਮ ਟਿਕਟ ਅਤੇ ਰੇਲਵੇ ਸਮਾਂ – ਸਾਰਣੀ ਇੱਥੇ ਮਿਲਦੇ ਹਨ।
11 . The ticket office remains open day and night.
ਟਿਕਟ ਘਰ ਦਿਨ – ਰਾਤ ਖੁੱਲ੍ਹਾ ਰਹਿੰਦਾ ਹੈ।
12 . Crossing the railway track is prohibited.
ਰੇਲ ਦੀ ਪਟੜੀ ਤੋਂ ਲੰਘਣਾ ਮਨ੍ਹਾ ਹੈ।
13 . Caution, railway crossing is ahead.
ਸਾਵਧਾਨ, ਅੱਗੇ ਰਾਹ ਵਿੱਚ ਰੇਲ – ਪਟੜੀ ਹੈ।
14 . Do not catch or jump from the running train.
ਚਲਦੀ ਗੱਡੀ ਉੱਤੇ ਚੜ੍ਹਨ ਜਾਂ ਉਤਰਨ ਦੀ ਗ਼ਲਤੀ ਨਾ ਕਰੋ।
15 . Spitting is prohibited on the platform.
ਪਲੇਟਫਾਰਮ ਉੱਤੇ ਥੁੱਕਣਾ ਮਨ੍ਹਾ ਹੈ।