‘ਮੇਰੇ ਵੱਡੇ ਵਡੇਰੇ’ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਮੇਰੇ ਵੱਡੇ ਵਡੇਰੇ – ਗਿਆਨੀ ਗੁਰਦਿੱਤ ਸਿੰਘ
ਪ੍ਰਸ਼ਨ 1 . ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ ?
ਉੱਤਰ – ਲੇਖਕ ਦੇ ਚਾਰੇ ਬਾਬਿਆਂ ਨੇ ਛਾਪੇ ਪਿੰਡ ਵਾਲਿਆਂ ਦੇ ਘਰ ਮੇਲ ਲਈ ਬਣਾਇਆ ਗੁੜ ਵਾਲੇ ਪ੍ਰਸ਼ਾਦਿ ਦਾ ਕੜਾਹ ਇਕੱਲਿਆਂ ਹੀ ਚੱਟਮ ਕਰ ਦਿੱਤਾ ਸੀ।
ਇਸ ਗੱਲ ‘ਤੇ ਛਾਪੇ ਪਿੰਡ ਵਾਲ਼ੇ ਉਨ੍ਹਾਂ ਨਾਲ ਨਰਾਜ਼ ਹੋ ਗਏ ਤੇ ਉਨ੍ਹਾਂ ਨੇ ਲੇਖਕ ਦੇ ਵੱਡੇ ਵਡੇਰਿਆਂ ਤੋਂ ਨਾਤਾ ਤੋੜ ਲਿਆ।
ਪ੍ਰਸ਼ਨ 2 . ਪੁਰਾਣੇ ਸਮੇਂ ਵਿੱਚ ਭਲਵਾਨ ਕਿਵੇਂ ਪਿੰਡਾਂ ਉੱਤੇ ਫਤਿਹ ਪ੍ਰਾਪਤ ਕਰਦੇ ਸਨ ?
ਉੱਤਰ – ਪੁਰਾਣੇ ਸਮੇਂ ਵਿੱਚ ਭਲਵਾਨ ਇੱਕ ਢੋਲ ਵਾਲ਼ੇ ਨੂੰ ਨਾਲ਼ ਲੈ ਕੇ ਅਤੇ ਦਿਗ – ਵਿਜੈ ਦਾ ਝੰਡਾ ਫੜ੍ਹ ਕੇ ਪਿੰਡ ਵਿੱਚ ਜਾਂਦੇ। ਉੱਥੇ ਉਨ੍ਹਾਂ ਦਾ ਸੁਆਗਤ ਕਰਨਾ ਜ਼ਰੂਰੀ ਹੁੰਦਾ ਸੀ।
ਉਹ ਪਿੰਡ ਦੇ ਜ਼ੋਰ ਵਾਲ਼ੇ ਬੰਦੇ ਨੂੰ ਘੋਲ ਲਈ ਲਲਕਾਰਦੇ। ਜੇਕਰ ਕੋਈ ਘੋਲ ਕਰਨ ਵਾਲਾ ਨਾ ਹੁੰਦਾ ਤਾਂ ਉਹ ਪਿੰਡ ਵਾਲਿਆਂ ਨੂੰ ਪੱਕੀ ਰਸਤ ਦੇਣ ਲਈ ਆਖਦੇ।
ਜਿਨ੍ਹਾਂ ਪਿੰਡਾਂ ਵਿੱਚੋਂ ਉਹ ਪੱਕੀ ਰਸਤ ਲੈਂਦੇ ਜਾਂ ਘੋਲ ਵਿੱਚ ਪਿੰਡ ਵਾਲੇ ਕਿਸੇ ਜ਼ੋਰਦਾਰ ਆਦਮੀ ਨੂੰ ਹਰਾ ਦਿੰਦੇ, ਉਹ ਉਸ ਪਿੰਡ ਨੂੰ ਫਤਹਿ ਕਰਕੇ ਦੂਜੇ ਪਿੰਡ ਉੱਤੇ ਚੜ੍ਹਾਈ ਕਰ ਦਿੰਦੇ।
ਪ੍ਰਸ਼ਨ 3 . ਲੋਕ ਭਲਵਾਨਾਂ ਦਾ ਕਿਵੇਂ ਸਤਿਕਾਰ ਕਰਦੇ ਸਨ ?
ਉੱਤਰ – ਉਹ ਪਿੰਡ ਦੇ ਬਾਹਰ ਭਲਵਾਨਾਂ ਦਾ ਸਤਿਕਾਰ ਕਰਨ ਜਾਂਦੇ। ਫਿਰ ਉਨ੍ਹਾਂ ਨੂੰ ਘਿਓ ਇਕੱਠਾ ਕਰ ਕੇ ਦਿੰਦੇ। ਗੁੜ ਤੇ ਕੱਪੜਿਆਂ ਦੇ ਥਾਨਾਂ ਦੀਆਂ ਪੰਡਾਂ ਬੰਨ ਕੇ ਦਿੰਦੇ। ਨਗਦੀ ਵੀ ਦਿੱਤੀ ਜਾਂਦੀ।
ਪ੍ਰਸ਼ਨ 4 . ਬਾਬੇ ਪੁੰਨੂੰ ਤੇ ਭਲਵਾਨ ਵਿਚਕਾਰ ਹੋਈ ਕੁਸ਼ਤੀ ਦਾ ਵਰਣਨ ਕਰੋ।
ਉੱਤਰ – ਬਾਬਾ ਪੁੰਨੂੰ ਜਦੋਂ ਭਲਵਾਨ ਦੇ ਸਾਹਮਣੇ ਆਇਆ ਤਾਂ ਭਲਵਾਨ ਹੱਸਣ ਲੱਗ ਪਿਆ। ਮੁੱਢਲੇ ਦੋ ਚਾਰ ਹੱਥਾਂ ਤੋਂ ਬਾਅਦ ਬਾਬੇ ਪੁੰਨੂੰ ਨੇ ਭਲਵਾਨ ਦੀ ਠੋਡੀ ਥੱਲੇ ਕੂਹਣੀ ਦੇ ਕੇ ਉਸਨੂੰ ਅਜਿਹਾ ਉਤਾਂਹ ਚੁੱਕਿਆ ਕਿ ਉਸਦੇ ਅੱਖਾਂ ਦੇ ਆਂਡੇ ਬਾਹਰ ਆਏ ਗਏ।
ਉਹ ਆਪਣੀ ਜਾਨ ਬਖਸ਼ ਦੇਣ ਦੇ ਇਸ਼ਾਰੇ ਕਰਨ ਲੱਗਾ ਤੇ ਬਾਅਦ ਵਿੱਚ ਆਪਣਾ ਲੁੰਗ ਲਾਣਾ ਛੱਡ ਕੇ ਨੱਸ ਗਿਆ। ਫਿਰ ਕਈ ਵਰ੍ਹਿਆਂ ਤੱਕ ਬਾਬੇ ਪੁੰਨੂੰ ਦੀ ਜੈ – ਜੈ ਕਾਰ ਲੋਕਾਂ ਦੇ ਦਿਲਾਂ ਵਿੱਚ ਗੂੰਜਦੀ ਰਹੀ।
ਪ੍ਰਸ਼ਨ 5 . ‘ਕਿਧਰੇ ਸਾਡੇ ਬਾਬੇ ਵੀ ਕੋਈ ਦਿਓ – ਦਾਨੋਂ ਤਾਂ ਨਹੀਂ ਸਨ ? ਵੱਡੇ ਵਡੇਰੇ ਲੇਖ ਦੇ ਪ੍ਰਸੰਗ ਵਿੱਚ ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ – ਲੇਖਕ ਦੇ ਦਾਦੇ ਬਾਬੇ ਕੱਦ ਕਾਠ ਵਿੱਚ ਨਰੋਏ ਸਨ। ਉਹ ਵੱਡੇ – ਵੱਡੇ ਭਲਵਾਨਾਂ ਨੂੰ ਧੂੜ ਚਟਾ ਦੇਣ ਦੀ ਸਮਰੱਥਾ ਰੱਖਦੇ ਸਨ।
ਉਹ ਇਕੱਲਿਆਂ ਹੀ ਸ਼ਹਿਤੂਤ ਨੂੰ ਖਿੱਚ ਕੇ ਘਰ ਲੈ ਆਉਂਦੇ ਸਨ। ਉਹ ਕਿੱਕਰ ਦੀ ( ਜੜ੍ਹੋਂ ਉਖੜੇ ) ਗੇਲੀ ਨੂੰ ਟੰਬਾ ਦੱਸਦੇ ਸਨ ਤੇ ਇਕੱਲਿਆਂ ਹੀ ਚੁੱਕ ਲਿਆਉਂਦੇ ਸਨ।
ਉਨ੍ਹਾਂ ਦਾ ਖਾਣਾ ਪੀਣਾ ਖ਼ੁੱਲ੍ਹਾ ਸੀ। ਉਨ੍ਹਾਂ ਦੀਆਂ ਭੈਣਾਂ ਵੀ ਉਨ੍ਹਾਂ ਵਰਗੀਆਂ ਹੀ ਤਾਕਤਵਰ ਸਨ। ਇਸੇ ਲਈ ਲੇਖਕ ਨੂੰ ਆਪਣੇ ਬਾਬੇ ਦਿਓ – ਦਾਨੋਂ ਵਰਗੇ ਜਾਪਦੇ ਸਨ।
ਪ੍ਰਸ਼ਨ 6 . ਇਸ ਪਾਠ ਵਿੱਚ ਬਾਬਿਆਂ ਦੀਆਂ ਭੈਣਾਂ ਦੇ ਕਾਰਨਾਮਿਆਂ ਦਾ ਜੋ ਜ਼ਿਕਰ ਆਇਆ ਹੈ, ਆਪਣੇ ਸ਼ਬਦਾਂ ਵਿੱਚ ਲਿਖੋ ।
ਉੱਤਰ – ਬਾਬਿਆਂ ਦੀ ਛੋਟੀ ਭੈਣ ਖੇਤਾਂ ਵਿੱਚ ਜਿਹੜੀ ਪੰਡ ਸਿੱਟਿਆਂ ਦੀ ਚੁੱਕ ਕੇ ਲਿਆਈ ਸੀ, ਉਸ ਵਿੱਚੋਂ ਪੰਜ ਮਣ ਕੱਚੀ ਜੁਆਰ ਨਿਕਲੀ ਸੀ।
ਚੜਿੱਕ ਵਿਆਹੀ ਹੋਈ ਭੈਣ ਨੇ ਇਲਾਕੇ ਦੇ ਨਾਮੀ ਪਹਿਲਵਾਨ ਦਾ ਮੁਗਦਰ ਦੋ ਵਾਰ ਚੁੱਕ ਕੇ ਸੁੱਟ ਦਿੱਤਾ ਸੀ, ਜਿਸਨੂੰ ਲਾਗਲੇ ਕਈ ਪਿੰਡਾਂ ਵਿੱਚ ਇੱਕ ਪਹਿਲਵਾਨ ਤੋਂ ਬਿਨਾਂ ਹੋਰ ਕੋਈ ਚੁੱਕਣ ਦਾ ਹੌਂਸਲਾ ਨਹੀਂ ਕਰਦਾ ਸੀ।
ਪ੍ਰਸ਼ਨ 7 . ਹੇਠ ਲਿਖੇ ਮੁਹਾਵਰਿਆਂ ਅਤੇ ਮੁਹਾਵਰੇਦਾਰ ਵਾਕੰਸ਼ਾਂ ਦੇ ਵਾਕ ਬਣਾ ਕੇ ਅਰਥ ਸਪਸ਼ਟ ਕਰੋ।
ਨੱਬਿਆਂ ਦੇ ਲੇਖੇ ਵਿੱਚ ਪੈਣਾ, ਕਾਗਜ਼ੀ ਭਲਵਾਨ, ਕੁਲ ਨੂੰ ਲੀਕ ਲਾਉਣਾ, ਚੰਨ ਚਰਾਗ, ਤੌਰ ਭੌਰ ਹੋਣਾ, ਪੱਤਰਾ ਵਾਚਣਾ, ਦਾਉ ਲੱਗਣਾ, ਮਾਰ – ਧਾੜ।
ਉੱਤਰ – ਨੱਬਿਆਂ ਦੇ ਲੇਖੇ ਵਿੱਚ ਪੈਣਾ – ਜਦੋਂ ਦਾ ਉਹ ਕਲਰਕੀ ਕਰਨ ਲੱਗ ਪਿਆ, ਉਹ ਨੱਬਿਆਂ ਦੇ ਲੇਖੇ ਵਿੱਚ ਪਿਆ ਰਹਿੰਦਾ ਹੈ।
ਕਾਗਜ਼ੀ ਭਲਵਾਨ – ਲੇਖਕ ਦੇ ਇਕਹਿਰੇ ਸਰੀਰ ਨੂੰ ਵੇਖ ਕੇ ਪਿੰਡ ਦੇ ਲੋਕ ਉਸ ਨੂੰ ਕਾਗਜ਼ੀ ਭਲਵਾਨ ਆਖ ਕੇ ਮਜ਼ਾਕ ਕਰਦੇ ਸਨ।
ਕੁਲ ਨੂੰ ਲੀਕ ਲਾਉਣਾ – ਲੇਖਕ ਦੀ ਸਿਹਤ ਆਪਣੇ ਦਾਦਿਆਂ – ਬਾਬਿਆਂ ਵਰਗੀ ਨਹੀਂ ਸੀ। ਇਸ ਲਈ ਸਾਰੇ ਕਹਿੰਦੇ ਸਨ ਕਿ ਉਸ ਨੇ ਆਪਣੇ ਕੁਲ ਨੂੰ ਲੀਕ ਲਾ ਦਿੱਤੀ ਹੈ।
ਚੰਨ ਚਰਾਗ – ਲੇਖਕ ਆਪਣੇ ਕੁਲ ਦਾ ਚੰਨ ਚਰਾਗ ਸੀ।
ਤੌਰ ਭੌਰ ਹੋਣਾ – ਦਾਦੇ ਪੁੰਨੂੰ ਦੀ ਤਾਕਤ ਦੇਖ ਕੇ ਪਹਿਲਵਾਨ ਤੌਰ ਭੌਰ ਹੋ ਗਿਆ।
ਪੱਤਰਾ ਵਾਚਣਾ – ਬਾਬੇ ਪੁੰਨੂੰ ਦੇ ਛੱਡਦਿਆਂ ਹੀ ਲੇਖਕ ਪੱਤਰਾ ਵਾਚ ਕੇ ਨੱਸ ਗਿਆ।
ਦਾਉ ਲੱਗਣਾ – ਬਾਬੇ ਪੁੰਨੂੰ ਦੇ ਦਾਉ ਲੱਗਣ ਤੇ ਪਹਿਲਵਾਨ ਦੇ ਅੱਖਾਂ ਦੇ ਆਂਡੇ ਬਾਹਰ ਆ ਗਏ।
ਮਾਰਧਾੜ – ਬਾਬੇ ਬਿਨਾਂ ਕਿਸੇ ਕਾਰਨ ਦੀ ਮਾਰਧਾੜ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ।