ਮੁੰਡੇ ਵਾਲਿਆਂ ਦੇ ਘਰ ਵਿਆਹ ਦੀਆਂ ਰਸਮਾਂ
ਪ੍ਰਸ਼ਨ. ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ?
ਉੱਤਰ : ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਲੇਖ ਵਿੱਚ ਦੱਸਿਆ ਹੈ ਕਿ ਵਿਆਹ ਕੇ ਲਿਆਉਣ ਮਗਰੋਂ ਸਭ ਤੋਂ ਪਹਿਲਾਂ ਡੋਲੀ ਘਰ ਆਉਣ ‘ਤੇ ਲਾੜੇ ਦੀ ਮਾਂ ਲਾੜੀ ਤੇ ਲਾੜੇ ਤੋਂ ‘ਪਾਣੀ ਵਾਰਨ’ ਦੀ ਰਸਮ ਕਰਦੀ ਹੈ।
ਫਿਰ ਲਾੜੀ, ਭਾਵ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਹਨ ਤੇ ਉਸ ਦਾ ਮੂੰਹ ਵੀ ਵੇਖਦੀਆਂ ਹਨ।
ਅਗਲੇ ਦਿਨ ਲਾੜੀ ਤੇ ਲਾੜਾ ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਕਰਨ ਜਾਂਦੇ ਹਨ।
ਕਈ ਥਾਂਵਾਂ ਉੱਪਰ ਇਸੇ ਸਮੇਂ ਛਟੀ ਵੀ ਖੇਡੀ ਜਾਂਦੀ ਹੈ। ਲਾੜਾ ਤੇ ਲਾੜੀ ਇੱਕ-ਦੂਜੇ ਨੂੰ ਸੱਤ-ਸੱਤ ਛਟੀਆਂ ਮਾਰਦੇ ਹਨ।
ਇਸੇ ਸ਼ਾਮ ਨੂੰ ਲਾੜਾ ਤੇ ਲਾੜੀ ‘ਕੰਙਣਾ’ ਖੇਡਦੇ ਹਨ।
ਤੀਸਰੇ ਦਿਨ ਵਹੁਟੀ ਨੂੰ ਪੇਕੇ ਤੋਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਪਾ ਕੇ ਵਹੁਟੀ ਦਾ ਦਾਜ ਵਿਖਾਇਆ ਜਾਂਦਾ ਹੈ।
ਇਸੇ ਦਿਨ ਵਹੁਟੀ ਦੀ ਨਨਾਣ ਪੇਟੀ ਖੋਲ੍ਹਦੀ ਹੈ ਤੇ ‘ਪੇਟੀ-ਖੁਲ੍ਹਾਈ’ ਦਾ ਉਸ ਨੂੰ ਮਨ-ਪਸੰਦ ਸੂਟ ਮਿਲਦਾ ਹੈ।
ਅਜੋਕੇ ਸਮੇਂ ‘ਚ ਇਹਨਾਂ ਰਸਮਾਂ ‘ਚ ਵੀ ਤਬਦੀਲੀ ਆ ਰਹੀ ਹੈ।