ਮੁੜ ਵੇਖਿਆ ਪਿੰਡ – ਔਖੇ ਸ਼ਬਦਾਂ ਦੇ ਅਰਥ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਂਵੀਂ)
ਮੁੜ ਵੇਖਿਆ ਪਿੰਡ – ਬਲਰਾਜ ਸਾਹਨੀ
ਪੈਂਡਾ – ਰਾਹ, ਰਸਤਾ
ਮੁੱਲ ਨਾ ਪਾਉਣਾ – ਕਦਰ ਨਾ ਕਰਨਾ
ਨੱਠਦੀ ਜਾਂਦੀ ਸੀ – ਦੌੜਦੀ ਜਾਂਦੀ ਸੀ
ਵਿਸ਼ਵਾਸ – ਭਰੋਸਾ
ਔਖਾ ਪੈਂਡਾ – ਮੁਸ਼ਕਲ ਫ਼ਾਸਲਾ
ਇਕੱਤਰ – ਇਕੱਠੀਆਂ
ਸੁਫ਼ਾ – ਘਰ ਦੇ ਦਰਵਾਜ਼ੇ ਨਜਦੀਕ ਇੱਕ ਕਿਸਮ ਦੀ ਡਿਉੜ੍ਹੀ ਜਿਸ ਵਿੱਚ ਬੈਠਿਆ ਜਾਂਦਾ ਸੀ, ਦਲਾਨ, ਦੋ – ਤਿੰਨ ਜਾਂ ਚਾਰ ਕੋਠੜੀਆਂ ਅੱਗੇ ਇੱਕ ਸਾਂਝਾ ਕਮਰਾ।
ਤ੍ਰਿੰਞਣ – ਜਿੱਥੇ ਕੁੜੀਆਂ ਇਕੱਠੀਆਂ ਬੈਠ ਕੇ ਚਰਖਾ ਕੱਤਦੀਆਂ ਹਨ
ਤਸਵੀਰ – ਚਿੱਤਰ
ਅਕਸ – ਪਰਛਾਵਾਂ
ਤੂਤਣੀਆਂ – ਇੱਕ ਤਰ੍ਹਾਂ ਦੇ ਛੋਟੇ ਵਾਜੇ
ਘੁਸੇੜ ਸੁੱਟਣਾ – ਵਾੜ ਦੇਣਾ
ਲਾਗਲੀ – ਨੇੜਲੀ
ਸੱਜਰੀਆਂ – ਤਾਜ਼ੀਆਂ
ਸੁਆਣੀ – ਘਰੇਲੂ ਔਰਤ, ਤ੍ਰੀਮਤ
ਜਾਪਿਆ – ਲੱਗਿਆ
ਦਸ਼ਾ – ਅਵਸਥਾ, ਹਾਲਤ
ਵਾਟ – ਰਾਹ
ਮੁੰਤਜ਼ਿਮ – ਪ੍ਰਬੰਧਕ, ਇੰਤਜ਼ਾਮ – ਕਰਤਾ
ਇਮਾਰਤ – ਬਿਲਡਿੰਗ, ਭਵਨ
ਅਸਹਿ – ਨਾ ਸਹਿਣ ਯੋਗ, ਕਸ਼ਟਦਾਇਕ
ਅਵਾਕ – ਗੁੰਮਸੁੰਮ, ਬੇਜ਼ਬਾਨ
ਪਤਲੂਨ – ਪੈਂਟ
ਟੋਰ ਦਿੱਤੀ – ਚਲਾ ਦਿੱਤੀ
ਸਰਸਬਜ – ਹਰਿਆ – ਭਰਿਆ
ਰੁੱਖੇ – ਖੁਸ਼ਕ
ਰਮਣੀਕ – ਮਨਮੋਹਕ
ਮੁਲਕ – ਦੇਸ਼
ਹੱਕੇ ਬੱਕੇ – ਹੈਰਾਨ – ਪਰੇਸ਼ਾਨ
ਵਿਸਰੀਆਂ – ਭੁੱਲ ਚੁੱਕੀਆਂ
ਖੁਸ਼ਬੂ – ਸੁਗੰਧੀ, ਮਹਿਕ
ਦੁਲੰਘੜ੍ਹੇ – ਛਾਲਾਂ, ਛੜੱਪੇ
ਵਾਕਿਆ – ਘਟਨਾ
ਬਥੇਰੇ – ਬਹੁਤ ਸਾਰੇ
ਆਮਦ – ਆਉਣ ਦਾ ਭਾਵ
ਰੁਖ਼ਸਤ – ਵਿਦਾਇਗੀ
ਅੰਦਰਾਜ – ਦਰਜ ਕਰਨਾ
ਕੋਤਵਾਲੀ – ਵੱਡਾ ਥਾਣਾ
ਖ਼ਾਮੋਸ਼ – ਚੁੱਪ
ਰਊਂ – ਮੂਡ
ਵਾਕਫ਼ਕਾਰ – ਜਾਣੂ
ਭੰਬਲ – ਭੂਸਿਆਂ ਵਿੱਚ – ਚੱਕਰਾਂ ਵਿੱਚ
ਹੁਲੀਆ – ਢਾਂਚਾ, ਬਣਤਰ
ਨੁੱਕਰ – ਕੰਢਾ, ਕਿਨਾਰਾ
ਮੋਕਲੇ – ਖੁੱਲ੍ਹੇ, ਚੌੜੇ
ਜਨਾਨੀ – ਔਰਤ
ਘੂਕਰ – ਘੂੰ – ਘੂੰ ਦੀ ਅਵਾਜ਼, ਘੁੰਮਦੇ ਗੋਲ ਪਹੀਏ ਦੀ ਅਵਾਜ਼
ਬਿਹਤਰੀਨ – ਬਹੁਤ ਚੰਗੀ
ਮਲਬਾ – ਢੱਠੇ ਹੋਏ ਮਕਾਨਾਂ ਦੀਆਂ ਇੱਟਾਂ, ਮਿੱਟੀ ਅਤੇ ਕੂੜੇ ਆਦਿ ਦਾ ਢੰਗ
ਜ਼ਾਰੋ – ਜ਼ਾਰ ਰੋਣ ਲੱਗਾ – ਬਹੁਤ ਰੋਣ ਲੱਗਾ
ਖਾਈ – ਵੱਡਾ ਪਾੜਾ, ਖੱਡ
ਗ਼ਾਫ਼ਲ – ਅਵੇਸਲਾ
ਅਕਲਪਿਤ – ਕਲਪਨਾ ਤੋਂ ਪਰ੍ਹੇ
ਪਰਿਸਥਿਤੀ – ਹਲਾਤ
ਬੌਂਦਲਾ ਜਾਣਾ – ਘਬਰਾ ਜਾਣਾ
ਟਿੱਬਾ – ਮਿੱਟੀ ਦਾ ਇੱਕ ਉੱਚਾ ਢੇਰ
ਪਿਛਵਾੜੇ – ਪਿੱਛੇ
ਆਹਰ – ਉੱਦਮ, ਕੰਮਕਾਜ
ਹਕੀਕਤਨ – ਵਾਸਤਵ ਵਿੱਚ
ਢੁਆ ਕੇ – ਡੇਗ ਕੇ
ਰੰਜ – ਗੁੱਸਾ, ਗਿੱਲਾ
ਰੋਸ – ਅਫ਼ਸੋਸ
ਇਲਮ – ਗਿਆਨ, ਜਾਣਕਾਰੀ
ਵਕਤ – ਸਮਾਂ
ਹੁੱਥੋਂ – ਉੱਥੋਂ
ਮਤੇ – ਸ਼ਾਇਦ
ਬੈਰਿਸਟਰ – ਵਕੀਲ
ਪ੍ਰੈੱਕਟਿਸ – ਵਕਾਲਤ ਕਰਨਾ
ਯਕੀਨ -ਵਿਸ਼ਵਾਸ, ਭਰੋਸਾ
ਭੀੜੀ – ਤੰਗ
ਕੋਝੀ – ਬਦਸੂਰਤ
ਵਲ੍ਹੇਟੀ – ਲਪੇਟ ਕੇ
ਤਕੱਲਫਾਤ – ਤਕਲੀਫ਼
ਫਜ਼ੂਲ – ਵਿਅਰਥ, ਅਜਾਈਂ
ਤਕਲੀਫ਼ – ਕਸ਼ਟ
ਕੁੜਮਾਈ – ਮੰਗਣੀ
ਦਿਲਾਸਾ – ਹੌਸਲਾ
ਮੌਜੂਦਗੀ – ਹਾਜ਼ਰੀ
ਬਿਗਾਨੇ – ਪਰਾਏ