‘ਮੈਂ ਪੰਜਾਬੀ’ : ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ 1. ‘ਮੈਂ ਪੰਜਾਬੀ’ ਕਵਿਤਾ ਕਿਸ ਦੀ ਲਿਖੀ ਹੋਈ ਹੈ?
(ੳ) ਭਾਈ ਵੀਰ ਸਿੰਘ
(ਅ) ਧਨੀ ਰਾਮ ਚਾਤ੍ਰਿਕ
(ੲ) ਫ਼ੀਰੋਜ਼ਦੀਨ ਸ਼ਰਫ਼
(ਸ) ਵਿਧਾਤਾ ਸਿੰਘ ਤੀਰ
ਪ੍ਰਸ਼ਨ 2. ਫ਼ੀਰੋਜ਼ਦੀਨ ਸ਼ਰਫ਼ ਦੀ ਕਵਿਤਾ ਦਾ ਕੀ ਨਾਂ ਹੈ?
(ੳ) ਸਮਾਂ
(ਅ) ਵਿਸਾਖੀ ਦਾ ਮੇਲਾ
(ੲ) ਮੈਂ ਪੰਜਾਬੀ
(ਸ) ਮਾਤਾ ਗੁਜਰੀ ਜੀ
ਪ੍ਰਸ਼ਨ 3. ‘ਮੈਂ ਪੰਜਾਬੀ’ ਕਵਿਤਾ ਵਿੱਚ ਕਿਹੜੇ ਪੰਜਾਬੀ ਸ਼ਾਇਰ ਦਾ ਨਾਂ ਆਇਆ ਹੈ?
(ੳ) ਵਾਰਿਸ ਸ਼ਾਹ
(ਅ) ਬੁੱਲ੍ਹੇ ਸ਼ਾਹ
(ੲ) ਫ਼ਰੀਦ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 4. ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਖ਼ੁਦ ਨੂੰ ਕਿਸ ਦਾ ਸੇਵਕ ਦੱਸਦਾ ਹੈ?
(ੳ) ਹਿੰਦੀ ਦਾ
(ਅ) ਪੰਜਾਬੀ ਬੋਲੀ ਦਾ
(ੲ) ਅੰਗਰੇਜ਼ੀ ਦਾ
(ਸ) ਉਰਦੂ ਦਾ
ਪ੍ਰਸ਼ਨ 5. ‘ਮੈਂ ਪੰਜਾਬੀ’ ਕਵਿਤਾ ਅਨੁਸਾਰ ਕਵੀ ਕਿਹੜੀ ਬੋਲੀ ਨਹੀਂ ਜਾਣਦਾ ਹੈ?
(ੳ) ਪੰਜਾਬੀ
(ਅ) ਉਰਦੂ/ਫ਼ਾਰਸੀ
(ੲ) ਸੰਸਕ੍ਰਿਤ
(ਸ) ਅੰਗਰੇਜ਼ੀ
ਪ੍ਰਸ਼ਨ 6. ਕਵੀ ਦੁਆਰਾ ਉਰਦੂ, ਫ਼ਾਰਸੀ, ਅੰਗਰੇਜ਼ੀ ਜਾਣਦਿਆਂ ਵੀ ਉਸ ਦੀ ਪਸੰਦੀਦਾ ਬੋਲੀ ਕਿਹੜੀ ਹੈ?
(ੳ) ਪੰਜਾਬੀ
(ਅ) ਹਿੰਦੀ
(ੲ) ਸੰਸਕ੍ਰਿਤ
(ਸ) ਕੋਈ ਵੀ ਨਹੀਂ।
ਪ੍ਰਸ਼ਨ 7. ਕਵੀ ਫ਼ੀਰੋਜ਼ਦੀਨ ਸ਼ਰਫ਼ ਆਪਣੀ ਕਵਿਤਾ ‘ਮੈਂ ਪੰਜਾਬੀ’ ਵਿੱਚ ਕਿਸ ਚੀਜ਼ ਦੀ ਇੱਛਾ ਕਰਦਾ ਹੈ?
(ੳ) ਮਾਂ-ਬਾਪ ਦੇ ਸਤਿਕਾਰ ਦੀ
(ਅ) ਪੰਜਾਬੀ ਮਾਂ-ਬੋਲੀ ਦੇ ਸਤਿਕਾਰ ਦੀ
(ੲ) ਬਜ਼ੁਰਗਾਂ ਦੇ ਮਾਣ-ਸਨਮਾਨ ਦੀ
(ਸ) ਗੁਰੂਆਂ ਦੇ ਸਨਮਾਨ ਦੀ
ਪ੍ਰਸ਼ਨ 8. ਕਵੀ ਕਿਸ ਨੂੰ ਸੁਹਾਗਣ ਦੀ ਨੱਥ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਸਮਝਦਾ ਹੈ?
(ੳ) ਖ਼ੁਦ ਨੂੰ
(ਅ) ਆਪਣੀ ਪ੍ਰੇਮਿਕਾ ਨੂੰ
(ੲ) ਆਪਣੀ ਰਚਨਾ ਨੂੰ
(ਸ) ਉਪਰੋਕਤ ਸਾਰੇ
ਪ੍ਰਸ਼ਨ 9. ਫ਼ੀਰੋਜ਼ਦੀਨ ਸ਼ਰਫ਼ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
(ੳ) 1898 ਈ./ਅੰਮ੍ਰਿਤਸਰ
(ਅ) 5 ਦਸੰਬਰ 1872 ਈ./ਅੰਮ੍ਰਿਤਸਰ
(ੲ) 4 ਅਕਤੂਬਰ 1870 ਈ./ਸਿਆਲਕੋਟ
(ਸ) 15 ਅਗਸਤ 1907 ਈ./ਰਾਵਲਪਿੰਡੀ
ਪ੍ਰਸ਼ਨ 10. ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਕਿਸ ਦੀ ਖੈਰ ਮੰਗਦਾ ਹੈ?
(ੳ) ਉਰਦੂ ਦੀ
(ਅ) ਅੰਗਰੇਜ਼ੀ ਦੀ
(ੲ) ਪੰਜਾਬੀ ਦੀ
(ਸ) ਫ਼ਾਰਸੀ ਦੀ
ਪ੍ਰਸ਼ਨ 11. ਕਵੀ ਨੂੰ ਕਿਹੜੀ ਭਾਸ਼ਾ ਥੋੜੀ-ਬਹੁਤੀ ਹੀ ਆਉਂਦੀ ਹੈ?
(ੳ) ਉਰਦੂ
(ਅ) ਅੰਗਰੇਜ਼ੀ
(ੲ) ਫ਼ਾਰਸੀ
(ਸ) ਪੰਜਾਬੀ
ਪ੍ਰਸ਼ਨ 12. ਕਵੀ ਆਪਣੇ ਆਪ ਨੂੰ ਕੀ ਕਹਾਉਣ ਤੋਂ ਸੰਘਦਾ ਨਹੀਂ?
(ੳ) ਕਿਸਾਨ
(ਅ) ਮੁਸਲਮਾਨ
(ੲ) ਪੇਂਡੂ
(ਸ) ਪੰਜਾਬੀ
ਪ੍ਰਸ਼ਨ 13. ਕਵੀ ਦੇ ‘ਸ਼ਹਿਰੀਏ ਢੰਗ’ ਦੇ ਹੋਣ ਦਾ ਅਰਥ ਕੀ ਹੈ ?
(ੳ) ਆਧੁਨਿਕ ਪਹਿਰਾਵਾ
(ਅ) ਆਧੁਨਿਕ ਰਹਿਣ-ਸਹਿਣ
(ੲ) ਉੱਚੀ ਸੋਚ
(ਸ) ਉਪਰੋਕਤ ਸਾਰੇ
ਪ੍ਰਸ਼ਨ 14. ਕਵੀ ਦੀ ਦਿਲੀ ਖਵਾਹਿਸ਼ ਕੀ ਹੈ?
(ੳ) ਰਾਜ ਕਵੀ ਬਣ ਜਾਣ ਦੀ
(ਅ) ਅਮੀਰ ਹੋਣ ਦੀ
(ੲ) ਆਪਣੇ ਪਿੰਡ ਜਾਣ ਦੀ
(ਸ) ਮਾਂ ਬੋਲੀ ਨੂੰ ਦੇਸ਼ ਅੰਦਰ ਮਾਣ ਮਿਲਣ –
ਪ੍ਰਸ਼ਨ 15. “ਯੂ. ਪੀ. ਵਿੱਚ ਕਰਾਂ ਗੱਲਾਂ” ਤੋਂ ਕੀ ਭਾਵ ਹੈ?
(ੳ) ਉੱਤਰ ਪ੍ਰਦੇਸ਼ ਵਿੱਚ ਜਾ ਕੇ ਗੱਲ ਕਰਨਾ
(ਅ) ਉੱਤਰ ਪ੍ਰਦੇਸ਼ ਵਿੱਚ ਜਾ ਕੇ ਰਹਿਣਾ
(ੲ) ਹਿੰਦੀ ਭਾਸ਼ਾ ਵਿੱਚ ਗੱਲਬਾਤ ਕਰਨਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 16. ਛਿੱਕੇ ਉੱਤੇ ਟੰਗਣਾ’ ਮੁਹਾਵਰੇ ਦਾ ਅਰਥ ਕੀ ਹੁੰਦਾ ਹੈ?
(ੳ) ਪਰਵਾਹ ਨਾ ਕਰਨਾ
(ਅ) ਲਟਕਾ ਕੇ ਰੱਖਣਾ ਹੱਥ ਤ
(ੲ) ਮਾਰ ਦੇਣਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 17. ਕਵੀ ਹਮੇਸ਼ਾਂ ਕਿਸ ਦੀ ਖੈਰ ਮੰਗਦਾ ਹੈ?
(ੳ) ਪੰਜਾਬ ਦੀ
(ਅ) ਹਿੰਦੀ ਦੀ
(ੲ) ਅੰਗਰੇਜ਼ੀ ਦੀ
(ਸ) ਪੰਜਾਬੀ ਦੀ
ਪ੍ਰਸ਼ਨ 18. ‘ਉਮੰਗ’ ਸ਼ਬਦ ਦਾ ਅਰਥ ਕੀ ਹੁੰਦਾ ਹੈ?
(ੳ) ਤਮੰਨਾ
(ਅ) ਖਵਾਹਿਸ਼
(ੲ) ਇੱਛਾ
(ਸ) ਉਪਰੋਕਤ ਸਾਰੇ