CBSEEducationਅਨੁਵਾਦ (Translation)ਰਸ/रस

ਰਸ ਕੀ ਹੁੰਦਾ ਹੈ?

ਰਸ

ਅਰਥ ਅਤੇ ਪਰਿਭਾਸ਼ਾ : ਰਸ ਸ਼ਬਦ ਦਾ ਸਧਾਰਨ ਅਰਥ ‘ਤਰਲ ਪਦਾਰਥ ‘ ਹੁੰਦਾ ਹੈ; ਜਿਵੇਂ ਗੰਨੇ ਦਾ ਰਸ, ਫੁੱਲਾਂ ਦਾ ਰਸ, ਨਿੰਬੂ ਦਾ ਰਸ ਆਦਿ। ਪਰ ਸਾਹਿਤ ਵਿੱਚ, ਮੁੱਖ ਤੌਰ ’ਤੇ ਕਵਿਤਾ ਵਿੱਚ ‘ਰਸ’ ਦਾ ਅਰਥ ਹੈ— ‘ਸੁਹਜਮਈ ਅਨੰਦ’। ਅਜਿਹਾ ਸੁਹਜਮਈ ਅਨੰਦ, ਜਿਸ ਨੂੰ ਸੁਹਜ-ਰਸੀਏ ਪਾਠਕ ਤੇ ਦਰਸ਼ਕ ਜਜ਼ਬਿਆਂ ਦੇ ਆਵੇਸ਼ ਵਿੱਚ ਮਾਣਦੇ ਹਨ ਤੇ ਉਸ ਵਿੱਚ ਅਭੇਦ ਹੋ ਕੇ ਪਲ-ਛਿਣ ਲਈ ਝੂਮਦੇ ਤੇ ਸਰੂਰੇ ਜਾਂਦੇ ਹਨ। ਇੰਜ ‘ਰਸ’ ਤੋਂ ਭਾਵ ਸਾਹਿਤਕ ਅਨੰਦ ਹੈ ਜਿਸ ਦਾ ਅਧਾਰ ਸਾਹਿਤ ਰਚਨਾ ਹੁੰਦੀ ਹੈ।

रस का अर्थ एवं परिभाषा: रस शब्द का सरल अर्थ है ‘तरल पदार्थ’; जैसे गन्ने का रस, फूलों का रस, नीबू का रस आदि। लेकिन साहित्य में, मुख्यतः काव्य में, ‘रस’ का अर्थ है – ‘सौन्दर्यात्मक आनन्द’। ऐसा सौन्दर्यपरक आनंद, जिसका पाठक और दर्शक भावनाओं के उफान में आनंद लेते हैं और उसमें विलीन हो जाते हैं और झूमकर एक क्षण के लिए सुरूर में चले जाते हैं। इस प्रकार ‘रस’ का अर्थ है साहित्यिक आनंद, जो साहित्यिक सृजन पर आधारित है।


‘ਰਸ’ ਦੀ ਪਰਿਭਾਸ਼ਾ ਪੇਸ਼ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਾਵਿ-ਸਾਹਿਤ ਦੇ ਪੜ੍ਹਨ-ਸੁਣਨ ਤੋਂ ਜਾਂ ਫਿਰ ਨਾਟਕ, ਡਰਾਮਾ ਵੇਖਣ ਤੋਂ ਪਾਠਕਾਂ, ਸਰੋਤਿਆਂ ਜਾਂ ਦਰਸ਼ਕਾਂ ਨੂੰ ਟੁੰਬਣ ਵਾਲਾ ਤੇ ਹਿਲੋਰਾ ਦੇਣ ਵਾਲਾ ਜੋ ਵੀ ਸੁਹਜ-ਸੁਆਦ ਮਹਿਸੂਸ ਹੁੰਦਾ ਹੈ, ਉਹੋ ‘ਰਸ’ ਹੈ। ਜਾਂ ਫਿਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਹਿਤ-ਰਚਨਾਵਾਂ ਦੀ ਸੁਹਜ-ਸ਼ੈਲੀ ਅਤੇ ਨਾਟਕਾਂ ਦੀ ਐਕਟਿੰਗ ਤੋਂ ਪਾਠਕਾਂ ਤੇ ਦਰਸ਼ਕਾਂ ਦੇ ਮਨ ਵਿੱਚ ਜਿਹੜਾ ਮਨੁੱਖੀ ਕਿਸਮ ਦਾ ਪਰਮ-ਅਨੰਦ ਛਾ ਜਾਂਦਾ ਹੈ, ਉਸੇ ਦਾ ਨਾਂ ‘ਰਸ’ ਹੈ।

ਸੰਸਕ੍ਰਿਤ ਦੇ ਵਾਕਾਂਸ਼ “ਰਸਯਤੇ ਆਸ੍ਵਾਦਯੇਹ ਅਸੌ ਇਤੀ ਰਸ” ਦਾ ਵੀ ਇਹੋ ਅਰਥ ਹੈ ਕਿ ਜਿਸ ਤੋਂ ਕੋਈ ਸਵਾਦ ਪ੍ਰਾਪਤ ਹੋਵੇ ਉਹ ਰਸ ਹੈ।

‘रस’ की परिभाषा प्रस्तुत करने से पहले यह जानना जरूरी है कि कविता पढ़ने-सुनने से या नाटक देखने से पाठकों, श्रोताओं या दर्शकों को जो भी सौंदर्यात्मक स्वाद महसूस होता है, वही ‘रस’ है। या यह भी कहा जा सकता है कि साहित्यिक कृतियों की सौन्दर्यात्मक शैली और नाटकों के अभिनय से पाठकों और दर्शकों के मन में जो मानवीय किस्म का परम आनन्द व्याप्त होता है, उसे ‘रस’ कहा जाता है।

रस्यते आस्वाद्यते इति रसः“।

अर्थात जिसका आस्वादन किया जाए, सराहकर चखा जाए,वही रस कहा जाता है। जिस प्रकार लजीज भोजन से जीभ और मन को तृप्ति मिलती है। ठीक उसी प्रकार से मधुर काव्य का रसास्वादन करने से हृदय को आनंद मिलता है।
यह आनंद अलौकिक और अकथनीय होता है। इसी साहित्यिक आनंद का नाम रस है।


ਰਸ ਦਾ ਮੋਢੀ : ਭਾਰਤੀ ਕਾਵਿ-ਸ਼ਾਸਤਰ ਵਿੱਚ ਆਚਾਰੀਆ ਭਰਤ ਮੁਨੀ ਅਜਿਹੇ ਪਹਿਲੇ ਵਿਦਵਾਨ ਹੋਏ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰਸ ਦੇ ਸੰਕਲਪ ਬਾਰੇ ਚਾਨਣਾ ਪਾਇਆ ਹੈ। ਜੋ ਕਿ ਉਨ੍ਹਾਂ ਦੇ ਆਪਣੇ ਗ੍ਰੰਥ ‘ਨਾਟਯ ਸ਼ਾਸਤਰ’ ਵਿੱਚ ਮੌਜੂਦ ਹੈ। ਰਸ ਦਾ ਸੁਭਾਅ ਹਮੇਸ਼ਾ ਸੁਆਦ ਤੇ ਅਨੰਦ ਦੇਣ ਵਾਲਾ ਹੁੰਦਾ ਹੈ। ਇਸੇ ਕਰਕੇ ਭਿਆਨਕ, ਕਰੁਣਾ ਤੇ ਰੌਦਰ ਵਰਗੇ ਰਸ ਵੀ ਸੁਆਦਮਈ ਅਨੁਭਵ ਕਰਾਉਂਦੇ ਹਨ। ਗ੍ਰੀਕ ਵਿਚ ਦੁਖਾਂਤ ਡਰਾਮੇ ਇਸੇ ਲਈ ਹਰਮਨ-ਪਿਆਰੇ ਹਨ। ਅੰਗਰੇਜ਼ੀ ਕਵੀ ਸ਼ੈਲੇ ਦਾ ਵਿਚਾਰ ਹੈ ਕਿ ਸਭ ਤੋਂ ਮਧੁਰ ਤੇ ਮਿੱਠੇ ਉਹੋ ਗੀਤ ਹੁੰਦੇ ਹਨ ਜੋ ਸਭ ਤੋਂ ਵੱਧ ਗ਼ਮਗੀਨ ਤੇ ਉਦਾਸ ਹੁੰਦੇ ਹਨ।

रस के प्रणेता : भारतीय काव्यशास्त्र में आचार्य भरत मुनि पहले विद्वान हैं जिन्होंने सबसे पहले रस की अवधारणा पर प्रकाश डाला। जो उनकी अपनी पुस्तक ‘नाट्य शास्त्र’ में मौजूद है। रस का स्वभाव सदैव आनंद देने वाला है। इसीलिए भयानक, करुणा एवं रौद्र जैसे रस भी अनोखा अनुभव देते हैं। इसीलिए यूनानी सभ्यता में दुखांत वाले ड्रामे इतने लोकप्रिय हैं। अंग्रेजी कवि शैले का मानना है कि सबसे मधुर और मीठे गीत वे हैं जो सबसे अधिक गमगीन और दुखद होते हैं।


ਰਸ ਦੀ ਪ੍ਰਕਿਰਿਆ : ਰਸ ਦਾ ਸਬੰਧ ਸਾਡੇ ਮਨ ਨਾਲ ਹੈ। ਉਸ ਲਈ ਇਹ ਇੱਕ ਮਨੋਵਿਗਿਆਨਕ ਸਚਾਈ ਹੈ। ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਜਜ਼ਬਾਤ, ਹਾਵ-ਭਾਵ, ਵਿਚਾਰ ਨਿਵਾਸ ਕਰਦੇ ਹਨ। ਇਹ ਜਜ਼ਬਾਤ ਹੀ ਭਾਵ ਮਨੋਭਾਵ ਹੁੰਦੇ ਹਨ। ਸਾਹਿਤਕ ਵਾਤਾਵਰਨ ਜਾਂ ਕਿਸੇ ਹੋਰ ਉਕਸਾਊ ਕਾਰਨਾਂ ਕਰਕੇ ਸਾਡੇ ਮਨ ਦੇ ਅੰਦਰੂਨੀ ਜਜ਼ਬੇ ਹਲੂਣੇ ਜਾਂਦੇ ਹਨ, ਤਾਂ ਇਹ ਉਤੇਜਿਤ ਹੋ ਕੇ ਸਾਡੇ ਦਿਲਾਂ ‘ਤੇ ਛਾ ਜਾਂਦੇ ਹਨ, ਤਾਂ ਫਿਰ ਅਸੀਂ ਬਾਕੀ ਸਾਰਾ ਕੁਝ ਭੁਲਾ ਕੇ ਜਾਗੇ ਹੋਏ ਜਜ਼ਬਿਆਂ ਨਾਲ ਇਕਮਿਕ ਹੋ ਕੇ ਸੁਹਜ-ਸੁਆਦ ਮਾਣਦੇ ਹਾਂ। ਇਹੋ ਹੀ ‘ਰਸ’ ਹੈ। ਇਸ ਨੂੰ ਹੋਰ ਸਪਸ਼ਟ ਕਰਨ ਲਈ ਉਦਾਹਰਨ ਦਿੱਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਵੱਖ-ਵੱਖ ਮਨ-ਪਸੰਦ ਭੋਜਨ ਖਾ ਕੇ ਸਵਾਦ ਮਾਣਦੇ ਹਾਂ, ਇਸੇ ਤਰ੍ਹਾਂ ਸਾਹਿਤ ਵਿੱਚੋਂ ਅਨੰਦ ਮਿਲਦਾ ਹੈ।

रस की प्रक्रिया : रस का संबंध हमारे मन से है। उस के लिए यह एक मनोवैज्ञानिक सत्य है। हमारे मन में विभिन्न भावनाएँ, भाव एवं विचार निवास करते हैं। ये भावनाएँ ही मनोदशाएँ हैं। जब हमारे मन की आंतरिक भावनाएं किसी साहित्यिक वातावरण या किसी अन्य प्रेरक कारण से उत्तेजित हो जाती हैं और हमारे दिलों पर हावी हो जाती हैं, तब हम सब कुछ भूल जाते हैं और सौंदर्य स्वाद का आनंद लेने के लिए जागृत भावनाओं के साथ एकजुट हो जाते हैं। यही ‘रस’ है। इसे और अधिक स्पष्ट करने के लिए एक उदाहरण दिया गया है कि जिस प्रकार हमें अपने पसंदीदा विभिन्न खाद्य पदार्थ खाने से आनंद मिलता है, उसी प्रकार हमें साहित्य से भी आनंद मिलता है।


ਰਸ ਦੀ ਸਮੱਗਰੀ : ਰਸ ਨੂੰ ਸਮਝਣ ਲਈ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਕਲਾ-ਸਮਗੱਰੀ ਦਾ ਵਰਨਣ ਕੀਤਾ ਹੈ।

ਇੱਕ ਹੈ ਕਾਰਨ

ਦੂਜਾ ਹੈ ਕਾਰਕ

ਤੇ

ਤੀਜਾ ਹੈ ਸਹਿਕਾਰੀ ਕਾਰਨ।

ਜਿਨ੍ਹਾਂ ਵਸਤੂਆਂ, ਵਿਸ਼ਿਆਂ, ਘਟਨਾਵਾਂ ਜਾਂ ਦ੍ਰਿਸ਼ਾਂ ਦੇ ਵਰਨਣ ਨਾਲ ਪਿਆਰ ਵਰਗੇ ਸਥਾਈ ਭਾਵ ਉਜਾਗਰ ਹੋਣ, ਉਹ ਕਾਰਨ ਹੁੰਦੇ ਹਨ। ਪ੍ਰੋ. ਮੋਹਨ ਸਿੰਘ ਲਿਖਦੇ ਹਨ :

ਡੂੰਘੀ ਆਥਣ ਹੋ ਗਈ ਮਾਹੀਆ ਲੱਥੀ ਸੰਝ ਚੁਫੇਰ ਵੇ

ਵਿਚ ਪੱਛਮ ਦੇ ਸੂਹੀ ਲਾਂਗੜ ਸੂਰਜ ਦਿੱਤੀ ਖਲੇਰ ਵੇ

ਲੋਪ ਹੋ ਗਈ ਚਾਨਣ ਦੀ ਸੱਗੀ ਸੰਘਣਾ ਹੋਇਆ ਹਨੇਰ ਵੇ

ਇਤਨੀ ਵੀ ਕੀ ਦੇਰੀ ਮਾਹੀਆ ਇਤਨੀ ਵੀ ਕੀ ਦੇਰ।

रस की सामग्री : रस को समझने के लिए विद्वानों ने तीन प्रकार की कला-सामग्री का वर्णन किया है।

एक है कारण

दूसरा है कारक

और

तीसरा है सहकारी कारण।

जिन वस्तुओं, विषयों, घटनाओं या दृश्यों का वर्णन करते हुए प्रेम जैसे स्थायी भाव उत्पन्न होते हैं, वे कारण होते हैं। प्रो. मोहन सिंह लिखते हैं:

डुंगी आथण हो गई माहिया लत्थी संझ चुफेर वे

विच पच्छम दे सूही लांगड़ सूरज दित्ती खलेर वे

लोप हो गई चानण दी सग्गी संघणा होया हनेर वे

इतनी वी की देरी माहिया इतनी वी की देर।


ਇਸ ਕਵਿਤਾ ਵਿੱਚ ਕਾਰਨ ਕੁਦਰਤੀ ਦ੍ਰਿਸ਼ ਹਨ ; ਜਿਵੇਂ ਡੂੰਘੀ ਆਥਣ, ਸੰਝ ਦੀ ਵੇਲਾ, ਪੱਛਮ ਦੀ ਲਾਲੀ ਆਦਿ। ਇਸ ਕਾਵਿ ਟੋਟੇ ਵਿੱਚ ਨਾਇਕਾ ਦਾ ਪਿਆਰ ਭਾਵ ਰੋਮਾਂਚ, ਅੱਖਾਂ ਵਿਚਲੀ ਚਮਕ, ਬੋਲਾਂ ਵਿੱਚ ਮਸਤੀ ਆਦਿ ਕਾਰਜ ਹੈ ਅਤੇ ਯਾਦ, ਚਿੰਤਾ, ਸ਼ੰਕਾ, ਪਛਤਾਵਾ ਆਦਿ ਸਹਿਕਾਰੀ ਕਾਰਨ ਹਨ।

ਅਜਿਹੀ ਕਲਾ-ਸਮੱਗਰੀ ਨਾਲ ਸਰੋਤੇ ਦੇ ਦਿਲ ਵਿੱਚ ਮੌਜੂਦ ਸਥਾਈ ਭਾਵ ਪ੍ਰੀਤ ਸਰਗਰਮ ਹੋ ਕੇ ਸ਼ਿੰਗਾਰ ਰਸ ਦੀ ਸ਼ਕਲ ਵਿੱਚ ਉਜਾਗਰ ਹੋ ਜਾਂਦਾ ਹੈ। ਇਸੇ ਤਰ੍ਹਾਂ ਬਾਕੀ ਸਾਰੇ ਰਸਾਂ ਦੀ ਕਾਰਨ-ਸਮਗਰੀ ਵੱਖ-ਵੱਖ ਹੁੰਦੀ ਹੈ।

इस कविता में कारण प्राकृतिक दृश्य हैं; जैसे गहरी सांस, संध्या का समय, पश्चिम दिशा में डूबते हुए सूरज की लालिमा आदि। इस कविता में नायिका के प्रेम का अर्थ रोमांच, आंखों में चमक, शब्दों में मस्ती आदि है तथा स्मृतियां (यादें), चिंताएं, संदेह(शक), अफसोस(पछतावा)आदि सहयोगी कारण हैं।

ऐसी कला-सामग्रियों से दर्शकों के हृदय में विद्यमान शाश्वत प्रेम सक्रिय होकर श्रृंगार रस के रूप में प्रकट होता है। इसी प्रकार अन्य सभी रसों की कारण सामग्री एवं प्रकृति भिन्न-भिन्न है।


ਸਥਾਈ ਭਾਵ : ਮਨੁੱਖ ਭਾਵਾਂ ਦਾ ਮੁਜੱਸਮਾ ਹੈ। ਕੋਈ ਵੀ ਮਨੁੱਖ ਭਾਵਾਂ ਤੋਂ ਬਿਨਾਂ ਨਹੀਂ ਹੋ ਸਕਦਾ। ਕੁਝ ਭਾਵ ਅਸਥਾਈ ਹੁੰਦੇ ਹਨ ਜੋ ਟਿਕਦੇ ਨਹੀਂ ; ਜਿਵੇਂ ਚਿੰਤਾ, ਸ਼ੰਕਾ, ਪਛਤਾਵਾ, ਸੰਤਾਪ ਆਦਿ। ਕੁਝ ਭਾਵ ਸਥਾਈ ਹੁੰਦੇ ਹਨ ਜੋ ਪੱਕੇ ਤੌਰ ‘ਤੇ ਸਾਡੇ ਚੇਤਨ ਤੇ ਅਚੇਤਨ ਮਨ ਵਿੱਚ ਮੌਜੂਦ ਰਹਿੰਦੇ ਹਨ। ਆਮ ਹਾਲਤਾਂ ਵਿੱਚ ਇਹ ਸਥਾਈ ਭਾਵ ਸੁਸਤ ਤੇ ਅਣਗੌਲੇ ਹੀ ਪਏ ਰਹਿੰਦੇ ਹਨ ਪਰ ਜਿਉਂ ਹੀ ਕਾਵਿ, ਨਾਟਕ ਦੀ ਸਮੱਗਰੀ ਸਾਹਮਣੇ ਹਾਜ਼ਰ ਹੁੰਦੀ ਹੈ ਤਾਂ ਇਹੋ ਸਥਾਈ ਭਾਵ ਉਜਾਗਰ ਹੋ ਜਾਂਦੇ ਹਨ ਤੇ ‘ਰਸ’ ਦੀ ਸ਼ਕਲ ਵਿੱਚ ਪ੍ਰਗਟ ਹੋ ਜਾਂਦੇ ਹਨ; ਜਿਵੇਂ ਮਿੱਟੀ ਦੇ ਕੱਚੇ-ਕੋਰੇ ਘੜੇ ਵਿੱਚ ਮਟਿਆਲੀ ਮਹਿਕ ਸਦਾ ਮੌਜੂਦ ਰਹਿੰਦੀ ਹੈ ਪਰ ਉਹ ਲੁਕਵੀਂ ਹੈ, ਮਹਿਸੂਸ ਨਹੀਂ ਹੁੰਦੀ ਪਰ ਜਿਉਂ ਉਸ ਕੱਚੇ ਘੜੇ ‘ਤੇ ਪਾਣੀ ਦੀਆਂ ਕੁਝ ਬੂੰਦਾਂ ਹੀ ਪੈਂਦੀਆਂ ਹਨ ਤਾਂ ਘੜੇ ਦੀ ਮਹਿਕ, ਮਹਿਕ ਉੱਠਦੀ ਹੈ। ਇਸੇ ਤਰ੍ਹਾਂ ਮਨੁੱਖ ਦੇ ਦਿਲਾਂ ਵਿੱਚ ਵੀ ਰਸ ਸਥਾਈ ਭਾਵ ਬਿਰਾਜਮਾਨ ਹੁੰਦੇ ਹਨ ਤੇ ਰਸ-ਸਮੱਗਰੀ ਦੇ ਸੁਮੇਲ ਨਾਲ ਉਜਾਗਰ ਹੋ ਕੇ ਉਸ ਦੇ ਦਿਲ ‘ਤੇ ਛਾ ਜਾਂਦੇ ਹਨ ਤੇ ਇਸ ਨਾਲ ਰੂਹ ਨਸ਼ਿਆ ਜਾਂਦੀ ਹੈ। ਇਸ ਤਰ੍ਹਾਂ ਸਥਾਈ ਭਾਵ ਰਸਾਂ ਦੀ ਬੁਨਿਆਦ ਹਨ।

स्थायी भाव : मनुष्य भावनाओं का मुजस्समा (साक्षात दर्शन) है। कोई भी इंसान भावनाओं के बिना नहीं रह सकता। कुछ अर्थ अस्थायी होते हैं जो टिकते नहीं; जैसे चिंता, संदेह, अफसोस, उदासी आदि।

कुछ अर्थ स्थायी होते हैं जो हमारे चेतन और अचेतन मन में स्थायी रूप से विद्यमान रहते हैं। सामान्य परिस्थितियों में ये स्थायी अर्थ सुप्त एवं उपेक्षित रहते हैं, परंतु जैसे ही काव्य एवं नाटक की सामग्री सामने आती है तो ये स्थायी भाव उजागर होकर ‘रस’ के रूप में प्रकट होते हैं; जैसे नए कच्चे मिट्टी के घड़े में मिट्टी की महक हमेशा मौजूद रहती है लेकिन वह छिपी रहती है, महसूस नहीं होती, लेकिन जैसे ही पानी की कुछ बूंदें उस कच्चे घड़े पर पड़ती हैं तो घड़े के भीतर छिपी हुई मिट्टी की महक उठने लगती है। उसी प्रकार मनुष्य के हृदय में भी रस स्थायी रूप से विद्यमान होते हैं और रस-सामग्री के मेल से वे उजागर होकर उसके हृदय पर पड़ते हैं और इससे आत्मा मदमस्त हो जाती है। इस प्रकार स्थायी भाव ही रसों के आधार हैं।



ਸਥਾਈ ਭਾਵ ਗਿਣਤੀ ਵਿੱਚ ਨੌਂ ਹਨ : ਪ੍ਰੀਤ, ਹਾਸਾ, ਸ਼ੌਕ, ਕਰੋਧ, ਉਤਸ਼ਾਹ, ਭੈ, ਘ੍ਰਿਣਾ (ਨਫ਼ਰਤ) ਅਸਚਰਜ ਤੇ ਵੈਰਾਗ। ਇਨ੍ਹਾਂ ਦੇ ਅਧਾਰ ‘ਤੇ ਰਸ ਵੀ ਨੌਂ ਹੀ ਮੰਨੇ ਗਏ ਹਨ; ਜਿਵੇਂ :

स्थायी भाव संख्या में नौ हैं : प्रेम, हँसी, स्नेह, क्रोध, उत्तेजना, भय, घृणा, आश्चर्य और तिरस्कार। इनके आधार पर रस भी नौ माने गये हैं; जैसे :

ਰਸ

ਨੋਟ : ਰਸਾਂ ਦੀ ਗਿਣਤੀ ਬਾਰੇ ਵਿਦਵਾਨਾਂ ਚ ਮਤਭੇਦ ਹਨ ਪਰ ਵਧੇਰੇ ਵਿਦਵਾਨ ਇਨ੍ਹਾਂ ਦੀ ਗਿਣਤੀ ਨੌਂ ਹੀ ਪ੍ਰਵਾਨ ਕਰਦੇ ਹਨ।