ਰਾਮਾਨੰਦੀ ਵੈਰਾਗੀਆਂ ਦੇ ਵਿਸ਼ਵਾਸ


ਪ੍ਰਸ਼ਨ. ਰਾਮਾਨੰਦੀ ਵੈਰਾਗੀਆਂ ਦੇ ਵਿਸ਼ਵਾਸਾਂ ਅਤੇ ਵਿਵਹਾਰਾਂ ਬਾਰੇ ਦੱਸੋ।

ਉਤੱਰ : ਉਤੱਰੀ ਭਾਰਤ ਵਿੱਚ ਚੌਦ੍ਰਵੀਂ ਸਦੀ ਵਿੱਚ ਭਗਤੀ ਅੰਦੋਲਨ ਦੇ ਮੁੱਖ ਨੇਤਾ ਰਾਮਾਨੰਦ ਸਨ। ਉਹਨਾਂ ਦੇ ਅਨੁਯਾਈ ਵੈਰਾਗੀ ਅਖਵਾਉਂਦੇ ਸਨ। ਰਾਮਾਨੰਦ ਨੇ ਭਾਵੇਂ ਮੂਰਤੀ ਪੂਜਾ ਦਾ ਵਿਰੋਧ ਨਹੀਂ ਕੀਤਾ ਪਰ ਉਹ ਵੈਸ਼ਨਵ ਭਗਤੀ ਦੇ ਸਭ ਆਗੂਆਂ ਨਾਲੋਂ ਵਧੇਰੇ ਉਦਾਰ ਵਿਚਾਰਾਂ ਦੇ ਸਨ। ਉਹਨਾਂ ਦੇ ਅਨੁਯਾਈ ਸਾਰੀਆਂ ਜਾਤੀਆਂ ਦੇ ਸਨ ਅਤੇ ਉਹਨਾਂ ਨੇ ਸਭ ਨੂੰ ਇੱਕ ਥਾਂ ਬੈਠ ਕੇ ਭੋਜਨ ਛੱਕਣ ਲਈ ਉਤਸ਼ਾਹਤ ਕੀਤਾ ਸੀ। ਉਹਨਾਂ ਦੇ ਅਨੁਯਾਈਆਂ ਨੂੰ ‘ਅਵਧੂਤ’ ਭਾਵ ਬੰਧਨਾਂ ਤੋਂ ਮੁਕਤ ਸ਼ਾਇਦ ਇਸੇ ਲਈ ਕਿਹਾ ਜਾਂਦਾ ਸੀ। ਉਹਨਾਂ ਨੇ ਆਪਣੇ ਵਚਨਾਂ ਲਈ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ। ਉਹਨਾਂ ਦੇ ਅਨੁਯਾਈਆਂ ਵਿੱਚ ਮੱਠਾਂ ਦੇ ਨਾਲ ਪਾਠਸ਼ਾਲਾਵਾਂ ਤੇ ਗਊਸ਼ਾਲਾਵਾਂ ਸੰਬੰਧਤ ਸਨ। ਉਹਨਾਂ ਦੇ ਅਨੁਯਾਈ ਸਵੇਰੇ ਉੱਠ ਕੇ ਇਸ਼ਨਾਨ ਕਰ ਕੇ ਪੂਜਾ ਪਾਠ ਕਰਦੇ ਸਨ। ਮੱਠਾਂ ਦੇ ਨਿਯਮ ਬਹੁਤ ਕਠੋਰ ਸਨ। ਵੈਰਾਗੀ ਮੱਠਾਂ ਵਿੱਚ ਇਕ ਵਾਰ ਦੁਪਹਿਰ ਨੂੰ ਖਾਣਾ ਖਾਂਦੇ, ਧਾਰਮਿਕ ਪੁਸਤਕਾਂ ਪੜ੍ਹਦੇ ਅਤੇ ਧਾਰਮਿਕ ਕਥਾ ਸੁਣਦੇ ਸਨ। ਉੱਤਰੀ ਭਾਰਤ ਵਿੱਚ ਇਹਨਾਂ ਵੈਰਾਗੀਆਂ ਨੇ ਕਈ ਮੱਠਾਂ ਦੀ ਸਥਾਪਨਾ ਕੀਤੀ। ਕੁੱਝ ਵੈਰਾਗੀ ਥਾਂ-ਥਾਂ ਤੇ ਘੁੰਮ ਕੇ ਵੈਸ਼ਨਵ ਭਗਤੀ ਦਾ ਵੀ ਪ੍ਰਚਾਰ ਕਰਦੇ ਸਨ।


प्रश्न. रामानंदी वैरागियों की मान्यताओं और प्रथाओं की व्याख्या करें।

उत्तर: रामानंद चौदहवीं शताब्दी में उत्तर भारत में भक्ति आंदोलन के प्रमुख नेता थे। उनके अनुयायियों को वैरागी कहा जाता था। हालाँकि रामानंद ने मूर्तिपूजा का विरोध नहीं किया, फिर भी वे वैष्णव भक्ति के सभी नेताओं की तुलना में अधिक उदार थे। उनके अनुयायी सभी जातियों से थे और उन्होंने सभी को बैठकर भोजन का आनंद लेने के लिए प्रोत्साहित किया। शायद इसीलिए उनके अनुयायियों को ‘अवधूत’ अर्थात बंधनों से मुक्त कहा जाता था। वे अपने भाषणों के लिए हिन्दी भाषा का प्रयोग करते थे। पाठशालाएँ और गौशालाएँ उनके अनुयायियों के बीच मठों से जुड़ी थीं। उनके अनुयायी सुबह उठकर स्नान करते थे और पूजा करते थे। मठों के नियम बहुत सख्त थे।  तपस्वी मठों में दोपहर में एक समय भोजन करते थे, धार्मिक पुस्तकें पढ़ते थे और धार्मिक कहानियाँ सुनते थे। इन तपस्वियों ने उत्तर भारत में अनेक मठों की स्थापना की। कुछ तपस्वियों ने भी जगह-जगह यात्रा की और वैष्णव भक्ति का प्रचार किया।


Question. Explain the beliefs and practices of Ramanandi Vairagis.

Answer: Ramananda was a prominent leader of the Bhakti movement in North India in the fourteenth century. His followers were called Vairagi. Although Ramananda did not oppose idol worship, he was more liberal than all the leaders of Vaishnavism. His followers were from all castes and he encouraged everyone to sit and enjoy the meal. Perhaps that is why his followers were called ‘Avadhut’ i.e. free from bondage. He used the Hindi language for his speeches. Schools and cowshed were attached to monasteries among his followers.  His followers used to wake up in the morning, take baths, and worship. The rules of the monasteries were very strict. The ascetics used to have lunch in the monasteries once in the afternoon, read religious books, and listen to religious stories. These ascetics established many monasteries in North India. Some ascetics also traveled from place to place and propagated Vaishnava devotion.